ਸੀਬੀਆਈ ਨੇ ਖੋਲ੍ਹੀ ਪੰਜਾਬ ਦੇ 13 ਸਾਲ ਪੁਰਾਣੇ ਕੇਸ ਦੀ ਫਾਇਲ 

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਦੇ 13 ਸਾਲ ਪੁਰਾਣੇ ਕੇਸ ਦੀ ਫਾਇਲ ਖੋਲ੍ਹ ਲਈ ਹੈ। ਇਹ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਸੀਬੀਆਈ ਨੇ ਸ਼ੁਰੂ ਕਰ ਦਿੱਤੀ ਹੈ। ਬਕਾਇਦਾ ਇਸ ਮਾਮਲੇ ਦੇ ਮੁਲਜ਼ਮਾਂ ਖਿਲਾਫ ਸੀਬੀਆਈ ਨੇ ਵੱਖਰਾ ਕੇਸ ਦਰਜ ਕੀਤਾ ਹੈ। ਇਸ ਜਾਂਚ ਦੇ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵੱਡੇ ਏਜੰਟ […]

Share:

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਦੇ 13 ਸਾਲ ਪੁਰਾਣੇ ਕੇਸ ਦੀ ਫਾਇਲ ਖੋਲ੍ਹ ਲਈ ਹੈ। ਇਹ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਸੀਬੀਆਈ ਨੇ ਸ਼ੁਰੂ ਕਰ ਦਿੱਤੀ ਹੈ। ਬਕਾਇਦਾ ਇਸ ਮਾਮਲੇ ਦੇ ਮੁਲਜ਼ਮਾਂ ਖਿਲਾਫ ਸੀਬੀਆਈ ਨੇ ਵੱਖਰਾ ਕੇਸ ਦਰਜ ਕੀਤਾ ਹੈ। ਇਸ ਜਾਂਚ ਦੇ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵੱਡੇ ਏਜੰਟ ਸੀਬੀਆਈ ਦੇ ਸ਼ਿਕੰਜੇ ‘ਚ ਆ ਸਕਦੇ ਹਨ। ਸੀਬੀਆਈ ਦਿੱਲੀ (ਐਸਸੀ-1) ਨੇ ਪੰਜਾਬ ਦੇ ਪੁਲਸ ਜਿਲ੍ਹਾ ਖੰਨਾ ਨਾਲ ਸਬੰਧਤ ਇਸ ਕੇਸ ‘ਚ ਮੁਲਜ਼ਮ ਪ੍ਰਦੀਪ ਕੁਮਾਰ ਵਾਸੀ ਪਿੰਡ ਚਿੱਟੀ (ਜਲੰਧਰ) ਅਤੇ ਅਵਤਾਰ ਸਿੰਘ ਉਰਫ਼ ਬੱਬੂ ਵਾਸੀ ਚਮਕੌਰ ਸਾਹਿਬ ਦੇ ਖਿਲਾਫ ਕਿਡਨੈਪਿੰਗ, ਧੋਖਾਧੜੀ ਤੇ ਸਾਜ਼ਿਸ ਰਚਣ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਸੀਬੀਆਈ ਇਹਨਾਂ ਨੂੰ ਸੰਮਨ ਜਾਰੀ ਕਰੇਗੀ। ਸੀਬੀਆਈ ਦਾ ਮਨੁੱਖੀ ਤਸਕਰੀ ਵਿੰਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਇਹ ਹੈ ਪੂਰਾ ਮਾਮਲਾ 

14 ਫਰਵਰੀ 2013 ਨੂੰ ਖੰਨਾ ਦੇ ਮਾਛੀਵਾੜਾ ਸਾਹਿਬ ਥਾਣੇ ਦੀ ਪੁਲੀਸ ਨੇ  3 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਪ੍ਰਦੀਪ ਕੁਮਾਰ ਤੇ ਅਵਤਾਰ ਸਿੰਘ ਖਿਲਾਫ ਕੇਸ ਦਰਜ ਕੀਤਾ ਸੀ। ਇਹ ਕੇਸ ਪੀੜਤ ਜਸਵੰਤ ਸਿੰਘ ਵਾਸੀ ਚਮਕੌਰ ਸਾਹਿਬ ਦੇ ਬਿਆਨਾਂ ਉਪਰ ਦਰਜ ਕੀਤਾ ਗਿਆ ਸੀ। ਖੰਨਾ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਜਸਵੰਤ ਸਿੰਘ ਵਾਸੀ ਰੋਪੜ ਨੇ ਦੱਸਿਆ ਸੀ ਕਿ ਉਸਦਾ ਲੜਕਾ ਵਿਦੇਸ਼ ਅਮਰੀਕਾ ਜਾਣਾ ਚਾਹੁੰਦਾ ਸੀ। ਉਸਨੇ ਆਪਣੇ ਜਾਣਕਾਰ ਪ੍ਰਦੀਪ ਕੁਮਾਰ ਅਤੇ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਸੀ। ਇਹ ਦੋਵੇਂ ਵਿਦੇਸ਼ ਭੇਜਣ ਦਾ ਕੰਮ ਕਰਦੇ ਸੀ। ਲੱਖਾਂ ਰੁਪਏ ਲੈਣ ਮਗਰੋਂ ਪੀੜਤ ਦੇ ਲੜਕੇ ਵਰਿੰਦਰ ਸਿੰਘ ਨੂੰ ਅਮਰੀਕਾ ਭੇਜਣ ਦੀ ਥਾਂ ਦੋਹਾਕਤਰ ਭੇਜ ਕੇ ਫਸਾ ਦਿੱਤਾ ਗਿਆ। ਕੋਈ ਇਨਸਾਫ ਨਾ ਮਿਲਣ ਮਗਰੋਂ ਜਸਵੰਤ ਸਿੰਘ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਇਸੇ ਸਾਲ ਜੁਲਾਈ ਮਹੀਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ। ਹਾਈਕੋਰਟ ਨੇ ਮੁੱਢਲੀ ਤੌਰ ‘ਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਭੇਜੀ ਅਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਸੀਬੀਆਈ ਦੀ ਜਾਂਚ ਵਿੱਚ ਇਹ ਮਾਮਲਾ ਮਨੁੱਖੀ ਤਸਕਰੀ ਦਾ ਸਾਮਣੇ ਆਇਆ ਹੈ। ਪੀੜਤ ਦਾ ਸ਼ੱਕ ਹੈ ਕਿ ਉਸਦੇ ਲੜਕੇ ਦਾ ਕਤਲ ਕੀਤਾ ਗਿਆ। 

ਫੋਟੋ ਕ੍ਰੇਡਿਟ – ਫਾਇਲ

ਕਈ ਜਿਲ੍ਹਿਆਂ ਦੇ ਏਜੰਟ ਨਿਸ਼ਾਨੇ ‘ਤੇ

ਭਾਵੇਂ ਕਿ ਇਸ ਮਾਮਲੇ ਸਬੰਧੀ ਸੀਬੀਆਈ ਨੇ ਮੁੱਢਲੀ ਜਾਂਚ ਤੋਂ ਬਾਅਦ ਦੋ ਜਣਿਆਂ ਨੂੰ ਮੁੱਖ ਦੋਸ਼ੀ ਪਾਇਆ ਹੈ। ਪਰ ਇਸ ਗੱਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਮਨੁੱਖੀ ਤਸਕਰੀ ਕੌਣ ਕਰਵਾ ਰਿਹਾ ਅਤੇ ਕਿਸ ਮਕਸਦ ਨਾਲ ਕਰਵਾ ਰਿਹਾ ਸੀ। ਖੰਨਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ ਅਤੇ ਹਿਮਾਚਲ ਪ੍ਰਦੇਸ਼ ਦੇ  ਪੰਚਕੂਲਾ ਦੇ ਕੁੱਝ ਸ਼ੱਕੀ ਟ੍ਰੇਵਲ ਏਂਜੰਟਾਂ ਦੇ ਨਾਂਅ ਵੀ ਸਾਮਣੇ ਆ ਰਹੇ ਹਨ। ਜਿਹਨਾਂ ਨੂੰ ਸੀਬੀਆਈ ਸੰਮਨ ਜਾਰੀ ਕਰ ਸਕਦੀ ਹੈ।