7 ਹਜ਼ਾਰ ਰੁਪਏ ਪਿੱਛੇ ਸਕੇ ਭਰਾ ਦਾ ਕੀਤਾ ਕਤਲ

ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਦੋ ਭਰਾ ਆਪਸ 'ਚ ਝਗੜਾ ਕਰਨ ਲੱਗੇ। ਇੱਕ ਨੇ ਲੱਕੜੀ ਦੇ ਡੰਡੇ ਨਾਲ ਦੂਜੇ ਭਰਾ ਦੀ ਬੁਰ੍ਹੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਨਾਲ ਉਸਦੀ ਮੌਤ ਹੋ ਗਈ।

Share:

ਹਾਈਲਾਈਟਸ

  • ਕਤਲ
  • 7 ਹਜ਼ਾਰ ਰੁਪਏ

ਅੱਜ ਕੱਲ੍ਹ ਦੇ ਦੌਰ 'ਚ ਪੈਸਿਆਂ ਪਿੱਛੇ ਆਪਣਾ ਖੂਨ ਵੀ ਪਾਣੀ ਬਣ ਜਾਂਦਾ ਹੈ। ਇੱਕ ਵਿਅਕਤੀ ਨੇ 7 ਹਜ਼ਾਰ ਪਿੱਛੇ ਆਪਣੇ ਸਕੇ ਭਰਾ ਦਾ ਕਤਲ ਕਰ ਦਿੱਤਾ। ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਦੋ ਭਰਾ ਆਪਸ 'ਚ ਝਗੜਾ ਕਰਨ ਲੱਗੇ। ਇੱਕ ਨੇ ਲੱਕੜੀ ਦੇ ਡੰਡੇ ਨਾਲ ਦੂਜੇ ਭਰਾ ਦੀ ਬੁਰ੍ਹੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਨਾਲ ਉਸਦੀ ਮੌਤ ਹੋ ਗਈ। ਘਟਨਾ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਤੋਂ ਸਾਮਣੇ ਆਈ ਹੈ। 

ਕਿਵੇਂ ਕੀਤਾ ਕਤਲ 

ਮੂਲ ਰੂਪ 'ਚ ਬਿਹਾਰ ਦਾ ਰਹਿਣ ਵਾਲਾ ਲਖਣ ਮਹੰਤੋ ਮੰਡੀ ਗੋਬਿੰਦਗੜ੍ਹ ਵਿਖੇ ਰਿਮਟ ਯੂਨੀਵਰਸਿਟੀ ਦੇ ਕੋਲ ਰਹਿੰਦਾ ਹੈ। ਦੀਵਾਲੀ ਤੋਂ ਪਹਿਲਾਂ ਲਖਣ ਮਹੰਤੋ ਦਾ ਭਰਾ ਭਾਗਵਤ ਮਹੰਤੋ ਉਸਨੂੰ ਮਿਲਣ ਆਇਆ ਸੀ। ਇਹਨਾਂ ਦਾ ਤੀਜਾ ਭਰਾ ਆਦਿਤਿਯਾ ਮਹੰਤੋ ਵੀ ਇੱਥੇ ਰਹਿੰਦਾ ਹੈ। ਜਿਸ ਨਾਲ ਉਹਨਾਂ ਦੀ ਅਣਬਣ ਰਹਿੰਦੀ ਸੀ। ਜਿਵੇਂ ਹੀ ਲਖਣ ਤੇ ਭਾਗਵਤ ਕੁਆਟਰ ਚੋਂ ਬਾਹਰ ਨਿਕਲੇ ਤਾਂ ਆਦਿਤਿਯਾ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ। ਆਦਿਤਿਯਾ ਨੇ ਲੱਕੜੀ ਦਾ ਡੰਡਾ ਚੁੱਕ ਕੇ ਭਾਗਵਤ ਉਪਰ ਹਮਲਾ ਕੀਤਾ। ਉਸਦੇ ਸਿਰ 'ਚ ਵੀ ਡੰਡੇ ਮਾਰੇ ਗਏ। ਜਿਸ ਨਾਲ ਗੰਭੀਰ ਸੱਟਾਂ ਲੱਗੀਆਂ ਅਤੇ ਭਾਗਵਤ ਦੀ ਮੌਤ ਹੋ ਗਈ। 

ਕਾਤਲ ਭਰਾ ਨੂੰ ਕੀਤਾ ਗ੍ਰਿਫਤਾਰ 

ਵਾਰਦਾਤ ਤੋਂ ਬਾਅਦ ਸਰਹਿੰਦ ਥਾਣਾ ਪੁਲਿਸ ਨੇ ਲਖਣ ਮਹੰਤੋ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਕਾਤਲ ਆਦਿਤਿਯਾ ਖਿਲਾਫ ਕਤਲ ਕੇਸ ਦਰਜ ਕੀਤਾ। ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਕਤਲ ਦੀ ਵਜ੍ਹਾ ਕਰੀਬ 7 ਹਜ਼ਾਰ ਰੁਪਏ ਦਾ ਲੈਣਦੇਣ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ