Chandigarh: ਈਵੀ ਚਾਰਜਿੰਗ ਸਟੇਸ਼ਨ ਤੋਂ ਚੋਰ ਮਸ਼ੀਨਾਂ ਲੈ ਕੇ ਹੋਏ ਰਫੂ ਚੱਕਰ, ਕਰੋੜਾ ਦੀ ਦੱਸੀ ਜਾ ਰਹੀ ਕੀਮਤ

ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ 31 ਮਾਰਚ ਤੋਂ ਪਹਿਲਾਂ ਚੰਡੀਗੜ੍ਹ ਵਿੱਚ 53 ਨਵੇਂ ਚਾਰਜਿੰਗ ਸਟੇਸ਼ਨ ਸ਼ੁਰੂ ਕਰ ਦਿੱਤੇ ਜਾਣਗੇ। ਪਰ ਜਿਸ ਤਰ੍ਹਾਂ ਚੋਰ ਚਾਰਜਿੰਗ ਸਰਵਿਸ ਸਟੇਸ਼ਨਾਂ ਤੋਂ ਸਾਮਾਨ ਚੋਰੀ ਕਰ ਰਹੇ ਹਨ, ਇਹ ਟੀਚਾ ਕਿਵੇਂ ਹਾਸਲ ਹੋਵੇਗਾ?

Share:

ਚੰਡੀਗੜ੍ਹ ਦੇ ਸੈਕਟਰ-42 ਸਥਿਤ ਨਿਊ ਲੇਕ ਸਥਿਤ ਪਾਮ ਗਾਰਡਨ ਦੀ ਪਾਰਕਿੰਗ ਵਿੱਚ ਸਥਿਤ ਈਵੀ ਚਾਰਜਿੰਗ ਸਟੇਸ਼ਨ ਤੋਂ ਦੋ ਵੱਡੀਆਂ ਮਸ਼ੀਨਾਂ ਤੋਂ ਇਲਾਵਾ ਜ਼ਿਆਦਾਤਰ ਸਾਮਾਨ ਉਥੇ ਲੱਗੀਆਂ 7 ਮਸ਼ੀਨਾਂ ਦੇ ਅੰਦਰੋਂ ਚੋਰੀ ਹੋ ਗਿਆ। ਜਿਸ ਦੀ ਕੀਮਤ ਇੱਕ ਕਰੋੜ ਤੋਂ ਉਪਰ ਦੱਸੀ ਜਾ ਰਹੀ ਹੈ। ਇੱਕ ਮਸ਼ੀਨ ਦੀ ਕੀਮਤ 20 ਲੱਖ ਰੁਪਏ ਤੋਂ ਉੱਪਰ ਹੈ, ਇਸ ਤੋਂ ਇਲਾਵਾ ਹਰ ਮਸ਼ੀਨ ਦੀ ਚਾਰਜਿੰਗ ਗਨ ਦੀ ਕੀਮਤ 1 ਲੱਖ ਰੁਪਏ ਤੋਂ ਉੱਪਰ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਵਿੱਚ ਹੋਰ ਪੀਸੀਆਰ ਸ਼ਮਾਲ ਕੀਤੀ ਗਈ ਹੈ। ਇਸ ਦੇ ਬਾਵਜੂਦ ਪੁਲਿਸ ਦੀ ਗਸ਼ਤ ਕਿੱਥੇ ਸੀ ਜਦੋਂਕਿ ਸੈਕਟਰ-42 ਨਵੀਂ ਝੀਲ ’ਤੇ ਸਵੇਰੇ-ਸ਼ਾਮ ਸੈਰ ਕਰਨ ਲਈ ਕਈ ਲੋਕ ਆਉਂਦੇ ਹਨ।

ਮਸ਼ੀਨਾਂ ਤੇ ਕੰਮ ਸ਼ੁਰੂ ਨਹੀਂ ਸੀ ਹੋਇਆ

ਜਾਣਕਾਰੀ ਅਨੁਸਾਰ ਇਹ ਮਸ਼ੀਨਾਂ ਕਈ ਮਹੀਨੇ ਪਹਿਲਾਂ ਲਗਾਈਆਂ ਗਈਆਂ ਸਨ। ਪਰ ਅਜੇ ਤੱਕ ਇਨ੍ਹਾਂ 'ਤੇ ਕੰਮ ਸ਼ੁਰੂ ਨਹੀਂ ਹੋਇਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਮਸ਼ੀਨਾਂ ਦੇ ਨਾਲ-ਨਾਲ ਚੋਰ ਚਾਰਜਿੰਗ ਗੰਨ ਨੂੰ ਵੀ ਕੱਟ ਕੇ ਤਾਰੇ ਉਖਾੜ ਕੇ ਆਪਣੇ ਨਾਲ ਲੈ ਗਏ। ਸੱਤ ਮਸ਼ੀਨਾਂ ਦੀਆਂ ਐਲਈਡੀ ਸਕਰੀਨਾਂ ਤੋਂ ਲੈ ਕੇ ਪੈਨਲ ਇੰਡੀਕੇਟਰ ਆਦਿ ਤੱਕ ਸਭ ਕੁਝ ਚੋਰੀ ਹੋ ਗਿਆ।

ਇਹ ਵੀ ਪੜ੍ਹੋ