Chandigarh: ਵਿਦਿਆਰਥੀ ਨੇ ਸਕੂਲ ਦੇ ਹੈੱਡਮਾਸਟਰ ਤੇ ਰਾਡ ਨਾਲ ਕੀਤਾ ਹਮਲਾ, ਪਾੜਿਆ ਸਿਰ

ਮਾਮਲਾ ਚੰਡੀਗੜ੍ਹ ਦੇ ਸੈਕਟਰ 19 ਸਥਿਤ ਸਰਕਾਰੀ ਹਾਈ ਸਕੂਲ ਦਾ ਹੈ। ਹੈੱਡਮਾਸਟਰ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Share:

ਚੰਡੀਗੜ੍ਹ ਦੇ ਇਕ ਸਰਕਾਰੀ ਸਕੂਲ 'ਚ ਇਕ ਵਿਦਿਆਰਥੀ ਵੱਲੋਂ ਸਕੂਲ ਦੇ ਹੈੱਡਮਾਸਟਰ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁੱਸੇ 'ਚ ਆ ਕੇ ਵਿਦਿਆਰਥੀ ਨੇ ਹੈੱਡਮਾਸਟਰ 'ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 9ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਹੈੱਡਮਾਸਟਰ ਕੇਸਰ ਸਿੰਘ ਦੇ ਸਿਰ 'ਤੇ ਰਾਡ ਨਾਲ ਤਿੰਨ ਵਾਰ ਵਾਰ ਕੀਤੇ ਗਏ ਸਨ। ਸਿਰ 'ਤੇ ਸੱਟਾਂ ਇੰਨੀਆਂ ਡੂੰਘੀਆਂ ਸਨ ਕਿ ਛੇ ਟਾਂਕੇ ਲਾਉਣੇ ਪਏ।

ਵਿਦਿਆਰਥੀ ਨੂੰ ਕੱਢਿਆ ਸੀ ਗਰਾਊਂਡ ਤੋਂ ਬਾਹਰ

ਜਾਣਕਾਰੀ ਅਨੁਸਾਰ ਸਕੂਲ ਦੇ ਕ੍ਰਿਕਟ ਗਰਾਊਂਡ ਵਿੱਚ ਲੜਕੀਆਂ ਦੇ ਵਰਗ ਲਈ ਟਰਾਇਲ ਚੱਲ ਰਹੇ ਸਨ। ਟਰਾਇਲ ਦੌਰਾਨ ਵਿਦਿਆਰਥੀ ਹੂਟਿੰਗ ਕਰ ਰਿਹਾ ਸੀ, ਜਿਸ ਕਾਰਨ ਹੈੱਡਮਾਸਟਰ ਕੇਸਰ ਸਿੰਘ ਨੇ ਉਸ ਨੂੰ ਗਰਾਊਂਡ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਗੁੱਸੇ 'ਚ ਆ ਕੇ ਵਿਦਿਆਰਥੀ ਨੇ ਡੰਡੇ ਨਾਲ ਹੈੱਡਮਾਸਟਰ ਕੇਸਰ ਸਿੰਘ ਦਾ ਸਿਰ ਪਾੜ ਦਿੱਤਾ।

.ਕਾਰਵਾਈ ਦੀ ਮੰਗ

ਇਸ ਘਟਨਾ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਵਿੱਚ ਰੋਸ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਅਤੇ ਪੁਲਿਸ ਨੇ ਮਾਮਲੇ ’ਤੇ ਕਾਰਵਾਈ ਨਾ ਕੀਤੀ ਤਾਂ ਅਧਿਆਪਕ ਹੜਤਾਲ ਕਰਨਗੇ।

ਇਹ ਵੀ ਪੜ੍ਹੋ