Chandigarh: ਫਿਰ ਲਟਕਿਆ ਚੰਡੀਗੜ੍ਹ ਦਾ ਮੈਟਰੋ ਪ੍ਰਾਜੈਕਟ, ਜਾਣੋ ਕੀ ਹੈ ਵਜ੍ਹਾ

ਪਹਿਲਾਂ ਨਿਊ ਚੰਡੀਗੜ੍ਹ ਦੇ ਪਿੰਡ ਸੁਲਤਾਨਪੁਰ ਵਿੱਚ ਇਸ ਲਈ ਜ਼ਮੀਨ ਦਿੱਤੀ ਜਾਣੀ ਸੀ ਪਰ ਪੰਜਾਬ ਸਰਕਾਰ ਨੇ ਉਥੇ ਮਹਿੰਗੀ ਜ਼ਮੀਨ ਅਤੇ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਬਦਲਵੀਂ ਥਾਂ ਦੀ ਯੋਜਨਾ ਬਣਾਈ ਗਈ।

Share:

Chandigarh ਵਿੱਚ ਮੈਟਰੋ ਪ੍ਰੋਜੈਕਟ ਇੱਕ ਵਾਰ ਫਿਰ ਅਟਕ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਵਾਰ-ਵਾਰ ਰੀਮਾਈਂਡਰ ਭੇਜਣ ਤੋਂ ਬਾਅਦ ਵੀ ਪੰਜਾਬ ਨੇ ਮੈਟਰੋ ਡਿਪੂ ਬਣਾਉਣ ਲਈ ਨਿਊ ਚੰਡੀਗੜ੍ਹ ਵਿੱਚ 21 ਏਕੜ ਜ਼ਮੀਨ ਨਹੀਂ ਦਿੱਤੀ ਹੈ। ਇਸ ਕਾਰਨ ਇਕ ਵਾਰ ਫਿਰ ਇਹ ਪ੍ਰਾਜੈਕਟ ਲਟਕ ਗਿਆ ਹੈ ਕਿਉਂਕਿ ਇਸ ਪ੍ਰਾਜੈਕਟ ਦੀ ਡੀਪੀਆਰ ਰਿਪੋਰਟ ਮਾਰਚ ਤੱਕ ਤਿਆਰ ਕੀਤੀ ਜਾਣੀ ਸੀ। ਜੋ ਕਿ ਜ਼ਮੀਨ ਦੀ ਘਾਟ ਕਾਰਨ ਅਜੇ ਤੱਕ ਤਿਆਰ ਨਹੀਂ ਹੋਈ। ਡੀਪੀਆਰ ਰਿਪੋਰਟ ਤਿਆਰ ਹੋਣ ਤੋਂ ਬਾਅਦ ਹੀ ਕੇਂਦਰ ਸਰਕਾਰ ਨੂੰ ਭੇਜੀ ਜਾਣੀ ਸੀ। ਇਹ ਪੂਰਾ ਪ੍ਰੋਜੈਕਟ 10,500 ਕਰੋੜ ਰੁਪਏ ਦਾ ਹੈ।

ਪਹਿਲਾਂ ਨਿਊ ਚੰਡੀਗੜ੍ਹ ਦੇ ਪਿੰਡ ਸੁਲਤਾਨਪੁਰ ਵਿੱਚੋਂ ਦਿੱਤੀ ਜਾਣੀ ਸੀ ਜ਼ਮੀਨ

ਇਸ ਤੋਂ ਪਹਿਲਾਂ ਨਿਊ ਚੰਡੀਗੜ੍ਹ ਦੇ ਪਿੰਡ ਸੁਲਤਾਨਪੁਰ ਵਿੱਚ ਇਸ ਲਈ ਜ਼ਮੀਨ ਦਿੱਤੀ ਜਾਣੀ ਸੀ ਪਰ ਪੰਜਾਬ ਸਰਕਾਰ ਨੇ ਉਥੇ ਮਹਿੰਗੀ ਜ਼ਮੀਨ ਅਤੇ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਬਦਲਵੀਂ ਥਾਂ ਦੀ ਯੋਜਨਾ ਬਣਾਈ ਗਈ। ਉਦੋਂ ਇਹ ਜ਼ਮੀਨ ਪਾਰੋਲ ਪਿੰਡ ਵਿੱਚ ਦਿੱਤੀ ਜਾਣੀ ਸੀ ਪਰ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ (ਪੀ.ਐਲ.ਪੀ.ਏ.) ਲਾਗੂ ਹੋਣ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ।

2008 ਵਿੱਚ ਸ਼ੁਰੂ ਹੋਈ ਸੀ ਮੈਟਰੋ ਦੀ ਯੋਜਨਾ

ਚੰਡੀਗੜ੍ਹ ਵਿੱਚ ਮੈਟਰੋ ਬਣਾਉਣ ਦੀ ਵਿਉਂਤਬੰਦੀ 2008 ਵਿੱਚ ਸ਼ੁਰੂ ਕੀਤੀ ਗਈ ਸੀ, ਪਰ ਇਹ ਲੰਬੇ ਸਮੇਂ ਤੱਕ ਫਾਈਲਾਂ ਵਿੱਚ ਲਟਕਦੀ ਰਹੀ। 16 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਮਾਰਚ-ਅਪ੍ਰੈਲ 2023 ਵਿੱਚ ਦੁਬਾਰਾ ਮੈਟਰੋ ਚਲਾਉਣ ਲਈ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਵਿੱਚ ਕੰਮ ਸ਼ੁਰੂ ਹੋਇਆ। ਕਰੀਬ ਇੱਕ ਸਾਲ ਤੋਂ ਕੰਮ ਤੇਜ਼ੀ ਨਾਲ ਚੱਲ ਰਿਹਾ ਸੀ। ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਜ਼ਮੀਨ ਨਾ ਮਿਲਣ ਕਾਰਨ ਇਹ ਪ੍ਰਾਜੈਕਟ ਫਿਰ ਠੱਪ ਹੋ ਗਿਆ ਹੈ।

ਇਹ ਵੀ ਪੜ੍ਹੋ