ਮਾਰ ਲਿਆ ਛਾਪਾ ਭੱਠੀ ਚੱਲਦੀ ਫੜੀ.........

ਡੰਗਰਾਂ ਵਾਲੇ ਘਰ ਸ਼ਰਾਬ ਕੱਢ ਰਿਹਾ ਸੀ ਵਿਅਕਤੀ। ਪੁਲਿਸ ਨੇ ਛਾਪਾ ਮਾਰ ਕੇ ਕੀਤਾ ਗ੍ਰਿਫਤਾਰ। ਮੌਕੇ ਤੋਂ ਲਾਹਣ, ਤਿਆਰ ਸ਼ਰਾਬ ਤੇ ਹੋਰ ਸਾਮਾਨ ਮਿਲਿਆ। 

Share:

ਹਾਈਲਾਈਟਸ

  • ਨਕਲੀ ਸ਼ਰਾਬ
  • ਅਲੱਗ ਅਲੱਗ ਬ੍ਰਾਂਡ

ਖੰਨਾ ਦੇ ਪਿੰਡ ਇਕੋਲਾਹਾ 'ਚ ਨਜਾਇਜ਼ ਸ਼ਰਾਬ ਦੀ ਭੱਠੀ ਫੜੀ ਗਈ। ਇੱਕ ਵਿਅਕਤੀ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰ ਰਿਹਾ ਸੀ ਤਾਂ ਪੁਲਿਸ ਨੇ ਛਾਪਾ ਮਾਰ ਕੇ ਉਸਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਇਕੋਲਾਹਾ ਵਜੋਂ ਹੋਈ। ਮੌਕੇ ਤੋਂ 120 ਬੋਤਲਾਂ ਲਾਹਣ, 1 ਬੋਤਲ ਸ਼ਰਾਬ ਅਤੇ ਸ਼ਰਾਬ ਕੱਢਣ ਵਾਲੀ ਭੱਠੀ ਬਰਾਮਦ ਹੋਈ। ਐਸਐਚਓ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਰਣਜੀਤ ਸਿੰਘ ਘਰ ਵਿੱਚ ਸ਼ਰਾਬ ਤਿਆਰ ਕਰਕੇ ਵੇਚਣ ਦਾ ਧੰਦਾ ਕਰਦਾ ਹੈ। ਉਸਨੇ ਪਸ਼ੂਆਂ ਵਾਲੇ ਘਰ ਭੱਠੀ ਲਗਾਈ ਹੋਈ ਸੀ।  ਛਾਪੇਮਾਰੀ ਕਰਕੇ ਭੱਠੀ ਸਮੇਤ ਮੁਲਜ਼ਮ ਫੜਿਆ ਗਿਆ। ਮੌਕੇ ਤੋਂ ਕਈ ਅਲੱਗ ਅਲੱਗ ਬ੍ਰਾਂਡ ਦੀਆਂ ਖਾਲੀ ਬੋਤਲਾਂ ਵੀ ਮਿਲੀਆਂ। ਸ਼ੱਕ ਹੈ ਕਿ ਇਹਨਾਂ ਬੋਤਲਾਂ 'ਚ ਸ਼ਰਾਬ ਭਰ ਕੇ ਮਹਿੰਗੇ ਭਾਅ ਵੇਚੀ ਜਾਂਦੀ ਸੀ। 

ਗੈਰ-ਕਾਨੂੰਨੀ ਤੇ ਜਾਨਲੇਵਾ 

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਆਪਣੀ ਮਰਜ਼ੀ ਨਾਲ ਘਰ ਵਿੱਚ ਹੀ ਸ਼ਰਾਬ ਤਿਆਰ ਕਰਦਾ ਸੀ। ਅਜਿਹੀ ਸ਼ਰਾਬ ਵਿੱਚ ਮਨਮਰਜ਼ੀ ਨਾਲ ਹੋਰ ਵੀ ਕਈ ਚੀਜ਼ਾਂ ਮਿਲਾ ਦਿੱਤੀਆਂ ਜਾਂਦੀਆਂ ਹਨ। ਪਹਿਲਾਂ ਤਾਂ ਸ਼ਰਾਬ ਤਿਆਰ ਕਰਨਾ ਆਪਣੇ ਆਪ ਵਿੱਚ ਜੁਰਮ ਹੈ ਅਤੇ ਦੂਜਾ ਇਹ ਸ਼ਰਾਬ ਪੀਣ ਨਾਲ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪੈ ਜਾਂਦੀ ਹੈ। ਇਸ ਲਈ ਅਜਿਹੇ ਲੋਕਾਂ 'ਤੇ ਸ਼ਿਕੰਜਾ ਕਸ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ।

ਸ਼ਰਾਬ ਦਾ ਕਾਰੋਬਾਰ ਪ੍ਰਭਾਵਿਤ 

ਸ਼ਰਾਬ ਦੇ ਠੇਕੇਦਾਰਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਨਕਲੀ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ। ਜਿਸ ਸਬੰਧੀ ਪੁਲਿਸ ਨੇ ਮੁਹਿੰਮ ਵਿੱਢੀ ਹੈ। ਅਜਿਹੇ ਅਨਸਰ ਸ਼ਰਾਬ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਕਰੋੜਾਂ ਰੁਪਏ ਫੀਸਾਂ ਦੇ ਕੇ ਠੇਕੇ ਲਏ ਗਏ ਹਨ। ਲੋਕ ਘਰ ਸ਼ਰਾਬ ਬਣਾ ਕੇ ਵੇਚਦੇ ਹਨ। ਇਨ੍ਹਾਂ 'ਤੇ ਨਕੇਲ ਕਸਣੀ ਜ਼ਰੂਰੀ ਹੈ।

ਇਹ ਵੀ ਪੜ੍ਹੋ