BSF ਨੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਕੀਤੇ ਨਾਕਾਮ,ਡਰੋਨ ਅਤੇ 3.5 ਕਰੋੜ ਦੀ ਹੈਰੋਇਨ ਕੀਤੀ ਜ਼ਬਤ

ਬੀਐਸਐਫ ਨੂੰ ਦੇਰ ਰਾਤ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਇਹ ਡਰੋਨ ਹਰਕਤ ਅੰਮ੍ਰਿਤਸਰ ਅਧੀਨ ਪੈਂਦੇ ਸਰਹੱਦੀ ਪਿੰਡ ਦਾਉਕੇ ਕਲਾਂ ਵਿੱਚ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ।

Share:

ਹਾਈਲਾਈਟਸ

  • ਇਸ ਖੇਪ ਦਾ ਕੁੱਲ ਵਜ਼ਨ 550 ਗ੍ਰਾਮ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 3.5 ਕਰੋੜ ਰੁਪਏ ਹੈ।

ਪਾਕਿਸਤਾਨੀ ਨਸ਼ਾ ਤਸਕਰਾਂ ਦੇ ਵੱਲੋਂ ਭਾਰਤ ਅੰਦਰ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਸਰਹੱਦ ਤੈਨਾਤ ਬੀਐੱਸਐੱਫ ਦੇ ਜਵਾਨਾਂ ਵੱਲੋਂ ਨਾਕਾਮ ਕਰ ਦਿੱਤਾ ਜਾਂਦਾ ਹੈ। ਸ਼ਨੀਵਾਰ ਦੇਰ ਰਾਤ ਪਾਕਿਸਤਾਨੀ ਤਸਕਰਾਂ ਨੇ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਪਰ ਇੱਕ ਸਾਂਝੇ ਤਲਾਸ਼ੀ ਅਭਿਆਨ ਵਿੱਚ ਸੀਮਾ ਸੁਰੱਖਿਆ ਬਲ  ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਭਾਰਤੀ ਸਰਹੱਦ ਵੱਲ ਭੇਜਿਆ ਡਰੋਨ ਅਤੇ ਕਰੀਬ 3.5 ਕਰੋੜ ਰੁਪਏ ਦੀ ਹੈਰੋਇਨ ਭਾਰਤੀ ਸਮੱਗਲਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਬਰਾਮਦ ਕਰ ਲਈ। ਜਾਣਕਾਰੀ ਦੇ ਅਨੁਸਾਰ ਦੇਰ ਰਾਤ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਪਿੰਡ ਦਾਉਕੇ ਤੋਂ ਇੱਕ ਡਰੋਨ ਬਰਾਮਦ ਕੀਤਾ ਹੈ। ਇਸ ਡਰੋਨ ਨਾਲ ਪਲਾਸਟਿਕ ਦਾ ਇੱਕ ਡੱਬਾ ਬੰਨ੍ਹਿਆ ਹੋਇਆ ਸੀ। ਜਿਸ ਵਿੱਚ ਹੈਰੋਇਨ ਦੀ ਖੇਪ ਰੱਖੀ ਹੋਈ ਸੀ। ਇਸ ਖੇਪ ਦਾ ਕੁੱਲ ਵਜ਼ਨ 550 ਗ੍ਰਾਮ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 3.5 ਕਰੋੜ ਰੁਪਏ ਹੈ।

 

8 ਡਰੋਨ ਅਤੇ 6 ਭਾਰਤੀ ਸਮੱਗਲਰਾਂ ਨੂੰ ਫੜਿਆ

ਬੀਐਸਐਫ ਨੇ ਪਿਛਲੇ 10 ਦਿਨਾਂ ਵਿੱਚ 13 ਘਟਨਾਵਾਂ ਨੂੰ ਰੋਕਿਆ ਹੈ। ਇਸ ਦੌਰਾਨ ਬੀਐਸਐਫ ਨੇ 8 ਡਰੋਨ ਅਤੇ 6 ਭਾਰਤੀ ਸਮੱਗਲਰਾਂ ਨੂੰ ਫੜਿਆ, ਜੋ ਕਿ ਹੈਰੋਇਨ ਦੀ ਖੇਪ ਚੁੱਕਣ ਲਈ ਸਰਹੱਦ 'ਤੇ ਆਏ ਸਨ। ਇਸ ਤੋਂ ਇਲਾਵਾ ਕਰੀਬ 2 ਕਿਲੋ ਹੈਰੋਇਨ ਦੀ ਖੇਪ ਵੀ ਜ਼ਬਤ ਕੀਤੀ ਗਈ ਹੈ। ਇਨ੍ਹਾਂ 10 ਦਿਨਾਂ ਵਿੱਚ ਦੋ ਗਲੌਕ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ

Tags :