Chandigarh: ਡਿਵਾਈਡਰ ਨਾਲ ਟਕਰਾਈ ਪੋਰਸ਼ ਕਾਰ,ਚਾਲਕ ਮੌਕੇ ਤੋਂ ਫਰਾਰ

ਪੁਲਿਸ ਨੂੰ ਸ਼ੱਕ ਹੈ ਕਿ ਦੇਰ ਰਾਤ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਅਜਿਹਾ ਹਾਦਸਾ ਵਾਪਰਿਆ ਹੈ ਅਤੇ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।

Share:

Chandigarh News: ਜੇ ਡਬਲਿਊ ਮੈਰਿਟ ਹੋਟਲ, ਸੈਕਟਰ 35, ਚੰਡੀਗੜ੍ਹ ਨੇੜੇ ਇੱਕ ਪੋਰਸ਼ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਉੱਥੇ ਲੱਗੀ ਗਰਿੱਲ ਵਿੱਚ ਫਸ ਗਈ। ਜਦੋਂ ਲੋਕਾਂ ਨੇ ਇਸ ਗੱਡੀ ਨੂੰ ਦੇਖਿਆ ਤਾਂ ਗੱਡੀ ਦਾ ਡਰਾਈਵਰ ਮੌਕੇ 'ਤੇ ਮੌਜੂਦ ਨਹੀਂ ਸੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਦੇਖਿਆ ਕਿ ਗੱਡੀ ਦੀਆਂ ਦੋਵੇਂ ਨੰਬਰ ਪਲੇਟਾਂ ਗਾਇਬ ਸਨ। ਪਰ ਕਾਰ ਦੇ ਅੰਦਰ ਇੱਕ ਨੰਬਰ ਪਲੇਟ ਪਈ ਸੀ ਜੋ ਹਿਮਾਚਲ ਨੰਬਰ ਦਾ ਸੀ। ਪੁਲਿਸ ਹੁਣ ਉਸ ਨੰਬਰ ਦੇ ਆਧਾਰ 'ਤੇ ਇਸ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੇ ਕਬਜੇ ਵਿੱਚ ਲਈ ਗੱਡੀ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਡਰਾਈਵਰ ਦੀ ਭਾਲ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦੇਰ ਰਾਤ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਅਜਿਹਾ ਹਾਦਸਾ ਵਾਪਰਿਆ ਹੈ ਅਤੇ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪੁਲਿਸ ਗੱਡੀ ਅੰਦਰੋਂ ਮਿਲੀ ਨੰਬਰ ਪਲੇਟ ਦੇ ਆਧਾਰ ’ਤੇ ਵਾਹਨ ਦੇ ਮਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ