BSF ਜਵਾਨਾਂ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ, ਅੱਧਾ ਕਿਲੋ Heroin ਬਰਾਮਦ

ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੜਾਕੇ ਦੀ ਠੰਢ ਤੇ ਧੁੰਦ ਦੌਰਾਨ ਬੀਐੱਸਐੱਫ ਜਵਾਨ ਸਰਹੱਦ ਤੇ ਪੂਰੀ ਤਰ੍ਹਾਂ ਚੌਕਸ ਹੋ ਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰ ਰਹੇ ਹਨ।

Share:

ਹਾਈਲਾਈਟਸ

  • ਬੀਐੱਸਐੱਫ ਦੀ 113 ਬਟਾਲੀਅਨ ਵੱਲੋਂ ਪਿਛਲੇ ਸਮਿਆਂ ਵਿੱਚ ਵੀ ਪਾਕਿਸਤਾਨੀ ਡਰੋਨ ਸੁੱਟਣ ਤੋਂ ਇਲਾਵਾ ਹੈਰੋਇਨ ਦੀਆਂ ਖੇਪਾਂ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ

Punjab News: ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ (Gurdaspur) ਅਧੀਨ ਆਉਂਦੀ 113 ਬਟਾਲੀਅਨ ਦੀ ਬੀਓਪੀ ਆਬਾਦ 'ਤੇ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਬੁੱਧਵਾਰ ਦੀ ਰਾਤ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਵੱਲੋਂ ਸੁੱਟਿਆ ਹੈਰੋਇਨ ਦਾ ਪੈਕਟ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਬੀਐੱਸਐੱਫ ਦੀ 113 ਬਟਾਲੀਅਨ ਦੀ ਬੀਓਪੀ ਆਬਾਦ ਦੇ ਜਵਾਨਾਂ ਵੱਲੋਂ ਹਵਾਈ ਉਲੰਘਣਾ ਕਰਕੇ ਭਾਰਤੀ ਖੇਤਰ ਵਿੱਚ ਰਾਤ 12.20 ਵਜੇ ਦੇ ਕਰੀਬ ਪ੍ਰਵੇਸ਼ ਕਰ ਰਹੇ ਡਰੋਨ ਤੇ ਫਾਇਰਿੰਗ ਅਤੇ ਰੋਸ਼ਨੀ ਵਾਲੇ ਬੰਬ ਦਾਗੇ ਗਏ। 

ਸਰਚ ਅਭਿਆਨ ਚਲਾਇਆ ਗਿਆ

ਵੀਰਵਾਰ ਤੜਕਸਾਰ ਕੜਾਕੇ ਦੀ ਠੰਢ ਦੌਰਾਨ ਬੀਐੱਸਐੱਫ ਦੀ 113 ਬਟਾਲੀਅਨ ਦੇ ਕਮਾਂਡੈਟ ਪ੍ਰਣੇ ਕੁਮਾਰ, ਟੂਆਈਸੀ ਮਨੋਜ ਕੁਮਾਰ ਸਮੇਤ ਬੀਐੱਸਐੱਫ ਜਵਾਨਾਂ ਅਤੇ ਪੰਜਾਬ ਪੁਲਿਸ (Punjab Police) ਵੱਲੋਂ ਬੀਓਪੀ ਆਬਾਦ ਨਾਲ ਲੱਗਦੇ ਖੇਤਰ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਠੇਠਰਕੇ ਕੇ ਦੇ ਖੇਤਾਂ ਵਿੱਚੋਂ ਡਰੋਨ ਰਾਹੀਂ ਸੁੱਟਿਆ ਗਿਆ ਇੱਕ ਪੈਕਟ (Packet) ਜਿਸ ਨੂੰ ਹੁਕ ਲੱਗਣ ਤੋਂ ਇਲਾਵਾ ਇੱਕ ਲਾਈਟ ਵੀ ਲੱਗੀ ਹੋਈ ਸੀ ਅਤੇ ਪੈਕਟ ਤੇ ਲੱਗੀ ਲਾਈਟ ਦਿਖਾਈ ਦੇਣ 'ਤੇ ਕਬਜ਼ੇ ਵਿੱਚ ਲਿਆ ਗਿਆ। ਇਸ ਵਿੱਚੋਂ ਅੱਧਾ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਣ ਯੋਗ ਹੈ ਕਿ ਬੀਐੱਸਐੱਫ ਦੀ 113 ਬਟਾਲੀਅਨ ਵੱਲੋਂ ਪਿਛਲੇ ਸਮਿਆਂ ਵਿੱਚ ਵੀ ਪਾਕਿਸਤਾਨੀ ਡਰੋਨ ਸੁੱਟਣ ਤੋਂ ਇਲਾਵਾ ਹੈਰੋਇਨ ਦੀਆਂ ਖੇਪਾਂ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੜਾਕੇ ਦੀ ਠੰਢ ਤੇ ਧੁੰਦ ਦੌਰਾਨ ਬੀਐੱਸਐੱਫ ਜਵਾਨ ਸਰਹੱਦ ਤੇ ਪੂਰੀ ਤਰ੍ਹਾਂ ਚੌਕਸ ਹੋ ਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰ ਰਹੇ ਹਨ।

ਇਹ ਵੀ ਪੜ੍ਹੋ