CHANDIGARH:ਅਜੈ ਕਤਲ ਕਾਂਡ 'ਚ ਨਵਾਂ ਮੋੜ, ਪਰਿਵਾਰ ਨੇ ਪੋਸਟਮਾਰਟਮ ਲਈ ਭਰੀ ਹਾਮੀ, ਕੌਂਸਲਰ ਦੇ ਪਤੀ ਦਾ ਭਰਾ ਵੀ ਗ੍ਰਿਫਤਾਰ

ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਸੰਦੀਪ ਸੀ, ਜੋ ਅਜੈ ਦਾ ਕਤਲ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਆਪਣੀ ਕਾਰ 'ਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਛੱਡ ਗਿਆ ਸੀ। ਪੁਲਿਸ ਨੇ ਉਹ ਗੱਡੀ ਵੀ ਬਰਾਮਦ ਕਰ ਲਈ ਹੈ।

Share:

ਚੰਡੀਗੜ੍ਹ ਦੇ ਅਜੈ ਕਤਲ ਕਾਂਡ 'ਚ ਮ੍ਰਿਤਕ ਅਜੈ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾ ਪਰਿਵਾਰਕ ਮੈਂਬਰ ਮ੍ਰਿਤਕ ਦੇ ਪੋਸਟਮਾਰਟਮ ਦੇ ਖਿਲਾਫ ਸਨ। ਇਸ ਕੇਸ ਵਿੱਚ ਕੌਂਸਲਰ ਦੇ ਪਤੀ ਸੰਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਸ ਗੱਲ ਲਈ ਹੁਣ ਰਾਜ਼ੀ ਹੋ ਗਏ ਹਨ। ਪੁਲਿਸ ਨੇ ਸੰਦੀਪ ਦੇ ਚਚੇਰੇ ਭਰਾ ਰਾਹੁਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। 

ਸੰਦੀਪ 2 ਦਿਨਾਂ ਦੇ ਰਿਮਾਂਡ 'ਤੇ

ਵੀਰਵਾਰ ਨੂੰ ਪੁਲਿਸ ਨੇ ਦੋਸ਼ੀ ਸੰਦੀਪ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਹੁਣ ਪੁਲਿਸ ਤਿੰਨਾਂ ਦੋਸ਼ੀਆਂ ਨੂੰ ਇਕੱਠੇ ਬਿਠਾ ਕੇ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁਝ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅਜੈ ਦਾ ਕਤਲ ਕਰਨ ਵਾਲੇ ਸੰਦੀਪ ਦੇ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਸਨ। ਜਿਸਦੇ ਨਾਲ ਸੰਦੀਪ ਅਕਸਰ ਬੈਠਦਾ ਰਹਿੰਦਾ ਸੀ।


ਮੁਲਜ਼ਮ ਨੇ ਅਜੈ ਨੂੰ ਬੁਲਾਇਆ ਸੀ ਬਹਾਨੇ ਨਾਲ 

ਮੁਲਜ਼ਮ ਨੇ ਪਹਿਲਾਂ ਵੀ ਅਜੈ ਨੂੰ ਕਿਸੇ ਕੰਮ ਦੇ ਬਹਾਨੇ ਬੁਲਾਇਆ ਸੀ। ਮੰਗਲਵਾਰ ਦੀ ਰਾਤ ਕਰੀਬ 1:45 ਵਜੇ ਜਦੋਂ ਉਹ ਬਾਈਕ 'ਤੇ ਆਇਆ ਤਾਂ ਦੋਸ਼ੀਆਂ ਨੇ ਕਾਲੇ ਰੰਗ ਦੀ ਕਾਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਜਦੋਂ ਉਹ ਉੱਠਣ ਲੱਗਾ ਤਾਂ ਨੌਜਵਾਨਾਂ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਉਸ ਦੇ ਬਿਆਨ ਵੀ ਦਰਜ ਕਰ ਲਏ ਸਨ। ਬਾਅਦ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਧਰਮਿੰਦਰ ਵਾਸੀ ਨਵਾਂਗਾਓਂ, ਮੁਹਾਲੀ, ਸੈਕਟਰ 25 ਕਲੋਨੀ ਦੇ ਰਹਿਣ ਵਾਲੇ ਅਜੈ ਉਰਫ਼ ਕਾਲੂ, ਸਾਬੂ ਅਤੇ ਸਪਤੀ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅਜੇ ਦੀ ਮੌਤ ਤੋਂ ਬਾਅਦ ਮਾਮਲੇ 'ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ।
 

ਇਹ ਵੀ ਪੜ੍ਹੋ