ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ, ਇੱਕ ਜਖ਼ਮੀ 

ਦੁਕਾਨ 'ਤੇ ਨੌਜਵਾਨ ਮੋਟਰਸਾਈਕਲ ਰਿਪੇਅਰ ਕਰਾਉਣ ਗਿਆ ਸੀ ਤਾਂ ਉੱਥੇ ਆਏ ਦੋ ਨੌਜਵਾਨਾਂ ਨਾਲ ਤਕਰਾਰ ਹੋ ਗਿਆ। ਪੁਲਿਸ ਨੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ। 

Share:

ਅੰਮ੍ਰਿਤਸਰ 'ਚ ਮੋਟਰਸਾਇਕਲ ਰਿਪੇਅਰ ਦੀ ਦੁਕਾਨ 'ਤੇ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਜਿਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕੱਥੂ ਨੰਗਲ ਅਧੀਨ ਪੈਂਦੇ ਪਿੰਡ ਚਵਿੰਡਾ ਦੇਵੀ ਵਿੱਚ ਮੋਟਰਸਾਈਕਲ ਦੀ ਦੁਕਾਨ ’ਤੇ ਰਿਪੇਅਰ ਕਰਾਉਣ ਗਏ ਨੌਜਵਾਨਾਂ ਦੀ ਕੁੱਟਮਾਰ ਕਰਕੇ ਗੋਲੀ ਮਾਰ ਦਿੱਤੀ ਗਈ। 

ਬਹਿਸ ਮਗਰੋਂ ਕਰ ਦਿੱਤੀ ਫਾਇਰਿੰਗ 

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਅਧੀਨ ਜਸਪਾਲ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਚਵਿੰਡਾ ਦੇਵੀ ਵਿਖੇ ਮੋਟਰਸਾਈਕਲ ਦੀ ਦੁਕਾਨ 'ਤੇ ਆਪਣਾ ਮੋਟਰਸਾਈਕਲ ਰਿਪੇਅਰ ਕਰਵਾਉਣ ਗਿਆ ਸੀ ਤਾਂ ਉਥੇ ਨਹਿਲਾ ਅਤੇ ਦਹਿਲਾ ਨਾਂ ਦੇ ਦੋ ਨੌਜਵਾਨ ਆਏ।  ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਬਹਿਸ ਕਰਨ ਲੱਗ ਪਏ ਅਤੇ ਬਾਅਦ 'ਚ ਦੋਵਾਂ ਦੀ ਆਪਸ 'ਚ ਤਕਰਾਰ ਹੋ ਗਈ।  ਲੜਾਈ ਦੌਰਾਨ ਗੋਲੀਆਂ ਚਲਾ ਦਿੱਤੀਆਂ ਗਈਆਂ। ਇੱਕ ਗੋਲੀ ਉਸਨੂੰ ਲੱਗੀ, ਜਿਸਤੋਂ ਬਾਅਦ ਦੋਵੇਂ ਨੌਜਵਾਨ ਉਥੋਂ ਭੱਜ ਗਏ। ਪੁਲਿਸ ਨੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ। 

ਇਹ ਵੀ ਪੜ੍ਹੋ