Chandigarh: ਕਾਰੋਬਾਰੀ ਦੇ ਘਰ 'ਤੇ ਗੋਲੀਬਾਰੀ ਦਾ ਮਾਮਲਾ,ਬਿਹਾਰ ਪਹੁੰਚੀ NIA ਦੀ ਟੀਮ

ਇਸ ਮਾਮਲੇ ਵਿੱਚ ਪੁਲਿਸ ਨੇ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਗੋਲਡੀ ਬਰਾੜ ਅਤੇ ਇਸ ਕੇਸ ਵਿੱਚ ਕੁਝ ਕੌਮਾਂਤਰੀ ਸਬੰਧਾਂ ਕਾਰਨ ਗ੍ਰਹਿ ਮੰਤਰਾਲੇ ਨੇ ਕੇਸ ਐਨਆਈਏ ਨੂੰ ਸੌਂਪ ਦਿੱਤਾ ਹੈ। ਹੁਣ NIA ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Share:

Punjab News: 19 ਫਰਵਰੀ ਨੂੰ ਸੈਕਟਰ 5 ਵਿੱਚ ਇੱਕ ਵਪਾਰੀ ਦੇ ਘਰ ਵਿੱਚ ਭਾਰੀ ਗੋਲੀਬਾਰੀ ਹੋਈ ਸੀ। ਇਹ ਗੋਲੀਆਂ ਮੱਕੜ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲੱਗੀਆਂ ਸਨ। ਕੁਝ ਸਮੇਂ ਬਾਅਦ ਮੱਕੜ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਅਤੇ ਉਸ ਨੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਸ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲੀਸ ਨੂੰ ਕੀਤੀ ਸੀ। ਇਸ ਮਾਮਲੇ ਦੀ ਜਾਂਚ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਕਰ ਰਹੀ ਹੈ। ਐਨਆਈਏ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਗੋਲੀਬਾਰੀ ਤੋਂ ਬਾਅਦ ਬਿਹਾਰ ਭੱਜ ਗਏ ਸੀ। ਉੱਥੇ ਉਹ ਗੋਪਾਲਗੰਜ ਇਲਾਕੇ ਦੇ ਇੱਕ ਪਿੰਡ ਦੇ ਸਾਬਕਾ ਪੰਚ ਮਨੋਜ ਸ਼ਰਮਾ ਦੇ ਘਰ 3 ਦਿਨ ਰੁਕੇ। NIA ਹੁਣ ਬਿਹਾਰ ਦੇ ਰਹਿਣ ਵਾਲੇ ਮਨੋਜ ਸ਼ਰਮਾ ਤੱਕ ਪਹੁੰਚ ਗਈ ਹੈ। ਏਜੰਸੀ ਵੱਲੋਂ ਬਿਹਾਰ ਵਾਸੀ ਮਨੋਜ ਸ਼ਰਮਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਮਨੋਜ ਸ਼ਰਮਾ

ਮਨੋਜ ਸ਼ਰਮਾ ਨੇ ਆਪਣੇ ਆਪ ਨੂੰ ਬੇਕਸੂਰ ਦੱਸ ਦਿਆਂ ਕਿਹਾ ਕਿ ਉਸ ਦਾ ਇਸ ਘਟਨਾ ਅਤੇ ਮੁਲਜ਼ਮ ਨਾਲ ਕੋਈ ਸਬੰਧ ਨਹੀਂ ਹੈ। ਉਹ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗਗਨਦੀਪ ਗੋਲਡੀ ਨੂੰ ਜਾਣਦਾ ਸੀ। ਕਿਉਂਕਿ ਉਹ ਉਸ ਨੂੰ ਰਾਜਪੁਰਾ ਵਿੱਚ ਮਿਲਿਆ ਸੀ। ਪਲਾਂਟ ਦਾ ਝਗੜਾ ਸੀ, ਉਸ ਨੂੰ ਸੁਲਝਾਉਣ ਵਿਚ ਉਸ ਦੀ ਮਦਦ ਲਈ ਗਈ। ਉਸ ਦੇ ਕਹਿਣ 'ਤੇ ਹੀ ਉਸ ਨੇ ਤਿੰਨਾਂ ਮੁਲਜ਼ਮਾਂ ਨੂੰ ਆਪਣੇ ਘਰ ਰਹਿਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ NIA ਨੇ ਅਜੇ ਤੱਕ ਮਨੋਜ ਸ਼ਰਮਾ ਨੂੰ ਦੋਸ਼ੀ ਨਹੀਂ ਬਣਾਇਆ ਹੈ।

ਇਹ ਵੀ ਪੜ੍ਹੋ