Chandigarh Mayor Election Update:ਮੇਅਰ ਦੀ ਚੋਣ ਨੂੰ ਲੈ ਕੇ ਹਾਈ ਕੋਰਟ ਨੇ 23 ਜਨਵਰੀ ਤੱਕ ਮੰਗਿਆ ਜਵਾਬ

High Court ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਵਿੱਚ 18 ਦਿਨਾਂ ਦੀ ਦੇਰੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਚੋਣਾਂ ਸਬੰਧੀ ਜਵਾਬ ਦੇਣ ਦੇ ਹੁਕਮ ਦਿੱਤੇ ਹਨ।

Share:

ਹਾਈਲਾਈਟਸ

  • ਹਾਈਕੋਰਟ ਨੇ ਕਿਹਾ ਕਿ 23 ਜਨਵਰੀ ਤੱਕ ਜਵਾਬ ਦਿੱਤਾ ਜਾਵੇ ਕਿ ਚੋਣ ਜਲਦੀ ਕਦੋਂ ਹੋ ਸਕਦੀ ਹੈ

Chandigarh News: ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਜਲਦੀ ਕਰਵਾਉਣ ਲਈ 23 ਜਨਵਰੀ ਤੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ। High court ਨੇ ਅੱਜ ਸੁਣਵਾਈ ਦੌਰਾਨ ਕਿਹਾ ਕਿ 6 ਫਰਵਰੀ ਦੀ ਤਾਰੀਕ ਤਾਂ ਬਹੁਤ ਦੂਰ ਹੈ, ਇਸ ਲਈ 23 ਜਨਵਰੀ ਤੱਕ ਜਵਾਬ ਦਿੱਤਾ ਜਾਵੇ ਕਿ ਚੋਣ ਜਲਦੀ ਕਦੋਂ ਹੋ ਸਕਦੀ ਹੈ

ਕੁਲਦੀਪ ਟੀਟਾ ਵੱਲੋਂ ਪਟੀਸ਼ਨ ਕੀਤੀ ਗਈ ਸੀ ਦਾਇਰ

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਟੀਟਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਉਨ੍ਹਾਂ Court ਤੋਂ ਜਲਦੀ ਤੋਂ ਜਲਦੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ 6 ਫਰਵਰੀ ਨੂੰ ਚੋਣਾਂ ਕਰਵਾਉਣ ਦਾ notification ਜਾਰੀ ਕਰ ਦਿੱਤਾ ਹੈ।  

ਵਿਰੋਧੀ ਧਿਰ ਦਾ ਇਤਰਾਜ਼ ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ 'ਤੇ ਕਰ ਰਹੀ ਕੰਮ

ਇਸ ਤੋਂ ਪਹਿਲਾਂ 18 ਜਨਵਰੀ ਨੂੰ ਚੰਡੀਗੜ੍ਹ ਦੇ Deputy Commissioner ਵਿਨੈ ਪ੍ਰਤਾਪ ਸਿੰਘ ਨੇ ਚੋਣਾਂ ਲਈ ਨੋਟੀਫਿਕੇਸ਼ਨ (Notification) ਜਾਰੀ ਕੀਤਾ ਗਿਆ ਸੀ। ਪਰ ਚੰਡੀਗੜ੍ਹ Police ਦੀ ਖੁਫੀਆ ਰਿਪੋਰਟ ਅਤੇ ਚੋਣ ਅਧਿਕਾਰੀ ਦੇ ਬਿਮਾਰ ਪੈ ਜਾਣ ਤੋਂ ਬਾਅਦ ਇਹ ਚੋਣ ਰੱਦ ਕਰ ਦਿੱਤੀ ਗਈ ਸੀ। ਹੁਣ ਮੁੜ ਡਿਪਟੀ ਕਮਿਸ਼ਨਰ ਨੇ 6 ਫਰਵਰੀ ਨੂੰ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਪਰ ਵਿਰੋਧੀ ਧਿਰ ਦਾ ਇਤਰਾਜ਼ ਹੈ ਕਿ ਅਜਿਹਾ ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ

ਇਹ ਵੀ ਪੜ੍ਹੋ