ਅਬੋਹਰ 'ਚ ਗਾਵਾਂ ਨਾਲ ਭਰਿਆ ਕੈਂਟਰ ਕਾਬੂ, 3 ਮੁਲਜ਼ਮ ਗ੍ਰਿਫਤਾਰ, ਇੱਕ ਫਰਾਰ

ਬਜਰੰਗ ਦਲ ਹਿੰਦੁਸਤਾਨ ਦੇ ਜਨਰਲ ਸਕੱਤਰ ਕੁਲਦੀਪ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਅਬੋਹਰ ਦੀਆਂ ਕੁਝ ਗਾਵਾਂ ਨੂੰ ਸੂਬੇ ਤੋਂ ਬਾਹਰ ਬੁੱਚੜਖਾਨੇ ਵਿੱਚ ਲਿਜਾਇਆ ਜਾਵੇਗਾ। ਜਿਸ ਕਾਰਨ ਉਨ੍ਹਾਂ ਦੀਆਂ ਟੀਮਾਂ ਵੱਲੋਂ ਉਕਤ ਵਾਹਨ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ।

Share:

ਹਾਈਲਾਈਟਸ

  • ਕੈਂਟਰ ਚਾਲਕਾਂ ਕੋਲ ਕੁਝ ਜਾਅਲੀ ਦਸਤਾਵੇਜ਼ ਵੀ ਮਿਲੇ ਹਨ ਅਤੇ ਉਨ੍ਹਾਂ ਨੇ ਕੈਂਟਰ ਦਾ ਨੰਬਰ ਵੀ ਡੁਪਲੀਕੇਟ ਸੀ।

ਅਬੋਹਰ 'ਚ ਬਜਰੰਗ ਦਲ ਹਿੰਦੁਸਤਾਨ ਅਤੇ ਗਊ ਰੱਖਿਆ ਦਲ ਦੇ ਅਧਿਕਾਰੀਆਂ ਨੇ ਗਾਵਾਂ ਨੂੰ ਕੈਂਟਰ ਵਿੱਚ ਬੰਦ ਕਰ ਬੁੱਚੜਖਾਨੇ ਲੈ ਕੇ ਜਾ ਰਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 11 ਗਾਵਾਂ ਨੂੰ ਛੁਡਵਾਇਆ ਗਿਆ। ਜਦਕਿ ਕੈਂਟਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਮੁਲਜ਼ਮਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

 

ਮਹਾਰਾਸ਼ਟਰ ਲੈ ਕੇ ਜਾ ਰਹੇ ਸਨ ਗਾਵਾਂ

ਬਜਰੰਗ ਦਲ ਹਿੰਦੁਸਤਾਨ ਦੇ ਜਨਰਲ ਸਕੱਤਰ ਕੁਲਦੀਪ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਅਬੋਹਰ ਤੋਂ ਕੁਝ ਗਾਵਾਂ ਨੂੰ ਸੂਬੇ ਤੋਂ ਬਾਹਰ ਬੁੱਚੜਖਾਨੇ ਵਿੱਚ ਲਿਜਾਇਆ ਜਾਵੇਗਾ। ਜਿਸ ਕਾਰਨ ਉਨ੍ਹਾਂ ਦੀਆਂ ਟੀਮਾਂ ਵੱਲੋਂ ਉਕਤ ਵਾਹਨ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਉਕਤ ਕੈਂਟਰ ਕੱਲ੍ਹ ਸ਼ਾਮ ਤੋਂ ਬਾਅਦ ਅਚਾਨਕ ਗਾਇਬ ਹੋ ਗਿਆ ਜੋ ਬਾਅਦ ਵਿੱਚ ਅਬੋਹਰ ਕਿੱਲਿਆਂਵਾਲੀ ਬਾਈਪਾਸ ਤੇ ਦੇਖਿਆ ਗਿਆ। ਜਦੋਂ ਉਨ੍ਹਾਂ ਦੀ ਟੀਮ ਨੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਕੈਂਟਰ ਵਿੱਚ 11 ਦੇ ਕਰੀਬ ਗਊਆਂ ਸਨ। ਜਦੋਂ ਕਿ ਕੈਂਟਰ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਇੱਕ ਭੱਜ ਗਿਆ ਜਦਕਿ ਤਿੰਨ ਹੋਰਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸੀਡ ਫਾਰਮ ਅਤੇ ਭੰਗਾਲਾ ਦੇ ਰਹਿਣ ਵਾਲੇ ਨੌਜਵਾਨਾਂ ਵਜੋਂ ਹੋਈ ਹੈ।

 

ਮਿਲੇ ਜਾਅਲੀ ਦਸਤਾਵੇਜ਼

ਕੈਂਟਰ ਚਾਲਕਾਂ ਕੋਲ ਕੁਝ ਜਾਅਲੀ ਦਸਤਾਵੇਜ਼ ਵੀ ਮਿਲੇ ਹਨ ਅਤੇ ਉਨ੍ਹਾਂ ਨੇ ਕੈਂਟਰ ਦਾ ਨੰਬਰ ਵੀ ਡੁਪਲੀਕੇਟ ਸੀ। ਗਊਆਂ ਨੂੰ ਵੱਡਣ ਲਈ ਮਹਾਰਾਸ਼ਟਰ ਲਿਜਾਇਆ ਜਾਣਾ ਸੀ। ਸਿਟੀ ਵਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ

Tags :