CHANDIGARH: ਦੁਕਾਨਦਾਰਾਂ ਦੀ ਲੜਾਈ 'ਚ ਮਾਲਕ ਨੂੰ ਬਚਾਉਣ ਦੇ ਚੱਕਰ ਵਿੱਚ ਨੌਕਰ ਦੀ ਗਈ ਜਾਨ

ਮੌਕੇ 'ਤੇ ਮੌਜੂਦ ਲੋਕਾਂ ਨੇ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਿੜਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Share:

ਚੰਡੀਗੜ੍ਹ 'ਚ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੈਕਟਰ 19 ਦੇ ਸਦਰ ਬਾਜ਼ਾਰ ਦੀ ਹੈ, ਜਿਥੇ  ਦੋ ਦੁਕਾਨਦਾਰਾਂ ਵਿਚਕਾਰ ਲੜਾਈ ਹੋ ਗਈ ਸੀ। ਜਦੋਂ ਦੁਕਾਨ ਦੇ ਕਰਮਚਾਰੀ ਨੇ ਮਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਪੁਲਿਸ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੁਨੀਲ ਵਾਸੀ ਧਨਾਸ ਵਜੋਂ ਹੋਈ ਹੈ।

ਗੁੱਸੇ 'ਚ ਆ ਕੇ ਮਾਰੀਆ ਚਾਕੂ

ਇਸ ਮਾਮਲੇ ਵਿਚ ਦੁਕਾਨ 'ਤੇ ਕੰਮ ਕਰਨ ਵਾਲੇ ਰਾਹੁਲ ਦੀ ਦੁਕਾਨ ਦੇ ਇਕ ਹੋਰ ਕਰਮਚਾਰੀ ਨਾਲ ਲੜਾਈ ਹੋ ਗਈ। ਉਸ ਨੇ ਰਾਹੁਲ ਤੋਂ ਬਦਲਾ ਲੈਣ ਲਈ ਬਾਹਰੋਂ ਕੁਝ ਲੜਕਿਆਂ ਨੂੰ ਬੁਲਾਇਆ ਸੀ। ਉਨ੍ਹਾਂ ਲੜਕਿਆਂ ਨੇ ਰਾਹੁਲ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਸੁਨੀਲ ਦਖਲ ਦੇਣ ਗਿਆ। ਇਸ 'ਤੇ ਬਦਮਾਸ਼ ਨੇ ਗੁੱਸੇ 'ਚ ਆ ਕੇ ਸੁਨੀਲ 'ਤੇ ਚਾਕੂ ਮਾਰ ਦਿੱਤਾ।

ਇਹ ਵੀ ਪੜ੍ਹੋ

Tags :