Chandigarh: ਅਜੈ ਕਤਲ ਕਾਂਡ 'ਚ ਕੌਂਸਲਰ ਦਾ ਪਤੀ ਗ੍ਰਿਫਤਾਰ, ਸਾਜ਼ਿਸ਼ ਰਚਣ ਦਾ ਦੋਸ਼

ਇਸ ਮਾਮਲੇ ਵਿੱਚ ਪੁਲਿਸ ਨੇ ਸੈਕਟਰ 25 ਦੇ ਰਹਿਣ ਵਾਲੇ ਅਜੇ ਕੁਮਾਰ ਉਰਫ਼ ਕਾਲੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀਆਂ ਕੁਝ ਟੀਮਾਂ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਸੈਕਟਰ 11 ਥਾਣੇ ਦੇ ਇੰਚਾਰਜ ਮਲਕੀਤ ਸਿੰਘ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

Share:

ਚੰਡੀਗੜ੍ਹ ਦੇ ਸੈਕਟਰ 25 'ਚ ਨੌਜਵਾਨ ਅਜੈ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਇੱਕ ਮੁਜ਼ਰਮ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਹਿਚਾਣ ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਪੂਨਮ ਦੇ ਪਤੀ ਸੰਦੀਪ ਦੇ ਰੂਪ ਵਿੱਚ ਹੋਈ ਹੈ। ਇਲਾਕੇ ਦੇ ਲੋਕ ਪਿਛਲੇ ਦੋ ਦਿਨਾਂ ਤੋਂ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਪੁਲਿਸ ਨੇ ਉਸ ਨੂੰ ਇਸ ਕਤਲ ਕੇਸ ਵਿੱਚ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਪਰਿਵਾਰ ਨੇ ਲਗਾਇਆ ਪੁਲਿਸ ਦੇ ਦੋਸ਼

ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ। ਸਥਿਤੀ ਨੂੰ ਦੇਖਦੇ ਹੋਏ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਸੀ। ਪਰਿਵਾਰ ਵਾਲੇ ਦੋਸ਼ ਲਗਾ ਰਹੇ ਹਨ ਕਿ ਪੁਲਿਸ ਮਾਮਲੇ 'ਚ ਅਸਲ ਕਾਤਲਾਂ ਨੂੰ ਬਚਾ ਰਹੀ ਹੈ। ਇਸ ਕਾਰਨ ਪਰਿਵਾਰ ਨੇ ਬੁੱਧਵਾਰ ਨੂੰ ਵੀ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ। ਮ੍ਰਿਤਕ ਦੀ ਲਾਸ਼ ਨੂੰ ਚੰਡੀਗੜ੍ਹ ਪੀਜੀਆਈ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਕੰਮ ਦੇ ਬਹਾਨੇ ਬੁਲਾਇਆ ਸੀ

ਮੁਲਜ਼ਮਾਂ ਨੇ ਪਹਿਲਾਂ ਅਜੈ ਨੂੰ ਫੋਨ ਕਰ ਕੇ ਕਿਸੇ ਕੰਮ ਦੇ ਬਹਾਨੇ ਬੁਲਾਇਆ ਸੀ। ਮੰਗਲਵਾਰ ਰਾਤ ਕਰੀਬ 1:45 ਵਜੇ ਜਦੋਂ ਉਹ ਬਾਈਕ 'ਤੇ ਆਇਆ ਤਾਂ ਕਾਲੇ ਰੰਗ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਦੋਂ ਉਹ ਉੱਠਣ ਲੱਗਾ ਤਾਂ ਨੌਜਵਾਨਾਂ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਉਸ ਦੇ ਬਿਆਨ ਵੀ ਦਰਜ ਕਰ ਲਏ ਸਨ। ਬਾਅਦ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਧਰਮਿੰਦਰ ਵਾਸੀ ਨਵਾਂਗਾਓਂ, ਮੁਹਾਲੀ, ਸੈਕਟਰ 25 ਕਲੋਨੀ ਦੇ ਰਹਿਣ ਵਾਲੇ ਅਜੈ ਉਰਫ਼ ਕਾਲੂ, ਸਾਬੂ ਅਤੇ ਸਪਤੀ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅਜੇ ਦੀ ਮੌਤ ਤੋਂ ਬਾਅਦ ਮਾਮਲੇ 'ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ।

ਕੀ ਕਹਿਣਾ ਹੈ ਪੁਲਿਸ ਦਾ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਵੇਸ਼ ਉਰਫ਼ ਬਾਬਾ ਵਾਸੀ ਈਡਬਲਯੂਐਸ ਕਲੋਨੀ 'ਤੇ ਅਮਰਜੀਤ ਉਰਫ ਤੋਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ ਮਹੀਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਸੀ। ਬਾਬਾ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਜਦੋਂ ਉਸ ਦੀ ਲੱਤ ਦੀ ਇੱਕ ਹੱਡੀ ਟੁੱਟ ਗਈ ਤਾਂ ਉਸ ਨੂੰ ਪਲਾਸਟਰ ਲਾਉਣਾ ਪਿਆ ਅਤੇ ਕਈ ਦਿਨ ਹਸਪਤਾਲ ਵਿੱਚ ਦਾਖ਼ਲ ਰਹੇ। ਥਾਣਾ ਸਹਾਰਨਪੁਰ ਦੀ ਪੁਲਿਸ ਨੇ ਅਮਰਜੀਤ ਸਿੰਘ ਉਰਫ ਤੋਤਾ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਮਲੇ ਵਿੱਚ ਅਜੈ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ।

ਪੁਲਿਸ ਅਪਰਾਧਾਂ ਨੂੰ ਰੋਕਣ 'ਚ ਨਾਕਾਮ

ਸੈਕਟਰ 25 ਵਿੱਚ ਇੱਕ ਹਫ਼ਤੇ ਵਿੱਚ ਇਹ ਦੂਜਾ ਕਤਲ ਹੈ। 29 ਨਵੰਬਰ ਨੂੰ ਬੀਏ ਦੇ ਵਿਦਿਆਰਥੀ ਮੁਕੁਲ 'ਤੇ ਨਾਬਾਲਗ ਸੰਦੀਪ ਅਤੇ ਅੰਕੁਰ ਨੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਐਤਵਾਰ ਨੂੰ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਇਲਾਕੇ 'ਚ ਅਪਰਾਧਾਂ ਨੂੰ ਰੋਕਣ 'ਚ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ