ਬੀਐੱਸਐੱਫ ਨੂੰ ਮਿਲੀ ਵੱਡੀ ਸਫਲਤਾ, ਪੰਜ ਕਿੱਲੋ 290 ਗ੍ਰਾਮ ਹੈਰੋਇਨ ਬਰਾਮਦ

ਬੀਐੱਸਐੱਫ ਨੂੰ ਅਟਾਰੀ ਪਿੰਡ ਦੇ ਬਾਹਰਵਾਰ ਝੋਨੇ ਦੇ ਖੇਤ ਵਿੱਚ ਇੱਕ ਕਾਲਾ ਥੈਲਾ ਮਿਲਿਆ। ਪੈਕਟ ਚਿੱਟੀ ਪਲਾਸਟਿਕ ਦੀ ਟੇਪ ਨਾਲ ਬੰਨ੍ਹਿਆ ਹੋਇਆ ਸੀ। ਬੈਗ ਖੋਲ੍ਹਣ 'ਤੇ ਉਸ ਅੰਦਰੋਂ ਚਿੱਟੇ ਰੰਗ ਦੇ ਕੱਪੜਿਆਂ ਦੇ ਪੰਜ ਪੈਕੇਟ ਮਿਲੇ। ਇਨ੍ਹਾਂ ਪੈਕਟਾਂ ਵਿੱਚੋਂ ਪੰਜ ਕਿੱਲੋ 290 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

Share:

ਹਾਈਲਾਈਟਸ

  • ਫੋਰਸ ਦੇ ਮੁਲਾਜ਼ਮਾਂ ਨੇ ਪੰਜਾਬ ਪੁਲਿਸ ਦੇ ਨਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ

ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬੁੱਧਵਾਰ ਸਵੇਰੇ ਸਰਹੱਦੀ ਪਿੰਡ ਅਟਾਰੀ ਦੇ ਬਾਹਰਵਾਰ ਇੱਕ ਕਾਲੇ ਬੈਗ ਵਿੱਚੋਂ ਪੰਜ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਫੋਰਸ ਦੀ ਟੁਕੜੀ ਨੇ ਇਹ ਬਰਾਮਦਗੀ ਪੰਜਾਬ ਪੁਲਿਸ ਦੀ ਟੀਮ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਕੀਤੀ ਹੈ। ਪੁਲਿਸ ਨੇ ਹੈਰੋਇਨ ਵਾਲਾ ਬੈਗ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਟਾਰੀ ਵਿੱਚ ਚੱਲ ਰਹੀ ਸੀ ਗਸ਼ਤ 

ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐੱਸਐੱਫ ਦੀ 144 ਬਟਾਲੀਅਨ ਦੀ ਸੀ ਕੰਪਨੀ ਦੀ ਟੁਕੜੀ ਪੰਜਾਬ ਪੁਲਿਸ ਦੇ ਨਾਲ ਬੁੱਧਵਾਰ ਸਵੇਰੇ ਅੰਮ੍ਰਿਤਸਰ ਦਿਹਾਤੀ ਥਾਣਾ ਮਜੀਠਾ ਦੇ ਸਰਹੱਦੀ ਪਿੰਡ ਅਟਾਰੀ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਿੰਡ ਦੇ ਬਾਹਰਵਾਰ ਸਥਿਤ ਇਕ ਖੇਤ 'ਚ ਇਕ ਸ਼ੱਕੀ ਬੈਗ ਪਏ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਤੁਰੰਤ ਬਾਅਦ ਫੋਰਸ ਦੇ ਮੁਲਾਜ਼ਮਾਂ ਨੇ ਪੰਜਾਬ ਪੁਲਿਸ ਦੇ ਨਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

 

ਘਰਿੰਡਾ ਪੁਲਿਸ ਨੂੰ ਸੌਂਪੀ

ਬੀਐੱਸਐੱਫ ਨੂੰ ਪਿੰਡ ਦੇ ਬਾਹਰਵਾਰ ਝੋਨੇ ਦੇ ਖੇਤ ਵਿੱਚ ਇੱਕ ਕਾਲਾ ਥੈਲਾ ਮਿਲਿਆ। ਪੈਕਟ ਚਿੱਟੀ ਪਲਾਸਟਿਕ ਦੀ ਟੇਪ ਨਾਲ ਬੰਨ੍ਹਿਆ ਹੋਇਆ ਸੀ। ਬੈਗ ਖੋਲ੍ਹਣ 'ਤੇ ਉਸ ਅੰਦਰੋਂ ਚਿੱਟੇ ਰੰਗ ਦੇ ਕੱਪੜਿਆਂ ਦੇ ਪੰਜ ਪੈਕੇਟ ਮਿਲੇ। ਇਨ੍ਹਾਂ ਪੈਕਟਾਂ ਵਿੱਚੋਂ ਪੰਜ ਕਿੱਲੋ 290 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਹੈਰੋਇਨ ਵਾਲਾ ਪੈਕਟ ਜ਼ਬਤ ਕਰਨ ਤੋਂ ਬਾਅਦ ਬੀਐੱਸਐੱਫ ਦੇ ਅਧਿਕਾਰੀਆਂ ਨੇ ਆਪਣੀ ਜਾਂਚ ਪੂਰੀ ਕਰ ਕੇ ਥਾਣਾ ਘਰਿੰਡਾ ਪੁਲਿਸ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ

Tags :