Chandigarh : ਸੀਐਮ ਭਗਵੰਤ ਮਾਨ ਨੇ ਸਟੇਜ਼ ਤੋਂ ਬੰਨ੍ਹਿਆ ਸਮਾਂ, ਛੱਲਾ ਗਾ ਕੇ ਲਾਈਆਂ ਰੌਣਕਾਂ

ਪੰਜਾਬ ਰਾਜ ਭਵਨ ਵਿਖੇ ਇੱਕ ਪ੍ਰੋਗਾਰਮ ਵਿੱਚ ਸ਼ਾਮਿਲ ਹੋਏ ਸੀ ਮੁੱਖ ਮੰਤਰੀ। ਇਸੇ ਪ੍ਰੋਗ੍ਰਾਮ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿੱਤ ਤੇ ਸਾਂਸਦ ਕਿਰਨ ਖੇਰ ਵੀ ਪੁੱਜੇ। 

Share:

Chandigarh : ਪੰਜਾਬ ਰਾਜ ਭਵਨ 'ਚ ਐਟ ਹੋਮ ਪ੍ਰੋਗਰਾਮ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਉਹਨਾਂ ਨੇ ਪੰਜਾਬੀ ਗੀਤ ‘ਛੱਲਾ’ ਗਾ ਕੇ ਖੂਬ ਰੌਣਕਾਂ ਲਾਈਆਂ। ਇਸ ਦੌਰਾਨ ਉਹਨਾਂ ਨੇ ਸ਼ੁੱਕਰਵਾਰ ਨੂੰ ਇੱਕ ਹੀ ਦਿਨ ਚ ਦੂਜੀ ਵਾਰ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਉਹ ਪਿਤਾ ਬਣਨ ਜਾ ਰਹੇ ਹਨ।  ਬੇਟਾ ਹੋਵੇ ਜਾਂ ਬੇਟੀ, ਤੰਦਰੁਸਤ ਹੋਣ ਇਹੀ ਕਾਮਨਾ ਕਰਦਾ ਹਾਂ। ਦੱਸ ਦੇਈਏ ਕਿ ਛੱਲਾ ਗਾਇਕ ਗੁਰਦਾਸ ਮਾਨ ਦਾ ਮਸ਼ਹੂਰ ਗੀਤ ਹੈ। ਜਿਸਨੂੰ ਅਕਸਰ ਖੁਸ਼ੀਆਂ ਦੇ ਮੌਕੇ ਸੁਣਿਆ ਜਾਂਦਾ ਹੈ। 

ਰਾਜਪਾਲ, ਸਾਂਸਦ, ਮੇਅਰ ਵੀ ਮੌਜੂਦ 

ਇਸ ਪ੍ਰੋਗ੍ਰਾਮ ਚ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਸ਼ਾਮਲ ਹੋਏ। ਉਨ੍ਹਾਂ ਇੱਥੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਪੰਜਾਬ ਰਾਜ ਭਵਨ 'ਚ ਐਟ ਹੋਮ ਪ੍ਰੋਗਰਾਮ 'ਚ ਸਾਂਸਦ ਕਿਰਨ ਖੇਰ ਮੌਜੂਦਾ ਮੇਅਰ ਅਨੂਪ ਗੁਪਤਾ ਦੇ ਨਾਲ ਸੰਸਦ ਮੈਂਬਰ ਕਿਰਨ ਖੇਰ ਵੀ ਨਜ਼ਰ ਆਏ।

ਗਣਤੰਤਰ ਦਿਵਸ ਭਾਸ਼ਣ ਦੌਰਾਨ ਵੀ ਜਤਾਈ ਸੀ ਖੁਸ਼ੀ 

ਇਸ ਤੋਂ ਪਹਿਲਾਂ ਗਣਤੰਤਰ ਦਿਵਸ ਪ੍ਰੋਗਰਾਮ ਦੌਰਾਨ ਆਪਣੇ ਭਾਸ਼ਣ ਚ ਮੁੱਖ ਮੰਤਰੀ ਮਾਨ ਨੇ ਜਨਤਾ ਨੂੰ ਖੁਸ਼ਖਬਰੀ ਦਿੰਦਿਆਂ ਕਿਹਾ  ਕਿ ਉਹ ਪਿਤਾ ਬਣਨ ਜਾ ਰਹੇ ਹਨ। ਮਾਰਚ ਤੱਕ ਉਨ੍ਹਾਂ ਦੇ ਘਰ ਖੁਸ਼ੀ ਆ ਰਹੀ ਹੈ।  ਉਹਨਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ 7 ਮਹੀਨੇ ਦੀ ਗਰਭਵਤੀ ਹੈ। ਸੀਐਮ ਮਾਨ ਨੇ ਸੂਬੇ ਦੇ ਲੋਕਾਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਉਨ੍ਹਾਂ ਦੇ ਘਰ ਧੀ-ਪੁੱਤ ਦੇ ਜਨਮ ਲੈਣ ਨਾਲ ਕੋਈ ਫਰਕ ਨਹੀਂ ਪੈਂਦਾ। ਬੱਚਾ ਸਿਹਤਮੰਦ ਪੈਦਾ ਹੋਣਾ ਚਾਹੀਦਾ ਹੈ। 

ਇਹ ਵੀ ਪੜ੍ਹੋ