ਜੇਲ੍ਹ ਚੋਂ ਬਾਹਰ ਆਏ ਬੰਟੀ ਰੋਮਾਣਾ, ਭਗਵੰਤ ਮਾਨ ਨੂੰ ਦਿੱਤੀ ਚੁਣੌਤੀ 

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਸ਼ਨੀਵਾਰ ਦੀ ਸ਼ਾਮ ਨੂੰ ਰੋਪੜ੍ਹ ਜੇਲ੍ਹ ‘ਚੋਂ ਬਾਹਰ ਆ ਗਏ। ਆਉਂਦੇ ਸਾਰ ਹੀ ਬੰਟੀ ਰੋਮਾਣਾ ਹਾਲੇ ਜੇਲ੍ਹ ਦੇ ਗੇਟ ‘ਤੇ ਹੀ ਸਨ ਕਿ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ। ਮੁੱਛਾਂ ਨੂੰ ਵੱਟ ਚਾੜ੍ਹ ਕੇ ਲਲਕਾਰਾ ਮਾਰਦੇ ਹੋਏ ਬੰਟੀ ਰੋਮਾਣਾ ਤੱਤੇ […]

Share:

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਸ਼ਨੀਵਾਰ ਦੀ ਸ਼ਾਮ ਨੂੰ ਰੋਪੜ੍ਹ ਜੇਲ੍ਹ ‘ਚੋਂ ਬਾਹਰ ਆ ਗਏ। ਆਉਂਦੇ ਸਾਰ ਹੀ ਬੰਟੀ ਰੋਮਾਣਾ ਹਾਲੇ ਜੇਲ੍ਹ ਦੇ ਗੇਟ ‘ਤੇ ਹੀ ਸਨ ਕਿ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ। ਮੁੱਛਾਂ ਨੂੰ ਵੱਟ ਚਾੜ੍ਹ ਕੇ ਲਲਕਾਰਾ ਮਾਰਦੇ ਹੋਏ ਬੰਟੀ ਰੋਮਾਣਾ ਤੱਤੇ ਸ਼ੁਭਾਅ ‘ਚ ਆਪਣਾ ਗੁੱਸਾ ਕੱਢਦੇ ਰਹੇ। ਵਾਰ ਵਾਰ ਆਪਣੇ ਸੰਬੋਧਨ ‘ਚ ਭਗਵੰਤ ਮਾਨ ਦਾ ਨਾਂਅ ਲੈਂਦੇ ਰਹੇ। ਉਹਨਾਂ ਦੇ ਨਾਲ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵੀ ਸਨ।

ਡਰਨ ਵਾਲਿਆਂ ‘ਚੋਂ ਨਹੀਂ ਅਕਾਲੀ

ਬੰਟੀ ਰੋਮਾਣਾ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਭੜਾਸ ਕੱਢੀ। ਆਪਣੇ ਖਿਲਾਫ ਦਰਜ ਮੁਕੱਦਮੇ ਨੂੰ ਝੂਠ ਦੱਸਿਆ ਅਤੇ ਕਿਹਾ ਕਿ ਅਕਾਲੀ ਡਰਨ ਵਾਲਿਆਂ ‘ਚੋਂ ਨਹੀਂ ਹਨ। ਅਕਾਲੀਆਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਗੁੜ੍ਹਤੀ ਹੈ। ਜਿੰਨੇ ਮਰਜ਼ੀ ਪਰਚੇ ਦਰਜ ਕਰ ਦਿੱਤੇ ਜਾਣ, ਉਹ ਸਰਕਾਰ ਦੀ ਸੱਚਾਈ ਜਨਤਾ ਸਾਮਣੇ ਲਿਆਉਂਦੇ ਰਹਿਣਗੇ। 

ਵਾਇਰਲ ਵੀਡਿਓ ਦੀ ਦੱਸੀ ਸੱਚਾਈ

ਬੰਟੀ ਰੋਮਾਣਾ ਨੇ ਉਸ ਵੀਡਿਓ ਦੀ ਸੱਚਾਈ ਵੀ ਦੱਸੀ ਜਿਸਨੂੰ ਆਧਾਰ ਬਣਾ ਕੇ ਬੰਟੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੰਟੀ ਰੋਮਾਣਾ ਨੇ ਦੱਸਿਆ ਕਿ ਵੀਡਿਓ 2014 ਦੀ ਹੈ। ਜਿਸ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਹੀਂ ਕੀਤੀ। ਵੀਡਿਓ ਕੋਈ ਐਡਿਟ ਨਹੀਂ ਹੈ। ਜਾਣਬੁੱਝ ਕੇ ਇਸਨੂੰ ਆਧਾਰ ਬਣਾ ਕੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ। 

ਇਸ ਮਾਮਲੇ ‘ਚ ਹੋਈ ਸੀ ਗ੍ਰਿਫਤਾਰੀ 

26 ਅਕਤੂਬਰ ਨੂੰ ਮਟੌਰ ਥਾਣੇ ਵਿਖੇ ਬੰਟੀ ਰੋਮਾਣਾ ਦੇ ਖਿਲਾਫ ਆਈ.ਟੀ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਉਪਰ ਗਾਇਕ ਕੰਵਰ ਗਰੇਵਾਲ ਦੇ ਸ਼ੋਅ ਦੀ ਵੀਡਿਓ ਨਾਲ ਛੇੜਖਾਨੀ ਕਰਕੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਗਿਆ ਸੀ। ਸ਼ਿਕਾਇਤ ਸੋਹਾਣਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਕੀਤੀ ਸੀ। ਆਪਣੀ ਸ਼ਿਕਾਇਤ ‘ਚ ਸੰਦੀਪ ਸਿੰਘ ਨੇ ਦੋਸ਼ ਲਾਇਆ ਸੀ ਕਿ 25 ਅਕਤੂਬਰ ਦੀ ਸ਼ਾਮ ਨੂੰ ਪਰਮਬੰਸ ਸਿੰਘ ਰੋਮਾਣਾ ਨਾਮ ਦੇ ਐਕਸ (ਟਵਿੱਟਰ) ਅਕਾਉਂਟ ਤੋਂ ਇੱਕ ਲਿੰਕ ਪੋਸਟ ਕੀਤਾ ਗਿਆ ਸੀ। ਜਿਸ ਵਿੱਚ ਗਾਇਕ ਕੰਵਰ ਗਰੇਵਾਲ ਦੇ ਯੂ.ਕੇ ਵਿਖੇ 2024 ਸ਼ੋਅ ਦੀ ਵੀਡਿਓ ਨਾਲ ਛੇੜਖਾਨੀ ਕਰਕੇ ਮੁੱਖ ਮੰਤਰੀ ਦਾ ਨਾਂਅ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।