AAP government ਤੇ ਵਰੇ ਪੰਜਾਬ ਦੇ ਸਾਬਕਾ CM ਚੰਨੀ, ਕਿਹਾ- ਪੰਜਾਬ ਤੇ ਹਰ ਰੋਜ਼ ਚੜ ਰਿਹਾ 100 ਕਰੋੜ ਦਾ ਕਰਜ਼ਾ

ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਸਮੇਂ ਸਰਕਾਰ ਵਿੱਤੀ ਐਮਰਜੈਂਸੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਰਾਜ ਕੋਲ ਪੈਸੇ ਦੀ ਕਮੀ ਹੈ। ਇਮਾਰਤਾਂ ਨੂੰ ਰੰਗ ਰੋਗਣ ਕਰਕੇ ਦਿਖਾਇਆ ਜਾ ਰਿਹਾ ਹੈ। ਬਜਟ ਵਿੱਚ ਨਵੇਂ ਸਕੂਲਾਂ ਅਤੇ ਹਸਪਤਾਲਾਂ ਦੀ ਕੋਈ ਵਿਵਸਥਾ ਨਹੀਂ ਹੈ। ਔਰਤਾਂ ਨੂੰ ਬਜਟ ਵਿੱਚੋਂ ਇੱਕ ਹਜ਼ਾਰ ਰੁਪਏ ਮਿਲਣ ਦੀ ਉਮੀਦ ਸੀ, ਪਰ ਕੁਝ ਨਹੀਂ ਹੋਇਆ।

Share:

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸਰਕਾਰ ਚਲਾਉਣ ਵਾਲਿਆਂ ਕੋਲ ਤਜ਼ਰਬੇ ਦੀ ਘਾਟ ਹੈ। ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਰਾਜ ਚਲਾਉਣ ਅਤੇ ਸਟੇਜ ਚਲਾਉਣ ਵਿੱਚ ਫਰਕ ਹੁੰਦਾ ਹੈ। ਚੰਨੀ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਲੁਧਿਆਣਾ ਪੁੱਜੇ ਸਨ। ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਮਾਹੌਲ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਹੁਣ ਦੁਨੀਆ ਨੇ ਦੇਖ ਲਿਆ ਹੈ।

ਸਰਕਾਰ ਨੂੰ ਤਜਰਬੇ ਦੀ ਘਾਟ

ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਜਾਂ ਹਰ ਰੋਜ਼ ਲਏ ਜਾ ਰਹੇ ਕਰਜ਼ਿਆਂ 'ਤੇ ਹੀ ਆਧਾਰਿਤ ਹੈ। ਪੰਜਾਬ ਸਿਰ ਹਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਰਿਹਾ ਹੈ। ਇਸ ਸਰਕਾਰ ਕੋਲ ਆਉਣ ਵਾਲੇ ਸਮੇਂ ਲਈ ਕੋਈ ਰੋਡ ਮੈਪ ਨਹੀਂ ਹੈ। ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਹੈ।

ਇਹ ਵੀ ਪੜ੍ਹੋ