Indo-Pak Internation Border: ਬੀ.ਐਸ.ਐਫ. ਜਵਾਨ ਨੇ ਗਸ਼ਤ ਦੌਰਾਨ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Indo-Pak Internation Border: ਮੰਗਲਵਾਰ ਸਵੇਰੇ ਉਹ ਆਪਣੇ ਇਕ ਹੋਰ ਸਾਥੀ ਨਾਲ ਗਸ਼ਤ ਕਰ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਓ.ਪੀ ਅਬਾਦ ਵਿਖੇ ਤਾਇਨਾਤ ਬੀ.ਐਸ.ਐਫ 113 ਬਟਾਲੀਅਨ ਦੇ ਸਿਪਾਹੀ ਰਾਜਬੀਰ ਸਿੰਘ, ਜੋ ਕਿ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਸਾਂਖਾ ਵਾਸੀ ਸਨ।

Share:

Indo-Pak Internation Border: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਜਵਾਨ ਨੇ ਗਸ਼ਤ ਦੌਰਾਨ ਆਪਣੀ ਸਰਕਾਰੀ ਰਾਈਫਲ ਨਾਲ ਦੋ ਵਾਰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਦਾਸਪੁਰ ਸੈਕਟਰ ਦੀ 113 ਬਟਾਲੀਅਨ ਬੀਓਪੀ ਅਬਾਦ ਵਿੱਚ ਤਾਇਨਾਤ ਸੀ। ਮੰਗਲਵਾਰ ਸਵੇਰੇ ਉਹ ਆਪਣੇ ਇਕ ਹੋਰ ਸਾਥੀ ਨਾਲ ਗਸ਼ਤ ਕਰ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਓ.ਪੀ ਅਬਾਦ ਵਿਖੇ ਤਾਇਨਾਤ ਬੀ.ਐਸ.ਐਫ 113 ਬਟਾਲੀਅਨ ਦੇ ਸਿਪਾਹੀ ਰਾਜਬੀਰ ਸਿੰਘ, ਜੋ ਕਿ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਸਾਂਖਾ ਵਾਸੀ ਸਨ। ਸਵੇਰੇ ਆਪਣੇ ਇੱਕ ਸਾਥੀ ਦੇ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਿਵੇਂ ਹੀ ਉਹ ਆਪਣੇ ਦੂਜੇ ਸਾਥੀ ਤੋਂ ਦੂਰ ਹੋਇਆ ਤਾਂ ਰਾਜਬੀਰ ਸਿੰਘ ਨੇ ਸਰਕਾਰੀ ਰਾਈਫਲ ਨਾਲ ਦੋ ਵਾਰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਇਕ ਮਹੀਨੇ ਦੀ ਛੁੱਟੀ ਲੈ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਆਇਆ ਸੀ ਡਿਊਟੀ 'ਤੇ

ਇਹ ਜਵਾਨ ਇਕ ਮਹੀਨੇ ਦੀ ਛੁੱਟੀ ਲੈ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਡਿਊਟੀ 'ਤੇ ਆਇਆ ਸੀ। ਮ੍ਰਿਤਕ ਰਾਜਬੀਰ ਸਿੰਘ 2014 ਵਿੱਚ ਬੀਐਸਐਫ ਵਿੱਚ ਭਰਤੀ ਹੋਇਆ ਸੀ ਅਤੇ ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪਿੰਡ ਵਿੱਚ ਉਸਦਾ ਇੱਕ ਛੋਟਾ ਭਰਾ ਵੀ ਹੈ। ਘਟਨਾ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਤੋਂ ਇਲਾਵਾ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੀ ਪੁਲੀਸ ਚੌਕੀ ਧਰਮਕੋਟ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :