ਨਹੀਂ ਘੱਟ ਰਹੇ ਪਰਾਲੀ ਸਾੜਨ ਦੇ ਮਾਮਲੇ,ਹੁਣ ਤੱਕ 2256 ਕਿਸਾਨਾਂ ਦੇ ਚਲਾਨ,5.5 ਲੱਖ ਰੁਪਏ ਜੁਰਮਾਨਾ

ਪੰਜਾਬ ਵਿੱਚ ਮੰਗਲਵਾਰ ਨੂੰ ਪਰਾਲੀ ਸਾੜਨ ਦੀਆਂ 1776 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਖੇਤਾਂ ਵਿੱਚ ਅੱਗ ਲਗਾਉਣ ਦੀ ਕੁੱਲ ਗਿਣਤੀ 28117 ਹੋ ਗਈ ਹੈ। ਦੀਵਾਲੀ ਤੋਂ ਬਾਅਦ ਪਰਾਲੀ ਸਾੜਨ ਦੇ ਵਧਦੇ ਅੰਕੜਿਆਂ ਕਾਰਨ ਵੱਡੇ ਸ਼ਹਿਰਾਂ ਦਾ AQI ਇੱਕ ਵਾਰ ਫਿਰ 'ਬਹੁਤ ਖਰਾਬ' ਸ਼੍ਰੇਣੀ ਵਿੱਚ ਚਲਾ ਗਿਆ ਹੈ।

Share:

ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਂਲਾਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਕਿਸਾਨ ਬਾਜ ਆਉਣ ਦਾ ਨਾਮ ਨਹੀਂ ਲੈ ਰਹੇ। ਇਸਦੇ ਕਾਰਨ ਪ੍ਰਦੂਸ਼ਣ ਦਾ ਸਤਰ ਲਗਾਤਾਰ ਵੱਧ ਰਿਹਾ ਹੈ। ਜਿਸਦੇ ਕਾਰਨ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਮੰਗਲਵਾਰ ਨੂੰ ਪਰਾਲੀ ਸਾੜਨ ਦੀਆਂ 1776 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਖੇਤਾਂ ਵਿੱਚ ਅੱਗ ਲਗਾਉਣ ਦੀ ਕੁੱਲ ਗਿਣਤੀ 28117 ਹੋ ਗਈ ਹੈ। ਦੀਵਾਲੀ ਤੋਂ ਬਾਅਦ ਪਰਾਲੀ ਸਾੜਨ ਦੇ ਵਧਦੇ ਅੰਕੜਿਆਂ ਕਾਰਨ ਵੱਡੇ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਇਕ ਵਾਰ ਫਿਰ ਖਰਾਬ ਸ਼੍ਰੇਣੀ 'ਚ ਚਲਾ ਗਿਆ ਹੈ। ਪਰਾਲੀ ਸਾੜਨ ਦੇ ਦੋਸ਼ਾਂ ਤਹਿਤ 72 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 2256 ਕਿਸਾਨਾਂ ਦੇ ਚਲਾਨ ਕੀਤੇ ਗਏ ਹਨ। ਦੋਸ਼ੀ ਕਿਸਾਨਾਂ 'ਤੇ 5.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਅਜੇ ਹੋਰ ਵੱਧਣਗੀਆਂ ਘਟਨਾਵਾਂ

ਸੰਗਰੂਰ, ਬਰਨਾਲਾ, ਬਠਿੰਡਾ ਅਤੇ ਮਾਨਸਾ ਵਿੱਚ ਸਿਰਫ਼ 15 ਫ਼ੀਸਦੀ ਵਾਢੀ ਬਾਕੀ ਹੈ। ਕਣਕ ਦੀ ਬਿਜਾਈ ਵੀ ਸ਼ੁਰੂ ਹੋ ਰਹੀ ਹੈ। ਅਜਿਹੇ ਵਿੱਚ ਕਿਸਾਨਾਂ ਕੋਲ ਬਹੁਤ ਘੱਟ ਸਮਾਂ ਬਚਿਆ ਹੈ। ਖਦਸ਼ਾ ਹੈ ਕਿ ਖੇਤਾਂ ਵਿੱਚ ਪਈ ਪਰਾਲੀ ਨੂੰ ਨਿਪਟਾਉਣ ਦੀ ਬਜਾਏ ਹੁਣ ਕਿਸਾਨ ਇਸ ਨੂੰ ਸਾੜ ਦੇਣਗੇ। ਇਸ ਕਾਰਨ ਜੇਕਰ ਪਰਾਲੀ ਸਾੜਨ ਦੇ ਅੰਕੜੇ ਵਧੇ ਤਾਂ ਸੂਬੇ ਦਾ ਮਾਹੌਲ ਵਿਗੜ ਸਕਦਾ ਹੈ।

ਹਰਿਆਣਾ ਵਿੱਚ 39 ਫੀਸਦੀ ਘੱਟ ਮਾਮਲੇ 

ਹਰਿਆਣਾ ਵਿੱਚ ਵੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਪਿਛਲੇ ਚਾਰ ਦਿਨਾਂ ਵਿੱਚ ਪਰਾਲੀ ਸਾੜਨ ਦੇ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਵੇਂ ਸੂਬੇ ਵਿੱਚ 95 ਫੀਸਦੀ ਝੋਨੇ ਦੀ ਕਟਾਈ ਹੋ ਚੁੱਕੀ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 39 ਫੀਸਦੀ ਕਮੀ ਆਈ ਹੈ।
 

ਇਹ ਵੀ ਪੜ੍ਹੋ