Chandigarh:ਚੰਡੀਗੜ੍ਹ ਪ੍ਰਸ਼ਾਸਨ ਨੇ ਪਾਣੀ ਦੀਆਂ ਕੀਮਤਾਂ ਚ ਕੀਤਾ 5 ਫੀਸਦੀ ਦਾ ਵਾਧਾ,ਗਾਰਬੇਜ਼ ਕਲੈਕਸ਼ਨ ਦੇ ਰੇਟ ਵੀ ਵਧੇ

ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਨੂੰ ਪੱਤਰ ਲਿਖ ਕੇ ਇਸ ਬਿੱਲ ਨੂੰ ਨਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਦਨ ਵਿੱਚ 20 ਹਜਾਰ ਲੀਟਰ ਮੁਫ਼ਤ ਪਾਣੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਸ ਲਈ 1 ਅਪ੍ਰੈਲ ਤੋਂ ਵਾਟਰ ਚਾਰਜਿਜ਼ ਨਾ ਵਧਾਏ ਜਾਣ

Share:

Chandigarh: ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅੱਜ ਤੋਂ ਪਾਣੀ ਦੀਆਂ ਕੀਮਤਾਂ '5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਮਹੀਨੇ ਤੋਂ ਪਾਣੀ ਦੀ ਦਰ ਵਧ ਜਾਵੇਗੀ। ਫਿਲਹਾਲ ਜ਼ੀਰੋ ਤੋਂ 15 ਲੀਟਰ ਪਾਣੀ ਦਾ ਬਿੱਲ 3.15 ਰੁਪਏ ਹੈ। 16 ਤੋਂ 30 ਲੀਟਰ ਪਾਣੀ ਲਈ 6.30 ਰੁਪਏ ਅਤੇ 31 ਤੋਂ 60 ਲੀਟਰ ਪਾਣੀ ਲਈ 10.50 ਰੁਪਏ ਦੇ ਹਿਸਾਬ ਨਾਲ ਪਾਣੀ ਦਾ ਬਿੱਲ ਭੇਜਿਆ ਜਾਂਦਾ ਹੈ ਪਰ ਹੁਣ ਇਹ ਪੰਜ ਫੀਸਦੀ ਵਧੇਗਾ।

ਚੰਡੀਗੜ੍ਹ ਮੇਅਰ ਦੀ ਗ੍ਰਹਿ ਸਕੱਤਰ ਨੂੰ ਚਿੱਠੀ,ਬਿੱਲ ਨਾ ਵਧਾਉਣ ਦੀ ਮੰਗ

ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਨੂੰ ਪੱਤਰ ਲਿਖ ਕੇ ਇਸ ਬਿੱਲ ਨੂੰ ਨਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਦਨ ਵਿੱਚ 20 ਹਜਾਰ ਲੀਟਰ ਮੁਫ਼ਤ ਪਾਣੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਸ ਲਈ 1 ਅਪ੍ਰੈਲ ਤੋਂ ਵਾਟਰ ਚਾਰਜਿਜ਼ ਨਾ ਵਧਾਏ ਜਾਣ ਕਿਉਂਕਿ ਲੋਕਾਂ ਨੂੰ 20 ਹਜਾਰ ਲੀਟਰ ਪਾਣੀ ਮੁਫ਼ਤ ਦਿੱਤਾ ਜਾਣਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਅੱਜ ਤੋਂ ਪਾਣੀ ਦੇ ਭਾਅ ਵਧਾ ਦਿੱਤੇ ਹਨ। ਸਦਨ 'ਚ ਪਾਸ ਪ੍ਰਸਤਾਵ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਕੂੜਾ ਇਕੱਠਾ ਕਰਨ ਦੇ ਖਰਚੇ ਵੀ ਵਧਣਗੇ

ਇਸ ਤੋਂ ਇਲਾਵਾ ਸਾਲਾਨਾ ਵਾਧੇ ਦੇ ਨਿਯਮ ਦੇ ਕਾਰਨ ਅੱਜ 1 ਅਪ੍ਰੈਲ ਤੋਂ ਸਾਰੀਆਂ ਸ਼੍ਰੇਣੀਆਂ ਵਿੱਚ ਕੂੜਾ ਇਕੱਠਾ ਕਰਨ ਦੇ ਖਰਚੇ ਵੀ 5% ਵਧ ਜਾਣਗੇ। ਦੋ ਮਰਲੇ ਤੱਕ ਦੇ ਘਰਾਂ ਲਈ ਕੂੜਾ ਇਕੱਠਾ ਕਰਨ ਦਾ ਖਰਚਾ 52.5 ਰੁਪਏ ਤੋਂ ਵਧਾ ਕੇ 55.12 ਰੁਪਏ ਹੋ ਜਾਵੇਗਾ। 2 ਮਰਲੇ ਤੋਂ 10 ਮਰਲੇ ਤੱਕ ਦੇ ਮਕਾਨਾਂ ਦਾ ਖਰਚਾ 105 ਰੁਪਏ ਤੋਂ ਵਧ ਕੇ 110.25 ਰੁਪਏ ਹੋ ਜਾਵੇਗਾ, 10 ਮਰਲੇ ਤੋਂ ਇੱਕ ਕਨਾਲ ਤੱਕ ਦੇ ਮਕਾਨਾਂ ਲਈ ਤੁਹਾਨੂੰ 210 ਰੁਪਏ ਦੀ ਬਜਾਏ 220.5 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਇੱਕ ਕਨਾਲ ਤੋਂ ਦੋ ਕਨਾਲ ਤੱਕ ਦੇ ਮਕਾਨਾਂ ਦੀ ਕੀਮਤ ਹੁਣ 262.5 ਰੁਪਏ ਦੀ ਬਜਾਏ 275.6 ਰੁਪਏ ਹੋਵੇਗੀ ਅਤੇ ਦੋ ਕਨਾਲਾਂ ਤੋਂ ਵੱਡੇ ਮਕਾਨਾਂ ਦਾ ਬਿੱਲ 367.5 ਰੁਪਏ ਦੀ ਬਜਾਏ 385.8 ਰੁਪਏ ਹੋਵੇਗਾ।

ਇਹ ਵੀ ਪੜ੍ਹੋ

Tags :