ਲੁਧਿਆਣਾ 'ਚ ਨੈਸ਼ਨਲ ਹਾਈਵੇਅ 'ਤੇ ਕੈਂਟਰ ਨੇ ਦਰੜੇ ਲੋਕ, 1 ਦੀ ਮੌਤ, ਕਈ ਜਖ਼ਮੀ

ਜਦੋਂ ਨੈਸ਼ਨਲ ਹਾਈਵੇਅ ਦੇ ਉਪਰ ਹੀ ਬੱਸ ਚੋਂ ਸਵਾਰੀਆਂ ਉਤਰ ਰਹੀਆਂ ਸੀ ਤਾਂ ਪਿੱਛੋਂ ਕੈਂਟਰ ਨੇ ਆ ਕੇ ਲਪੇਟ 'ਚ ਲੈ ਲਿਆ। ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। 5 ਤੋਂ 6 ਜਣੇ ਜਖ਼ਮੀ ਹੋਏ।

Share:

ਹਾਈਲਾਈਟਸ

  • ਦਰੜਿਆ
  • ਨੈਸ਼ਨਲ ਹਾਈਵੇਅ

ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਤੇਜ਼ ਰਫਤਾਰ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ। ਇੱਕ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। 5 ਤੋਂ 6 ਜਣਿਆਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਹਾਦਸੇ ਮਗਰੋਂ ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਕੈਂਟਰ ਦੀ ਫੋਟੋ ਖਿੱਚ ਲਈ ਸੀ। ਪੁਲਿਸ ਨੇ ਇਸ ਫੋਟੋ ਦੇ ਸਹਾਰੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।   

ਮ੍ਰਿਤਕਾ ਰਾਜ ਕੌਰ ਦੀ ਫਾਇਲ ਫੋਟੋ
ਮ੍ਰਿਤਕਾ ਰਾਜ ਕੌਰ ਦੀ ਫਾਇਲ ਫੋਟੋ

 

ਰਾਜਪੁਰਾ ਵਾਸੀ ਬਜ਼ੁਰਗ ਔਰਤ ਦੀ ਮੌਤ 

ਜਾਣਕਾਰੀ ਦੇ ਅਨੁਸਾਰ ਰਾਜਪੁਰਾ ਦੀ ਰਹਿਣ ਵਾਲੇ ਕਰੀਬ 65 ਸਾਲਾਂ ਔਰਤ ਰਾਜ ਕੌਰ ਆਪਣੇ ਪਤੀ ਦੇ ਨਾਲ ਬੱਸ 'ਚ ਸਵਾਰ ਹੋ ਕੇ ਖੰਨਾ ਪਹੁੰਚੀ ਸੀ। ਉਹਨਾਂ ਦੇ ਨਾਲ 10 ਸਾਲਾਂ ਦਾ ਬੱਚਾ ਵੀ ਸੀ। ਖੰਨਾ ਦੇ ਪੁਰਾਣਾ ਬੱਸ ਸਟੈਂਡ ਨੇੜੇ ਬੱਸ ਨੈਸ਼ਨਲ ਹਾਈਵੇ ਦੇ ਉਪਰ ਹੀ ਰੋਕ ਕੇ ਸਵਾਰੀਆਂ ਉਤਾਰੀਆਂ ਗਈਆਂ। ਬੱਸ ਦੇ ਪਿੱਛੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆ ਰਹੇ ਸੀ। ਇਸੇ ਦੌਰਾਨ ਤੇਜ ਰਫ਼ਤਾਰ ਕੈਂਟਰ ਡਰਾਈਵਰ ਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਦੇ ਹੋਏ ਪਹਿਲਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰੀ। ਫਿਰ ਨੈਸ਼ਨਲ ਹਾਈਵੇ ਕਿਨਾਰੇ ਖੜ੍ਹੇ ਲੋਕਾਂ ਨੂੰ ਲਪੇਟ 'ਚ ਲੈ ਲਿਆ। ਬਜ਼ੁਰਗ ਔਰਤ ਰਾਜ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਦੇ ਜਖ਼ਮੀਆਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ ਗਿਆ। ਮੌਕੇ ਦਾ ਫਾਇਦਾ ਚੁੱਕ ਕੇ ਕੈਂਟਰ ਡਰਾਈਵਰ ਫਰਾਰ ਹੋ ਗਿਆ ਸੀ। 

ਚਸ਼ਮਦੀਦ ਨੇ ਦਿੱਤੀ ਹਾਦਸੇ ਦੀ ਜਾਣਕਾਰੀ 

ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਪਹਿਲਾਂ ਬੱਸ ਵਾਲਿਆਂ ਨੇ ਗਲਤੀ ਕੀਤੀ। ਨੈਸ਼ਨਲ ਹਾਈਵੇਅ ਦੇ ਉਪਰ ਹੀ ਬੱਸ ਰੋਕ ਲਈ ਗਈ। ਜਦੋਂ ਬੱਸ ਚੋਂ ਸਵਾਰੀਆਂ ਉਤਰ ਰਹੀਆਂ ਸੀ ਤਾਂ ਇਸੇ ਦੌਰਾਨ ਕੈਂਟਰ ਡਰਾਈਵਰ ਨੇ ਲਾਪਰਵਾਹੀ ਕਰਦੇ ਹੋਏ ਕੈਂਟਰ ਨਾਲ ਲੋਕਾਂ ਨੂੰ ਦਰੜ ਦਿੱਤਾ। ਇਸਤੋਂ ਪਹਿਲਾਂ ਕੈਂਟਰ ਨੇ ਉਹਨਾਂ ਨੂੰ ਵੀ ਟੱਕਰ ਮਾਰੀ। ਬਚਾਅ ਰਿਹਾ ਕਿ ਕੈਂਟਰ ਦਾ ਟਾਇਰ ਉਸਦੇ ਸਿਰ ਦੇ ਕੋਲੋਂ ਲੰਘ ਗਿਆ।  

ਮੌਕੇ ਤੋਂ ਫਰਾਰ ਹੋਇਆ ਮੁਲਜ਼ਮ 

ਹਾਦਸੇ ਮਗਰੋਂ ਰੌਲਾ ਪੈ ਗਿਆ ਅਤੇ ਲੋਕ ਇਕੱਠੇ ਹੋਏ। ਇਸਦਾ ਫਾਇਦਾ ਚੁੱਕ ਕੇ ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਗਈ। ਸਿਟੀ ਥਾਣਾ 2 ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਰਾਜ ਕੌਰ ਦੀ ਮੌਤ ਹੋ ਗਈ ਹੈ। ਜਖ਼ਮੀਆਂ ਦਾ ਇਲਾਜ ਸਰਕਾਰੀ ਹਸਪਤਾਲ ਵਿਖੇ ਕਰਾਇਆ ਜਾ ਰਿਹਾ ਹੈ। ਕੈਂਟਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਛੇਤੀ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ