ਆਪਣੀ ਹਵੇਲੀ ਪਹੁੰਚਿਆ ਛੋਟਾ ਸਿੱਧੂ,ਸੈਂਕੜੇ ਲੋਕਾਂ ਦੇ ਇੱਕਠ ਨੇ ਕੀਤਾ ਸਵਾਗਤ

ਇਸ ਦੌਰਾਨ ਛੋਟੇ ਸਿੱਧੂ ਦਾ ਸੁਆਗਤ ਔਰਤਾਂ ਵੱਲੋਂ ਗਿੱਧੇ ਨਾਲ ਅਤੇ ਨੌਜਵਾਨਾਂ ਵੱਲੋਂ ਭੰਗੜੇ ਨਾਲ ਕੀਤਾ ਗਿਆ। ਇਸ ਤੋਂ ਬਾਅਦ ਵੀ ਜਸ਼ਨ ਜਾਰੀ ਰਿਹਾ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ

Share:

Punjab News: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਪਿੰਡ ਮੂਸੇਵਾਲਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਗਈ ਹੈ। ਇਸ ਦੌਰਾਨ ਸਿੱਧੂ ਦੀ ਹਵੇਲੀ ਅੱਗੇ ਲੋਕਾਂ ਦਾ ਠਾਠਾਂ ਮਾਰਦਾ ਇੱਕਠ ਦੇਖਣ ਨੂੰ ਮਿਲਿਆ। ਜਦੋਂਕਿ ਘਰ ਪਹੁੰਚਣ ਤੋਂ ਪਹਿਲਾਂ ਪਰਿਵਾਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਜਿੱਥੇ ਉਨ੍ਹਾਂ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ 'ਚ ਘਰ ਪਹੁੰਚਣ ਤੋਂ ਪਹਿਲਾਂ ਬੱਚੇ ਨੂੰ ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਵੀ ਲਿਜਾ ਕੇ ਮੱਥਾ ਟੇਕਿਆ ਗਿਆ| ਦੱਸ ਦਈਏ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਰੀਬ ਇੱਕ ਹਫ਼ਤਾ ਪਹਿਲਾਂ ਬਠਿੰਡਾ ਦੇ ਜਿੰਦਲ ਹਸਪਤਾਲ ਵਿੱਚ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ।

ਦਮਦਮਾ ਸਾਹਿਬ ਵਿਖੇ ਛੋਟੇ ਸਿੱਧੂ ਨੂੰ ਸਿਰੋਪਾ ਕੀਤਾ ਗਿਆ ਭੇਟ

ਸ਼ਨੀਵਾਰ ਸਵੇਰ ਤੱਕ ਚਰਨ ਕੌਰ ਆਪਣੇ ਬੱਚੇ ਸਮੇਤ ਬਠਿੰਡਾ ਦੇ ਇਸ ਹਸਪਤਾਲ ਵਿੱਚ ਦਾਖਲ ਸੀ। ਦੁਪਹਿਰ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੀ ਪਤਨੀ ਚਰਨ ਕੌਰ ਅਤੇ ਬੱਚੇ ਨਾਲ ਆਪਣੇ ਪਿੰਡ ਲਈ ਰਵਾਨਾ ਹੋ ਗਏ। ਉਹ ਸਿੱਧਾ ਆਪਣੇ ਪਿੰਡ ਜਾਣ ਦੀ ਬਜਾਏ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਗਏ। ਜਿੱਥੇ ਬੱਚੇ ਨੂੰ ਤਖ਼ਤ ਸਾਹਿਬ ਤੋਂ ਸਿਰੋਪਾਓ ਵੀ ਭੇਟ ਕੀਤਾ ਗਿਆ। ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਆਪਣੇ ਪਿੰਡ ਮੂਸੇ ਵਿਖੇ ਪੁੱਜੇ।

ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਵੀ ਗਏ

ਘਰ ਪਹੁੰਚਣ ਤੋਂ ਪਹਿਲਾਂ ਬੱਚੇ ਦੇ ਮੱਥੇ ਨੂੰ ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਲਗਾਇਆ ਗਿਆ। ਜਦੋਂਕਿ ਘਰ ਵਿੱਚ ਰਿਸ਼ਤੇਦਾਰਾਂ ਦੀ ਤਰਫੋਂ ਹਵੇਲੀ ਦੇ ਗੇਟ ’ਤੇ ਰਿਬਨ ਲਗਾਇਆ ਗਿਆ। ਬਲਕੌਰ ਸਿੰਘ ਨੇ ਪਹਿਲਾਂ ਰਿਬਨ ਕੱਟਿਆ ਅਤੇ ਫਿਰ ਬੱਚੇ ਨਾਲ ਗ੍ਰਹਿ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ