CHANDIGARH: ਘਰ 'ਚ ਵੜ ਕੇ ਔਰਤ 'ਤੇ ਚਲਾਈ ਗੋਲੀ, ਮੌਕੇ ਕੋਂ ਹਇਆ ਫਰਾਰ

ਸੂਤਰਾਂ ਮੁਤਾਬਕ ਉਕਤ ਵਿਅਕਤੀ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੇ ਮੂੰਹ ਨਾਲ ਉਸ ਦੀਆਂ ਉਂਗਲਾਂ ਕੱਟ ਦਿੱਤੀਆਂ। ਜਦੋਂ ਔਰਤ ਨੇ ਆਦਮੀ ਨੂੰ ਧੱਕਾ ਦਿੱਤਾ ਤਾਂ ਉਸ ਨੇ ਗੋਲੀ ਚਲਾ ਦਿੱਤੀ।

Share:

ਚੰਡੀਗੜ੍ਹ ਦੇ ਸੈਕਟਰ 7 ਏ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ। ਆਸ-ਪਾਸ ਦੇ ਲੋਕਾਂ ਨੇ ਔਰਤ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ। ਘਰ 'ਚ ਔਰਤ ਇਕੱਲੀ ਰਹਿੰਦੀ ਸੀ। ਔਰਤ ਕੇਂਦਰ ਸਰਕਾਰ ਦੇ ਇੱਕ ਵਿਭਾਗ ਵਿੱਚ ਕੰਮ ਕਰਦੀ ਹੈ। ਉਸ ਦੇ ਨਾਲ ਕੰਮ ਕਰਨ ਵਾਲੇ ਵਿਅਕਤੀ 'ਤੇ ਗੋਲੀ ਚਲਾਉਣ ਦਾ ਦੋਸ਼ ਹੈ। ਉਕਤ ਵਿਅਕਤੀ ਪਹਿਲਾਂ ਚੰਡੀਗੜ੍ਹ 'ਚ ਕੰਮ ਕਰਦਾ ਸੀ ਪਰ ਫਿਲਹਾਲ ਦਿੱਲੀ 'ਚ ਕੰਮ ਕਰ ਰਿਹਾ ਹੈ।

ਪਤੀ ਗੁਰੂਗ੍ਰਾਮ ਵਿੱਚ ਕਰਦਾ ਹੈ ਕੰਮ 

ਪੀੜਤ ਔਰਤ ਦਾ ਪਤੀ ਗੁਰੂਗ੍ਰਾਮ 'ਚ ਕੰਮ ਕਰਦਾ ਹੈ। ਉਹ ਆਪਣੇ ਦੋ ਬੱਚਿਆਂ ਨਾਲ ਉੱਥੇ ਰਹਿੰਦਾ ਹੈ। ਦੋਵੇਂ ਪਤੀ-ਪਤਨੀ ਗੁਰੂਗ੍ਰਾਮ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਸਨ। ਇਸੇ ਲਈ ਪੀੜਤ ਔਰਤ ਨੇ ਮੁਲਜ਼ਮ ਨਾਲ ਸੰਪਰਕ ਕੀਤਾ ਸੀ। ਔਰਤ ਦਾ ਤਬਾਦਲਾ ਨਾ ਹੋਣ ਕਾਰਨ ਹੀ ਉਨ੍ਹਾਂ ਵਿਚਾਲੇ ਝਗੜਾ ਹੋਇਆ ਹੈ।

ਔਰਤ ਚੀਕਦੀ ਹੋਈ ਆਈ ਘਰ ਤੋਂ ਬਾਹਰ 

ਔਰਤ ਦੇ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਔਰਤ ਚੀਕਦੀ ਹੋਈ ਬਾਹਰ ਆਈ ਅਤੇ ਮਦਦ ਦੀ ਗੁਹਾਰ ਲਗਾਉਣ ਲੱਗੀ। ਜਦੋਂ ਗੁਆਂਢੀ ਉੱਥੇ ਪਹੁੰਚੇ ਤਾਂ ਦੋਸ਼ੀ ਉਥੋਂ ਫ਼ਰਾਰ ਹੋ ਚੁੱਕਾ ਸੀ। ਦੋਸ਼ੀ ਔਰਤ ਦਾ ਫੋਨ ਵੀ ਆਪਣੇ ਨਾਲ ਲੈ ਗਿਆ ਸੀ। ਔਰਤ ਗੇਟ 'ਤੇ ਡਿੱਗ ਪਈ ਸੀ। ਇਸ ਤੋਂ ਬਾਅਦ ਗੁਆਂਢੀ ਨੇ ਉਸ ਨੂੰ ਪੀਜੀਆਈ ਪਹੁੰਚਾਇਆ।

ਪੁਲਿਸ ਜੁਟੀ ਜਾਂਚ ਵਿੱਚ 

ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸੇ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਪੁਲਿਸ ਇਸ ਮਾਮਲੇ 'ਚ ਕੁਝ ਕਹਿ ਰਹੀ ਹੈ। ਮਾਮਲਾ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਹੋਣ ਕਾਰਨ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ