Lawrence ਦੇ ਗੁਰਗਿਆਂ ਤੇ ਯੂਏਪੀਏ ਲਗਾਉਣ ਦੀ ਤਿਆਰੀ ਵਿੱਚ Chandigarh Police

ਪੁਲਿਸ ਵੱਲੋਂ ਇਹ ਐਕਟ ਸੰਨੀ ਉਰਫ਼ ਸਚਿਨ, ਮਨਚੰਦਾ, ਉਮੰਗ, ਕੈਲਾਸ਼ ਗੌਤਮ ਉਰਫ਼ ਟਾਈਗਰ, ਮਾਇਆ ਉਰਫ਼ ਕਸ਼ਿਸ਼, ਅਨਮੋਲਪ੍ਰੀਤ ਅਤੇ ਪਰਮਜੀਤ 'ਤੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

Share:

Punjab News: ਲਾਰੈਂਸ ਬਿਸ਼ਨੋਈ ਅਤੇ ਗੋਲਡੀ ਵਿਰਾਟ ਦੇ ਗੁਰਗਿਆਂ ਖਿਲਾਫ ਚੰਡੀਗੜ੍ਹ ਪੁਲਿਸ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਨੇ ਗੈਂਗਸਟਰ ਭੁੱਪੀ ਰਾਣਾ ਨੂੰ ਮਾਰਨਾ ਸੀ। ਉਨ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਅਦਾਲਤ ਦੀ ਰੇਕੀ ਵੀ ਕੀਤੀ। ਇਸ ਵਾਰਦਾਤ ਨੂੰ ਇਨ੍ਹਾਂ ਨੇ ਵਕੀਲ ਦੇ ਭੇਸ ਵਿੱਚ ਅੰਜਾਮ ਦੇਣਾ ਸੀ। ਪੁਲਿਸ ਵੱਲੋਂ ਇਹ ਐਕਟ ਸੰਨੀ ਉਰਫ਼ ਸਚਿਨ, ਮਨਚੰਦਾ, ਉਮੰਗ, ਕੈਲਾਸ਼ ਗੌਤਮ ਉਰਫ਼ ਟਾਈਗਰ, ਮਾਇਆ ਉਰਫ਼ ਕਸ਼ਿਸ਼, ਅਨਮੋਲਪ੍ਰੀਤ ਅਤੇ ਪਰਮਜੀਤ 'ਤੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਹੈ ਪੂਰਾ ਮਾਮਲਾ

ਦਿੱਲੀ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਸਪੈਸ਼ਲ ਸੈੱਲ ਅਤੇ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜੋ ਅਦਾਲਤ ਵਿੱਚ ਵਕੀਲ ਦਾ ਪਹਿਰਾਵਾ ਪਾ ਕੇ ਭੁੱਪੀ ਰਾਣਾ ਦਾ ਕਤਲ ਕਰਨਾ ਚਾਹੁੰਦੇ ਸਨ। ਇਨ੍ਹਾਂ ਦੀ ਪਛਾਣ ਸੰਨੀ ਉਰਫ ਸਚਿਨ, ਉਮੰਗ ਅਤੇ ਕੈਲਾਸ਼ ਚੌਹਾਨ ਵਜੋਂ ਹੋਈ ਹੈ। ਉਨ੍ਹਾਂ ਨੂੰ ਵਿਦੇਸ਼ ਬੈਠੇ ਗੈਂਗਸਟਰਾਂ ਵੱਲੋਂ ਵਾਰ-ਵਾਰ ਫੋਨ ਤੋੜਨ ਅਤੇ ਲੋਕੇਸ਼ਨ ਬਦਲਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ