ਚੰਡੀਗੜ੍ਹ: ਅੱਗ ਦੀ ਲਪੇਟ 'ਚ ਆਈਆਂ 4 ਦੁਕਾਨਾਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 1 ਘੰਟੇ ਦੀ ਮੁਸ਼ਕਤ ਤੋਂ ਬਾਅਦ ਪਾਇਆ ਅੱਗ ਤੇ ਕਾਬੂ

ਅੱਗ ਲੱਗਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਕਰੀਬ 1 ਘੰਟੇ ਦੀ ਮੁਸ਼ਕਤ ਤੋ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

Share:

ਪੰਜਾਬ ਨਿਊਜ਼। ਚੰਡੀਗੜ੍ਹ ਦੇ ਧਨਾਸ ਨੇੜੇ ਸਾਰੰਗਪੁਰ ਵਿੱਚ ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਲਈ ਜੱਦੋ ਜਹਿਦ ਕੀਤੀ ਗਈ। ਅੱਗ ਲੱਗਣ ਨਾਲ ਚਾਰ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਾਰੰਗਪੁਰ ਵਿੱਚ ਕਈ ਸੰਗਮਰਮਰ ਅਤੇ ਟਾਈਲ ਦੀਆਂ ਦੁਕਾਨਾਂ ਵੀ ਇਸ ਅੱਗ ਨਾਲ ਪ੍ਰਭਾਵਿਤ ਹੋਈਆਂ ਹਨ।

ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਅੱਗ ਤੇ ਪਾਇਆ ਕਾਬੂ

ਫਰਨੀਚਰ ਮਾਰਕੀਟ ਦੇ ਗੋਦਾਮਾਂ ਵਿੱਚ ਅੱਗ ਲੱਗ ਗਈ ਜਿਸ ਵਿੱਚ ਲਗਭਗ 4 ਦੁਕਾਨਾਂ ਸੜ ਗਈਆਂ। ਫਾਇਰ ਵਿਭਾਗ ਨੂੰ ਪਹਿਲੀ ਸੂਚਨਾ ਸਵੇਰੇ 6.55 ਵਜੇ ਮਿਲੀ। ਅੱਗ ਬੁਝਾਉਣ ਲਈ ਸੈਕਟਰ 11, 17, 38 ਅਤੇ ਇੰਡਸਟਰੀਅਲ ਏਰੀਆ ਤੋਂ ਛੇ ਗੱਡੀਆਂ ਪਹੁੰਚੀਆਂ। ਉਨ੍ਹਾਂ ਨੇ ਲਗਭਗ ਇੱਕ ਘੰਟੇ ਵਿੱਚ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਕੀ ਫਰਨੀਚਰ ਅਤੇ ਸੰਗਮਰਮਰ ਦੀਆਂ ਦੁਕਾਨਾਂ ਸੁਰੱਖਿਅਤ ਹਨ।

 

ਖਬਰ ਅੱਪਡੇਟ ਕੀਤੀ ਜਾ ਰਹੀ ਹੈ..........................

ਇਹ ਵੀ ਪੜ੍ਹੋ