ਕੇਂਦਰ ਸਰਕਾਰ ਵੱਲੋਂ ਦਿਵਾਲੀ ’ਤੇ ਸ਼ਰਧਾਲੁਆਂ ਨੂੰ ਤੋਹਫਾ, ਕਰ ਸਕਦੇ ਹਨ ਆਧਾਰ ਕਾਰਡ ਰਾਹੀਂ ਕਰਤਾਰਪੁਰ ਸਾਹਿਬ ਪਸੰਜਰ ਟਰਮੀਨਲ ਵਿਚ ਪ੍ਰਵੇਸ਼

ਕੇਂਦਰ ਸਰਕਾਰ ਵੱਲੋਂ ਦਿਵਾਲੀ ’ਤੇ ਬੰਦੀ ਛੋੜ ਦਿਵਸ ਮੌਕੇ ਸ਼ਰਧਾਲੁਆਂ ਦੀ ਮੰਗ ਨੂੰ ਮਨਜ਼ੂਰ ਕਰਨ ਉਪਰੰਤ ਸਨਿੱਚਰਵਾਰ ਤੋਂ ਨਾਨਕ ਨਾਮ ਲੇਵਾ ਸੰਗਤਾਂ ਅਤੇ ਇਲਾਕੇ ਦੇ ਲੋਕ ਆਧਾਰ ਕਾਰਡ ਜਾਂ ਸਨਾਖਤੀ ਪਹਿਚਾਣ ਪੱਤਰ ਰਾਹੀਂ ਪਸੰਜਰ ਟਰਮੀਨਲ ਵਿਚ ਪ੍ਰਵੇਸ਼ ਕਰ ਸਕਦੇ ਹਨ।

Share:

ਸਰਹੱਦੀ ਜ਼ਿਲਾਂ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ’ਤੇ ਸਥਿਤ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਲੈਂਡ ਪੋਰਟ ਅਥਾਰਟੀ ਥਰਟੀ ਆਫ ਇੰਡੀਆ ਵੱਲੋਂ ਕਰੀਬ ਤਿੰਨ ਸੌ ਕਰੋੜ ਰੁਪਿਆਂ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਜੂਬੇ ਵਰਗੇ ਪਸੰਜਰ ਟਰਮੀਨਲ ਨੂੰ ਵੇਖਣ ਲਈ ਪਿਛਲੇ ਸਮੇਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਮੰਗ ਉਠਾਈ ਜਾ ਰਹੀ ਸੀ, ਜੋ ਕੀ ਕੇਂਦਰ ਸਰਕਾਰ ਵੱਲੋਂ ਮਨਜ਼ੁਰ ਕਰ ਲਈ ਗਈ ਹੈ।
ਕਰੋੜਾਂ ਦੀ ਲਾਗਤ ਨਾਲ 16 ਏਕੜ ਜ਼ਮੀਨ ਵਿੱਚ ਬਨਾਇਆ ਗਿਆ ਹੈ ਪਸੰਜਰ ਟਰਮੀਨਲ
 ਇਥੇ ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਨਾਲ  16 ਏਕੜ ਜ਼ਮੀਨ ਵਿੱਚ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਅਜੂਬੇ ਵਰਗਾ  ਪਸੰਜਰ ਟਰਮੀਨਲ ਸ਼੍ਰੀ ਕਰਤਾਰਪੁਰ ਸਾਹਿਬ ਬਨਾਇਆ ਗਿਆ ਹੈ। ਅਤੇ ਇਸ ਟਰਮੀਨਲ ਵਿੱਚ  ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਨਾਲ ਸਬੰਧਤ ਸਿੱਲ ਪੱਥਰ, ਸ੍ਰੀ ਗੁਰੂ ਨਾਨਕ ਤੋਂ ਇਲਾਵਾ ਵੱਖ-ਵੱਖ ਗੁਰੂਆਂ ਨਾਲ ਸਬੰਧਤ ਬਣਾਈ ਗਈ ਆਰਟ ਗੈਲਰੀ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਆਦਿ ਤੋਂ ਇਲਾਵਾ ਸੰਗਤ ’ਤੇ ਪੰਗਤ ਦੇ ਅਧਾਰਤ ਮੂਰਤੀਆਂ, ਦੇਸ਼ ਦਾ ਅੰਨਦਾਤਾ ਕਿਸਾਨ ਦੀ ਮੂਰਤੀ ਤੋਂ ਇਲਾਵਾ 300 ਫੁੱਟ ਉੱਚਾ ਤਿਰੰਗੇ ਆਦ ਬਣਾਈਆਂ ਗਈਆਂ ਖੂਬਸੂਰਤ ‌‌ ਵਸਤੂਆਂ  ਵੇਖਣ ਯੋਗ ਹਨ।

ਸ਼ਰਧਾਲੁ ਐੱਲਈਡੀ ਰਾਹੀਂ ਕਰ ਸਕਣਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ
ਇਸ ਸਬੰਧੀ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ   ਆਧਾਰ ਕਾਰਡ ਰਾਹੀਂ ਕੋਈ ਵੀ ਸ਼ਰਧਾਲੂ ਪੈਸੰਜਰ ਟਰਮੀਨਲ ਨੂੰ 11.30 ਤੋਂ ਲੈ ਕੇ 3.30ਵਜੇ ਤੱਕ ਵੇਖ ਸਕਦਾ ਹੈ। ਉਹਨਾਂ ਦੱਸਿਆ ਕਿ ਬੀਐੱਸਐੱਫ ਦੀ ਜਵਾਨਾਂ ਵੱਲੋਂ ਟਰਮੀਨਲ ਦਿਖਾਇਆ ਜਾਵੇਗਾ ਅਤੇ ਲੋਕ ਪਸੰਜਰ ਟਰਮੀਨਲ ਤੋਂ ਹੀ  ਐੱਲਈਡੀ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਵੀ ਦਰਸ਼ਨ ਕਰ ਸਕਣਗੇ। ਉਹਨਾਂ ਦੱਸਿਆ ਕਿ ਟਰਮੀਨਲ ਵਿੱਚ ਕੰਟੀਨ ਅਤੇ ਸਮਾਨ ਖਰੀਦਣ ਦੀ ਸਹੂਲਤ ਵੀ ਉਪਲਬਧ  ਕਰਵਾਈ ਗਈ ਹੈ।

ਇਹ ਵੀ ਪੜ੍ਹੋ