ਪੰਜਾਬ ‘ਚ ਚੂਹੇ ਫੜ੍ਹਨਾ ਗੁਨਾਹ, ਜਾਣਾ ਪੈ ਸਕਦਾ ਜੇਲ੍ਹ 

ਪੰਜਾਬ ‘ਚ ਚੂਹੇ ਫੜ੍ਹਨਾ ਗੁਨਾਹ (ਅਪਰਾਧ) ਹੋ ਗਿਆ ਹੈ। ਇਸ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਸਬੰਧੀ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਜੇਕਰ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਚੂਹਿਆਂ ਨੂੰ ਫੜ੍ਹਨ ਲਈ ਵਰਤੇ ਜਾਂਦੇ ਤਰੀਕਿਆਂ ਤੇ […]

Share:

ਪੰਜਾਬ ‘ਚ ਚੂਹੇ ਫੜ੍ਹਨਾ ਗੁਨਾਹ (ਅਪਰਾਧ) ਹੋ ਗਿਆ ਹੈ। ਇਸ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਸਬੰਧੀ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਜੇਕਰ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਚੂਹਿਆਂ ਨੂੰ ਫੜ੍ਹਨ ਲਈ ਵਰਤੇ ਜਾਂਦੇ ਤਰੀਕਿਆਂ ਤੇ ਯੰਤਰਾਂ ਨਾਲ ਬੇਜ਼ੁਬਾਨਾਂ ਦੀ ਦਰਦਨਾਕ ਮੌਤ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ। ਇਸ ਤਰ੍ਹਾਂ ਦੀ ਪਾਬੰਦੀ ਲਾਉਣ ਵਾਲਾ ਪੰਜਾਬ ਦੇਸ਼ ਦਾ 17ਵਾਂ ਸੂਬਾ ਬਣਿਆ ਹੈ। 

ਕਿਵੇਂ ਨਹੀਂ ਫੜ੍ਹ ਸਕਦੇ ਚੂਹੇ 

ਪੰਜਾਬ ‘ਚ ਚੂਹਿਆਂ ਨੂੰ ਫੜ੍ਹਨ ਲਈ ਵਰਤੀ ਜਾਣ ਵਾਲੀ ਗਲੂ ਟਰੈਪ ‘ਤੇ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੀ ਗਈ ਹੈ। ਪੰਜਾਬ ‘ਚ ਇਸਦੇ ਉਤਪਾਦਨ, ਵਿਕਰੀ ਅਤੇ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਈ ਗਈ ਹੈ। ਗਲੂ ਟਰੈਪ ਨੂੰ ਪਸ਼ੂ ਪ੍ਰੇਮੀਆਂ ਵੱਲੋਂ ਬੇਰਹਿਮ ਕਰਾਰ ਦਿੱਤਾ ਗਿਆ ਸੀ। ਇਹ ਮਾਮਲਾ ਪਸ਼ੂ ਭਲਾਈ ਬੋਰਡ ਕੋਲ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਗਲੂ ਟਰੈਪ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। 

ਕੀ ਹੈ ਗਲੂ ਟਰੈਪ 

ਗਲੂ ਟਰੈਪ ਚੂਹਿਆਂ ਨੂੰ ਫੜ੍ਹਨ ਵਾਲਾ ਇੱਕ ਯੰਤਰ ਹੈ। ਇਸ ‘ਚ ਇਕ ਗੱਤੇ ਦੇ ਬੋਰਡ ‘ਤੇ ਗੂੰਦ ਦੀ ਇਕ ਪਰਤ ਲਾਈ ਜਾਂਦੀ ਹੈ। ਚੂਹਿਆਂ ਨੂੰ ਫੜ੍ਹਨ ਲਈ ਇਸ ‘ਤੇ ਖਾਣ-ਪੀਣ ਦੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਇਸ ‘ਤੇ ਆ ਕੇ ਚੂਹਾ ਚਿਪਕ ਜਾਂਦਾ ਹੈ ਅਤੇ  ਤੜਫ਼ ਤੜਫ਼ ਕੇ ਮਰ ਜਾਂਦਾ ਹੈ। ਹੋਰ ਤਾਂ ਹੋਰ ਜਦੋਂ ਇਸ ਗਲੂ ਟਰੈਪ ਨੂੰ ਖੁੱਲ੍ਹੇ ‘ਚ ਸੁੱਟਿਆ ਜਾਂਦਾ ਸੀ ਤਾਂ ਕਈ ਪੰਛੀ ਵੀ ਇਸ ਨਾਲ ਚਿਪਕ ਕੇ ਮਰ ਜਾਂਦੇ ਸੀ। ਜਿਸ ਕਾਰਨ ਇਸ ‘ਤੇ ਰੋਕ ਲਾਈ ਗਈ। ਪਸ਼ੂ-ਪਾਲਣ ਵਿਭਾਗ ਨੇ ਡੀਸੀ ਦਫ਼ਤਰਾਂ ਨੂੰ ਚਿੱਠੀ ਭੇਜ ਦਿੱਤੀ ਹੈ। 

ਗੱਡੀਆਂ ਵਾਲੇ ਕਰਦੇ ਜ਼ਿਆਦਾ ਵਰਤੋਂ

ਗਲੂ ਟਰੈਪ ਦੀ ਜ਼ਿਆਦਾ ਵਰਤੋਂ ਗੱਡੀਆਂ ਵਾਲੇ ਕਰਦੇ ਹਨ। ਅਕਸਰ ਗੱਡੀਆਂ ‘ਚ ਚੂਹੇ ਆਉਣ ਕਰਕੇ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ। ਇਸ ਕਰਕੇ ਉਹ ਗੱਡੀ ਦੇ ਅੰਦਰ ਤੇ ਬਾਹਰ ਗਲੂ ਟਰੈਪ ਰੱਖ ਦਿੰਦੇ ਹਨ। ਜਦੋਂ ਚੂਹਾ ਖੜ੍ਹੀ ਗੱਡੀ ਦੇ ਅੰਦਰ ਬਾਹਰ ਘੁੰਮਦਾ ਹੈ ਤਾਂ ਇਸ ਉਪਰ ਚਿਪਕ ਜਾਂਦਾ ਹੈ। ਹੁਣ ਅਜਿਹੀ ਵਰਤੋਂ ਗੈਰ ਕਾਨੂੰਨੀ ਹੈ।