ਤਰਨਤਾਰਨ ਵਿੱਚ ਬੀਐੱਸਐੱਫ ਨੇ ਸੁੱਟਿਆ ਪਾਕਿ ਡਰੋਨ, 3.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਕੀਤਾ ਨਾਕਾਮ,ਪਹਿਲਾ ਅੰਮ੍ਰਿਤਸਰ ਵਿੱਚ ਵੀ ਮਿਲਿਆ ਪਾਕਿ ਡਰੋਨ।

Share:


ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਜਿਸਦਾ ਫਾਇਦਾ ਹੁਣ ਪਾਕਿਸਤਾਨੀ ਸਮੱਗਲਰਾਂ ਵੱਲੋਂ ਚੁੱਕਦੇ ਹੋਏ ਡ੍ਰੋਨ ਦੇ ਰਾਹੀਂ ਨਸ਼ੇ ਦੀ ਖੇਪ ਭੇਜਣ  ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲੇ ਤਰਨਤਾਰਨ ਦੇ ਪਿੰਡ ਮੀਆਂਵਾਲੀ ਵਿੱਚ ਸਾਹਮਣੇ ਆਇਆ ਹੈ। ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਭਾਰਤੀ ਸਰਹੱਦ 'ਚ ਦਾਖਲ ਹੋਏ ਪਾਕਿਸਤਾਨੀ ਡਰੋਨ ਨੂੰ ਸੁੱਟਣ 'ਚ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਜਦੋਂ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਡਰੋਨ ਕੰਢਿਆਲੀ ਤਾਰ ਤੋਂ ਪਾਰ ਡਿੱਗਿਆ ਮਿਲਿਆ। ਇਸ ਨੂੰ ਚੈਕ ਕਰਨ ਤੇ ਇਸ ਵਿੱਚੋਂ 3.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ।
ਇਹ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਪਾਕਿਸਤਾਨੀ ਡਰੋਨ DJI ਮੈਟ੍ਰਿਕ 300 RTK ਚਾਈਨਾ ਮੇਡ ਮੰਗਲਵਾਰ ਦੀ ਰਾਤ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਜਦੋਂ ਸੀਮਾ ਤੇ ਤਾਇਨਾਤ ਬੀਐੱਸਐੱਫ ਦੇ ਨੇ ਡਰੋਨ ਦੀ ਆਵਾਜ਼ ਸੁਣੀ ਤਾਂ ਉਹ ਚੌਕਸ ਹੋ ਗਏ। ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਹ ਡਰੋਨ ਪਿੰਡ ਮੀਆਂਵਾਲੀ ਵਿੱਚ ਡਿੱਗ ਗਿਆ। ਦੱਸ ਦਈਏ ਕਿ ਇਹ ਇੱਕ ਵੱਡਾ ਡਰੋਨ ਸੀ, ਜਿਸਦੀ ਵਰਤੋਂ ਲਗਭਗ 2 ਜਾਂ ਇਸ ਤੋਂ ਵੱਧ ਕਿਲੋਗ੍ਰਾਮ ਹੈਰੋਇਨ ਨੂੰ ਸਰਹੱਦ ਪਾਰ ਲਿਜਾਣ ਲਈ ਕੀਤੀ ਜਾਂਦੀ ਹੈ। ਫਿਲਹਾਲ ਡਰੋਨ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਅੰਮ੍ਰਿਤਸਰ ਬਾਰਡਰ ਤੋਂ ਡਰੋਨ ਵੀ ਮਿਲਿਆ
ਇਸੇ ਤਰ੍ਹਾਂ ਇੱਕ ਹੋਰ ਡਰੋਨ ਅੰਮ੍ਰਿਤਸਰ ਸਰਹੱਦ ਤੋਂ ਮਿਲਿਆ ਹੈ। ਤਸਕਰੀ ਨੂੰ ਰੋਕਣ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲੀ ਵਿੱਚ ਸਰਹੱਦੀ ਕੰਡਿਆਲੀ ਤਾਰ ਦੇ ਪਾਰ ਬੀਐੱਸਐੱਫ ਦੇ ਜਵਾਨ ਗਸ਼ਤ ਕਰ ਰਹੇ ਸਨ । ਇਸ ਦੌਰਾਨ ਉਸ ਦੀ ਨਜ਼ਰ ਇਕ ਛੋਟੇ ਡਰੋਨ DJI Mavic 3 Classic 'ਤੇ ਪਈ। ਜਿਸ ਨਾਲ ਪੀਲੇ ਰੰਗ ਦਾ ਪੈਕਟ ਵੀ ਬੰਨ੍ਹਿਆ ਹੋਇਆ ਸੀ। ਬੀਐੱਸਐੱਫ ਨੇ ਜਦੋਂ ਪੈਕਟ ਖੋਲ੍ਹਿਆ ਤਾਂ ਉਸ ਵਿੱਚ ਹੈਰੋਇਨ ਦੀ ਖੇਪ ਸੀ। ਜਿਸ ਦਾ ਕੁੱਲ ਵਜ਼ਨ 500 ਗ੍ਰਾਮ ਸੀ ਅਤੇ ਬਾਜ਼ਾਰੀ ਕੀਮਤ ਲਗਭਗ 3.50 ਕਰੋੜ ਰੁਪਏ ਸੀ। ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ਅਤੇ ਹੈਰੋਇਨ ਦੀ ਖੇਪ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ