ਕੈਬਨਿਟ ਮੰਤਰੀ ਕਟਾਰੂਚੱਕ ਨੇ ਕੀਤਾ ਬਾਰਡਰ ਦੌਰਾ, BSF ਜਵਾਨਾਂ ਨਾਲ ਕੀਤੀ ਮੁਲਾਕਾਤ, ਬੋਲੇ- ਸੂਬਾ ਸਰਕਾਰ ਬਹਾਦਰ ਜਵਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ

ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਹੁਤ ਵੱਡਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਿੰਦ-ਪਾਕ ਅੰਤਰਰਾਸ਼ਟਰੀ ਸਰਹੱਦ 'ਤੇ ਬੀਐਸਐਫ ਦੇ ਨਾਲ ਸਾਡੀ ਪੰਜਾਬ ਪੁਲਿਸ ਵੀ ਮੋਢੇ ਨਾਲ ਮੋਢਾ ਲਾ ਕੇ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਖੜੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜ ਹਜ਼ਾਰ ਹੋਮ ਗਾਰਡ ਵਿੱਚ ਨੌਜਵਾਨ ਭਰਤੀ ਕੀਤੇ ਜਾ ਰਹੇ ਹਨ। 

Share:

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਨੇ ਅੱਜ ਹਿੰਦ ਪਾਕ ਅੰਤਰਰਾਸ਼ਟਰੀ ਸਰਹੱਦ ਵਿਖੇ ਸਥਿਤ ਸਿੰਬਲ ਸਕੋਲ ਪੋਸਟ ਦਾ ਵਿਸ਼ੇਸ਼ ਦੌਰਾ ਕੀਤਾ।  ਇਸ ਤੋਂ ਬਾਅਦ ਬੀਐਸਐਫ ਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।  ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਮੈਨੂੰ ਅਪਣੇ ਜਿਲ੍ਹਾ ਪਠਾਨਕੋਟ ਦੇ ਹਿੰਦ-ਪਾਕ ਅੰਤਰਰਾਸਟਰੀ ਸਰਹੱਦ ਤੇ ਪਹੁੰਚਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਹਿੰਦ-ਪਾਕ ਸਰਹੱਦ ਨਾਲ 11 ਪੋਸਟਾਂ ਬੀ.ਐਸ.ਐਫ. ਦੀਆਂ ਲਗਦੀਆਂ ਹਨ ਅਤੇ ਸਭ ਤੋਂ ਵੱਡੀ ਪੋਸਟ ਸਿੰਬਲ ਸਕੋਲ ਦੇ ਨਾਮ ਤੋਂ ਜਾਣੀ ਜਾਂਦੀ ਹੈ ਅਤੇ ਇਸ ਪੋਸਟ ਤੋਂ 200 ਮੀਟਰ ਦੀ ਦੂਰੀ ਉੱਤੇ ਪਾਕਿਸਤਾਨ ਦੀ ਹੱਦ ਸ਼ੁਰੂ ਹੁੰਦੀ ਹੈ।

1971 ਜੰਗ ਨੂੰ ਕੀਤਾ ਯਾਦ 

ਉਨ੍ਹਾਂ ਦੱਸਿਆ ਕਿ ਇਸ ਚੌਕੀ ਦੀ ਮਹੱਤਤਾ ਹੈ ਕਿ 1971 ਦੀ ਜੰਗ ਦੇ ਦੌਰਾਨ ਜਦੋਂ ਪਾਕਿਸਤਾਨੀ ਸੈਨਿਕਾਂ ਨੇ ਸਾਡੇ ਜਵਾਨਾਂ ਨੂੰ ਘੇਰ ਲਿਆ। ਉਸ ਯੁੱਧ ਦੌਰਾਨ ਕਾਫੀ ਸੈਨਿਕਾਂ ਨੇ ਸ਼ਹਾਦਤ ਪਾਈ। ਉਸ ਸਮੇਂ ਕਮਲਜੀਤ ਸਿੰਘ ਨੇ ਇਸ ਚੌਕੀ ਨੂੰ ਨਹੀਂ ਛੱਡਿਆ ਅਤੇ ਡੱਟ ਕੇ ਮੁਕਾਬਲਾ ਕੀਤਾ। ਬਾਅਦ ਵਿੱਚ ਕਮਲਜੀਤ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪੀਤਾ। ਇਸ ਲਈ ਸਿੰਬਲ ਸਕੋਲ ਪੋਸਟ ਦੀ ਬਹੁਤ ਮਹੱਤਤਾ ਹੈ। 

ਪਾਕਿਸਤਾਨ ਵੱਲੋਂ ਪਹਿਲਗਾਮ ਵਿੱਚ ਕੀਤੀ ਕੌਝੀ ਹਰਕਤ

ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੌਰਾਨ ਪਾਕਿਸਤਾਨ ਵੱਲੋਂ ਇੱਕ ਕੌਝੀ ਹਰਕਤ ਕੀਤੀ ਗਈ। ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਅੰਦਰ ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਉੱਤੇ ਗੋਲੀਆਂ ਚਲਾਈਆਂ। ਇਸ ਤੋਂ ਪੂਰਾ ਦੇਸ਼ ਬਹੁਤ ਗੁੱਸੇ ਵਿੱਚ ਹੈ ਅਤੇ ਭਾਰਤ ਇਸ ਸਮੇਂ ਦੁਸਮਣ ਨੂੰ ਜਵਾਬ ਦੇਣ ਦੇ ਕਾਬਿਲ ਹੈ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਸਰਹੱਦਾਂ ਉੱਤੇ ਬੈਠੇ ਇਨ੍ਹਾਂ ਸੈਨਿਕਾਂ ਵਿੱਚ ਬਹੁਤ ਵਧੀਆ ਤਾਲਮੇਲ ਹੈ। ਅੱਜ ਇਨ੍ਹਾਂ ਪੋਸਟਾਂ ਉੱਤੇ ਜਵਾਨਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਵੀ ਸੁਣੀਆਂ ਗਈਆਂ ਹਨ ਅਤੇ ਜਲਦੀ ਹੀ ਇਨ੍ਹਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਜੋ ਵੀ ਬੀ.ਐਸ.ਐਫ. ਦੀਆਂ ਮੰਗਾਂ ਹਨ ਉਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਹੈ।

5 ਹਜਾਰ ਹੋਮਗਾਰਡ ਵਿੱਚ ਨੌਜਵਾਨ ਕੀਤੇ ਜਾਣਗੇ ਭਰਤੀ

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਹੁਤ ਵੱਡਾ ਫੈਂਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਿੰਦ-ਪਾਕ ਅੰਤਰਰਾਸਟਰੀ ਸਰਹੱਦ ਤੇ ਬੀ.ਐਸ.ਐਫ. ਦੇ ਨਾਲ ਸਾਡੀ ਪੰਜਾਬ ਪੁਲਿਸ ਵੀ ਮੋਢੇ ਨਾਲ ਮੋਢਾ ਲਾ ਕੇ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਖੜੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾ ਦੌਰਾਨ ਪੰਜ ਹਜ਼ਾਰ ਹੋਮ ਗਾਰਡ ਵਿੱਚ ਨੌਜਵਾਨ ਭਰਤੀ ਕੀਤੇ ਜਾ ਰਹੇ ਹਨ ਜੋ ਸਰਹੱਦ ਉੱਤੇ ਨਸ਼ਿਆਂ  ਦੇ ਖਿਲਾਫ ਅਪਣੀ ਪੈਨੀ ਨਜਰ ਰੱਖਣਗੇ। ਇਸ ਦਾ ਐਲਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ