ਅੰਮ੍ਰਿਤਸਰ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਕੀਤਾ ਡਰੋਨ ਬਰਾਮਦ

ਸਰਚ ਅਭਿਆਨ ਦੌਰਾਨ ਲਗਭਗ 8 ਵਜੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਰੋਰਨਵਾਲ ਖੁਰਦ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ।

Share:

ਸੀਮਾ ਸੁਰੱਖਿਆ ਬਲ  ਅਤੇ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਅੰਮ੍ਰਿਤਸਰ ਦੇ ਪਿੰਡ ਰੋਰਨਾਵਾਲਾ ਖੁਰਦ ਦੇ ਬਾਹਰਵਾਰ ਇੱਕ ਡਰੋਨ ਬਰਾਮਦ ਕੀਤਾ। ਬੀਐਸਐਫ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਾਮ ਨੂੰ ਪੰਜਾਬ ਪੁਲਿਸ ਵੱਲੋਂ ਡਰੋਨ ਦੀ ਮੌਜੂਦਗੀ ਸਬੰਧੀ ਵਿਸ਼ੇਸ਼ ਸੂਚਨਾ ਮਿਲਣ 'ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਪਿੰਡ ਰੋਰਨਵਾਲ ਖੁਰਦ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਸਰਚ ਅਭਿਆਨ ਦੌਰਾਨ ਲਗਭਗ 8 ਵਜੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਰੋਰਨਵਾਲ ਖੁਰਦ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ।

 

ਤਸਕਰਾਂ ਦੀ ਹਰ ਕੋਸ਼ਿਸ਼ ਨੂੰ ਕੀਤਾ ਜਾਵੇਗਾ ਨਾਕਾਮ

ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ (ਮਾਡਲ-ਡੀਜੇਆਈ ਮੈਵਿਕ ਕਲਾਸਿਕ 3, ਚੀਨ ਵਿੱਚ ਬਣਿਆ) ਹੈ। ਬੀਐਸਐਫ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਸਕਰਾਂ ਵੱਲੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਕਰਨ ਦੀ ਇੱਕ ਹੋਰ ਕੋਸ਼ਿਸ਼ ਨੂੰ ਬੀਐਸਐਫ ਅਤੇ ਪੰਜਾਬ ਪੁਲੀਸ ਦੇ ਸਾਂਝੇ ਯਤਨਾਂ ਨਾਲ ਨਾਕਾਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ

Tags :