Chandigarh ਪੁਲਿਸ ਨੇ ਕਾਂਸਟੇਬਲ (IT) ਪਦਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਕੀਤਾ ਜਾਰੀ

ਉਮੀਦਵਾਰ ਚੰਡੀਗੜ ਪੁਲਿਸ ਦੀ ਵੈੱਬਸਾਈਟ chandigarhpolice.gov.in 'ਤੇ ਜਾਕਰ ਔਨਲਾਈਨ ਅਪਲਾਈ ਕਰ ਸਕਦੇ ਹਨ।

Share:

ਹਾਈਲਾਈਟਸ

  • ਇਸ ਦੇ ਨਾਲ ਅਰਜ਼ੀ ਦੀ ਪ੍ਰਕਿਰਿਆ 23 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ

Chandigarh ਪੁਲਿਸ ਵਿਭਾਗ ਨੇ ਕਾਂਸਟੇਬਲ (IT) ਪਦਾਂ ਲਈ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਨਾਲ ਅਰਜ਼ੀ ਦੀ ਪ੍ਰਕਿਰਿਆ 23 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਭਰਤੀ ਲਈ ਆਵੇਦਨ ਕਰਨ ਦੀ ਆਖਰੀ ਤਾਰੀਖ 13 ਫਰਵਰੀ, 2024 ਰੱਖੀ ਗਈ ਹੈ। ਉਮੀਦਵਾਰ ਚੰਡੀਗੜ ਪੁਲਿਸ ਦੀ ਵੈੱਬਸਾਈਟ chandigarhpolice.gov.in 'ਤੇ ਜਾਕਰ ਔਨਲਾਈਨ ਅਪਲਾਈ ਕਰ ਸਕਦੇ ਹਨ।

ਐਪਲੀਕੇਸ਼ਨ ਫੀਸ

ਚੰਡੀਗੜ ਪੁਲਿਸ ਕਾਂਸਟੇਬਲ ਭਰਤੀ ਵਿੱਚ ਆਮ ਅਤੇ ਓਬੀਸੀ ਉਮੀਦਵਾਰਾਂ ਨੂੰ 1000 ਰੁਪਏ ਫੀਸ ਦੇ ਰੂਪ ਵਿੱਚ ਜਮ੍ਹਾ ਕਰਵਾਉਣਗੇ ਪੈਣਗੇ। ਉੱਥੇ ਹੀ ਐਸਸੀ ਅਤੇ ਈਡਬਲਯੂਐਸ ਵਰਗ ਲਈ ਫੀਸ 800 ਰੁਪਏ ਰੱਖੀ ਗਈ ਹੈ। ਐਕਸ ਸਰਵਿਸਮੈਨ ਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ।

ਉਮਰ ਸੀਮਾ

ਚੰਡੀਗੜ ਪੁਲਿਸ ਕਾਂਸਟਬਲ ਭਰਤੀ ਵਿੱਚ ਆਮ ਵਰਗ ਦੇ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 25 ਸਾਲ ਰਹੇਗੀ। ਓਬੀਸੀ ਵਰਗ ਲਈ 18 ਤੋਂ 28 ਸਾਲ ਅਤੇ ਐਸਸੀ ਵਰਗ ਲਈ 18 ਤੋਂ 30 ਸਾਲ ਉਮਰ ਨਿਰਧਾਰਤ ਕੀਤੀ ਗਈ ਹੈ। ਐਕਸ ਸਰਵਿਸਮੈਨ ਨੂੰ ਉਮਰ ਵਿੱਚ 45 ਸਾਲ ਤਕ ਦੀ ਛੋਟ ਰਹੇਗੀ।

ਚੋਣ ਪ੍ਰਕਿਰਿਆ

ਅਹੁਦਿਆਂ ਲਈ ਚੋਣ ਟੀਅਰ 1 ਅਤੇ ਟੀਅਰ 2 ਦੀ OMR ਸ਼ੀਟ ਅਧਾਰਤ ਪ੍ਰੀਖਿਆ ਨਾਲ ਹੋਵੇਗੀ। ਟੀਅਰ-1 ਵਿੱਚ 2 ਘੰਟੇ ਅਤੇ ਟੀਅਰ-2 ਵਿੱਚ 1 ਘੰਟੇ ਦੀ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ ਸਰੀਰਕ ਕੁਸ਼ਲਤਾ ਅਤੇ ਮਿਆਰੀ ਟੈਸਟ ਲਈ ਬੁਲਾਇਆ ਜਾਵੇਗਾ। ਸਰੀਰਕ ਟੈਸਟ ਵਿੱਚ ਦੌੜ, ਉੱਚੀ ਛਾਲ, ਲੰਬੀ ਛਾਲ ਵਰਗੇ ਟੈਸਟ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ