ਗੈਂਗਸਟਰ ਰਾਜੇਸ਼ ਡੋਗਰਾ ਨੂੰ ਦਿਨ ਦਿਹਾੜੇ ਬਦਮਾਸ਼ਾਂ ਨੇ ਮਾਰੀਆਂ ਗੋਲੀਆ,ਮੌਤ

ਸਕਾਰਪੀਓ ਕਾਰ ਦਾ ਨੰਬਰ ਜਾਅਲੀ ਸੀ। ਕਤਲ ਕਰਨ ਤੋਂ ਬਾਅਦ ਬਦਮਾਸ਼ ਗੱਡੀਆਂ ਵਿੱਚ ਚੰਡੀਗੜ੍ਹ ਰੋਡ ਵੱਲ ਭੱਜ ਗਏ। ਪੁਲਿਸ ਨੂੰ ਮੌਕੇ ਤੋਂ 32 ਬੋਰ ਦੇ ਅਸਲੇ ਦੇ ਕਰੀਬ 15 ਖੋਲ ਮਿਲੇ ਹਨ। ਮੁਲਜ਼ਮਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Share:

Punjab Breaking: ਪੰਜਾਬ ਦੇ ਮੋਹਾਲੀ 'ਚ ਜੰਮੂ ਸਥਿਤ ਗੈਂਗਸਟਰ ਰਾਜੇਸ਼ ਡੋਗਰਾ ਉਰਫ ਮੋਹਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਕਾਰਪੀਓ ਸਵਾਰ ਬਦਮਾਸ਼ਾਂ ਨੇ ਸੈਕਟਰ-67 ਸਥਿਤ ਸੀਪੀ-16 ਸ਼ਾਪਿੰਗ ਮਾਲ ਦੇ ਬਾਹਰ ਕਰੀਬ 18 ਰਾਊਂਡ ਫਾਇਰ ਕੀਤੇ। ਗੋਲੀਆਂ ਲੱਗਣ ਤੋਂ ਬਾਅਦ ਡੋਗਰਾ ਦੀ ਸੜਕ ਵਿਚਕਾਰ ਹੀ ਮੌਤ ਹੋ ਗਈ।

ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮਾਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਆਇਆ ਸੀ ਬਾਹਰ

ਪੁਲਿਸ ਕੀਤੀ ਗਈ ਮੁੱਢਲੀ ਜਾਂਚ ਵਿੱਚ ਇਹ ਪਤਾ ਲਗਾ ਹੈ ਕਿ ਕਿ ਡੋਗਰਾ ਕੁਝ ਸਮਾਂ ਪਹਿਲਾਂ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਜਾਣਕਾਰੀ ਅਨੁਸਾਰ ਬਦਮਾਸ਼ ਦੋ ਗੱਡੀਆਂ 'ਚ ਆਏ ਸਨ। ਇੱਕ ਕੋਲ ਜੰਮੂ ਦਾ ਨੰਬਰ ਸੀ ਅਤੇ ਦੂਜੇ ਕੋਲ ਚੰਡੀਗੜ੍ਹ ਦਾ ਨੰਬਰ ਸੀ। ਰਾਜੇਸ਼ ਡੋਗਰਾ ਜਿਵੇਂ ਹੀ ਮਾਲ ਤੋਂ ਬਾਹਰ ਆਇਆ ਤਾਂ ਚਿੱਟੇ ਰੰਗ ਦੀ ਮਹਿੰਦਰਾ ਸਕਾਰਪੀਓ ਕਾਰ 'ਚ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਡੋਗਰਾ ਦੀ ਮੌਤ ਤੱਕ ਗੋਲੀਆਂ ਚਲਾਈਆਂ ਗਈਆਂ। ਸਕਾਰਪੀਓ ਕਾਰ ਦਾ ਨੰਬਰ ਜਾਅਲੀ ਸੀ। ਕਤਲ ਕਰਨ ਤੋਂ ਬਾਅਦ ਬਦਮਾਸ਼ ਗੱਡੀਆਂ ਵਿੱਚ ਚੰਡੀਗੜ੍ਹ ਰੋਡ ਵੱਲ ਭੱਜ ਗਏ। ਪੁਲਿਸ ਨੂੰ ਮੌਕੇ ਤੋਂ 32 ਬੋਰ ਦੇ ਅਸਲੇ ਦੇ ਕਰੀਬ 15 ਖੋਲ ਮਿਲੇ ਹਨ। ਮੁਲਜ਼ਮਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਆਮ ਜਿੰਦਗੀ ਲਈ ਸ਼ੁਰੂ ਕੀਤਾ ਸੀ ਪ੍ਰਾਪਰਟੀ ਡੀਲਿੰਗ ਦਾ ਕੰਮ

ਡੋਗਰਾ ਜੰਮੂ ਤੋਂ ਮੁਹਾਲੀ ਪ੍ਰਾਪਰਟੀ ਦੇ ਕੰਮ ਲਈ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਆਮ ਜ਼ਿੰਦਗੀ ਜਿਊਣਾ ਚਾਹੁੰਦਾ ਸੀ। ਜਿਸ ਕਾਰਨ ਉਸ ਨੇ ਪ੍ਰਾਪਰਟੀ ਡੀਲਿੰਗ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ