ਕੈਬਨਿਟ ਮੰਤਰੀ ਸੌਂਦ ਦਾ ਬਾਜਵਾ ਨੂੰ ਠੋਕਵਾਂ ਜਵਾਬ - 2027 ਤੋਂ ਪਹਿਲਾਂ ਅੱਧੀ ਕਾਂਗਰਸ ਭਾਜਪਾ 'ਚ ਹੋਵੇਗੀ

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪ੍ਰਤਾਪ ਬਾਜਵਾ ਖ਼ੁਦ ਭਾਜਪਾ ਦੇ ਸੰਪਰਕ ਵਿੱਚ ਹਨ, ਕਦੇ ਵੀ ਤੁਹਾਨੂੰ ਖ਼ੁਸ਼ਖ਼ਬਰੀ ਮਿਲ ਸਕਦੀ ਹੈ ਕਿ ਬਾਜਵਾ ਸਾਬ੍ਹ ਛਾਲ ਮਾਰ ਕੇ ਬੀਜੇਪੀ ਵਿੱਚ ਚਲੇ ਗਏ ਹਨ।

Courtesy: file photo

Share:

Punjab Politics News : ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪ ਵਿਧਾਇਕਾਂ ਦੇ ਕਾਂਗਰਸ ਦੇ ਸੰਪਰਕ 'ਚ ਹੋਣ ਦੇ ਦਾਅਵੇ ਮਗਰੋਂ ਸੂਬੇ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਕੇ ਉਦਯੋਗ ਤੇ ਪੰਚਾਇਤ ਵਿਭਾਗ ਮੰਤਰੀ ਅਤੇ ਖੰਨਾ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪ੍ਰਤਾਪ ਬਾਜਵਾ ਖ਼ੁਦ ਭਾਜਪਾ ਦੇ ਸੰਪਰਕ ਵਿੱਚ ਹਨ, ਕਦੇ ਵੀ ਤੁਹਾਨੂੰ ਖ਼ੁਸ਼ਖ਼ਬਰੀ ਮਿਲ ਸਕਦੀ ਹੈ ਕਿ ਬਾਜਵਾ ਸਾਬ੍ਹ ਛਾਲ ਮਾਰ ਕੇ ਬੀਜੇਪੀ ਵਿੱਚ ਚਲੇ ਗਏ ਹਨ। 2027 ਦੀਆਂ ਚੋਣਾਂ ਤੋਂ ਪਹਿਲਾ ਅੱਧੀ ਕਾਂਗਰਸ ਭਾਜਪਾ ਵਿੱਚ ਜਾਵੇਗੀ। ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨਾ ਚਾਹੀਦਾ ਹੈ।

ਬਾਜਵਾ ਸਾਬ੍ਹ ਸਿਆਣੇ ਹੋ ਗਏ

 ਕੈਬਨਿਟ ਮੰਤਰੀ ਸੌਂਦ ਨੇ ਕਿਹਾ ਹੈ ਕਿ ਬਾਜਵਾ ਸਾਬ੍ਹ ਦੇ ਸੰਪਰਕ ਵਿੱਚ ਐਲੀਅਨ ਤਾਂ ਨਹੀਂ ਹੈ। ਉਨਾਂ ਨੇ ਕਿਹਾ ਹੈ ਕਿ ਬਾਜਵਾ ਸਾਬ੍ਹ ਸਿਆਣੇ ਹੋ ਗਏ ਹਨ। ਪਹਿਲੀ ਵਾਰ ਹੋਇਆ ਕਿ ਏਡੀਸੀ ਅਤੇ ਕਈ ਹੋਰ ਅਧਿਕਾਰੀਆਂ ਨੂੰ ਸੱਦ ਕੇ ਮੀਟਿੰਗ ਕੀਤੀ ਹੈ। ਮੰਤਰੀ ਨੇ ਕਿਹਾ ਹੈ ਕਿ ਪਿੰਡਾਂ ਦੇ ਛੱਪੜ ਸਾਫ਼ ਕੀਤੇ ਜਾ ਰਹੇ ਹਨ। ਮਨਰੇਗਾ ਵਰਕਰਾਂ ਤੋਂ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ। ਵਿਰੋਧੀ ਧਿਰ ਜਾਣਬੁੱਝ ਕੇ ਆਪ ਸਰਕਾਰ ਨੂੰ ਬਦਨਾਮ ਕਰ ਰਹੀ ਹੈ। ਬਰਸਾਤੀ ਇਲਾਕੇ ਵਿੱਚ ਨਿਕਾਸੀ ਨੂੰ ਲੈਕੇ ਮੰਤਰੀ ਸੌਂਦ ਨੇ ਕਿਹਾ ਹੈ ਕਿ ਨਹਿਰੀ ਵਿਭਾਗ ਵੱਲੋਂ ਸੂਏ ਸਾਫ਼ ਕਰਵਾਏ ਜਾਂਦੇ ਹਨ। ਜਦੋਂ ਤੱਕ ਸੰਪੂਰਨ ਚੈਨਲ ਹੁੰਦਾ ਹੈ ਉਦੋਂ ਸਫਾਈ ਹੋ ਜਾਂਦੀ ਹੈ ਫਿਰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੰਡਸਟਰੀ ਵਿੱਚ ਵਿਕਾਸ ਅਤੇ ਵਪਾਰੀ ਵਰਗ ਲਈ ਵਿਸ਼ੇਸ਼ ਸਹੂਲਤਾਂ ਹਨ।

ਇਹ ਵੀ ਪੜ੍ਹੋ