ਬ੍ਰੇਕਿੰਗ - ਪੰਜਾਬ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ 'ਤੇ ਫਾਇਰਿੰਗ, 6 ਗੋਲੀਆਂ ਮਾਰੀਆਂ

 ਬੀਤੀ ਰਾਤ ਜਦੋਂ ਉਹ ਆਪਣੀ ਇਨੋਵਾ ਗੱਡੀ 'ਚ ਜਾ ਰਹੇ ਸੀ ਤਾਂ ਪਿੰਡ ਸ਼ਾਂਦੇ ਹਾਸ਼ਮ ਤੋਂ ਕਰੇਟਾ ਕਾਰ ਸਵਾਰਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਫਿਰੋਜ਼ਪੁਰ ਦੇ ਪਿੰਡ ਕੁਲਗੜ੍ਹੀ ਦੇ ਕੋਲ ਕਰੇਟਾ ਸਵਾਰ ਹਮਲਾਵਰਾਂ ਨੇ ਉਹਨਾਂ ਦੀ ਗੱਡੀ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹਨਾਂ ਦੀ ਗੱਡੀ ਉਪਰ 6 ਗੋਲੀਆਂ ਮਾਰੀਆਂ ਗਈਆਂ। 

Courtesy: file photo

Share:

ਪੰਜਾਬ ਨਿਊਜ਼। ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਉਪਰ ਫਾਇਰਿੰਗ ਦਾ ਮਾਮਲਾ ਸਾਮਣੇ ਆਇਆ ਹੈ। ਬੀਤੀ ਰਾਤ ਦੀ ਘਟਨਾ ਦੱਸੀ ਜਾ ਰਹੀ ਹੈ। ਜਿਸਨੂੰ ਲੈ ਕੇ ਕੁਲਬੀਰ ਜ਼ੀਰਾ ਵੱਲੋਂ ਇੱਕ ਸ਼ਿਕਾਇਤ ਵੀ ਏਡੀਜੀਪੀ ਲਾਅ ਐਂਡ ਆਰਡਰ ਨੂੰ ਦਿੱਤੀ ਗਈ ਹੈ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਹੈ ਕਿ ਜ਼ੀਰਾ ਦੀ ਗੱਡੀ ਉਪਰ 6 ਗੋਲੀਆਂ ਮਾਰੀਆਂ ਗਈਆਂ। ਹਾਲਾਂਕਿ, ਇਸ ਹਮਲੇ ਦੌਰਾਨ ਸਾਬਕਾ ਵਿਧਾਇਕ ਬਾਲ ਬਾਲ ਬਚ ਗਏ।

ਕਰੇਟਾ ਸਵਾਰ ਹਮਲਾਵਰਾਂ ਨੇ ਮਾਰੀਆਂ ਗੋਲੀਆਂ

ਕੁਲਬੀਰ ਸਿੰਘ ਜ਼ੀਰਾ ਦੇ ਅਨੁਸਾਰ ਬੀਤੀ ਰਾਤ ਜਦੋਂ ਉਹ ਆਪਣੀ ਇਨੋਵਾ ਗੱਡੀ 'ਚ ਜਾ ਰਹੇ ਸੀ ਤਾਂ ਪਿੰਡ ਸ਼ਾਂਦੇ ਹਾਸ਼ਮ ਤੋਂ ਕਰੇਟਾ ਕਾਰ ਸਵਾਰਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਫਿਰੋਜ਼ਪੁਰ ਦੇ ਪਿੰਡ ਕੁਲਗੜ੍ਹੀ ਦੇ ਕੋਲ ਕਰੇਟਾ ਸਵਾਰ ਹਮਲਾਵਰਾਂ ਨੇ ਉਹਨਾਂ ਦੀ ਗੱਡੀ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹਨਾਂ ਦੀ ਗੱਡੀ ਉਪਰ 6 ਗੋਲੀਆਂ ਮਾਰੀਆਂ ਗਈਆਂ। ਬੀਤੀ ਰਾਤ ਕਰੀਬ 8 ਵਜੇ ਦੀ ਘਟਨਾ ਹੈ। ਜਿਸ ਵਿੱਚ ਉਹ ਗੱਡੀ ਭਜਾ ਕੇ ਬਚੇ। ਇਸ ਉਪਰੰਤ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ। ਘਟਨਾ ਦਾ ਸੀਸੀਟੀਵੀ ਵੀ ਸਾਮਣੇ ਆਇਆ ਹੈ। 

ਅਰਸ਼ ਡੱਲਾ ਨੇ ਵੀ ਦਿੱਤੀ ਸੀ ਧਮਕੀ

ਕੁਲਬੀਰ ਸਿੰਘ ਜ਼ੀਰਾ ਦੇ ਅਨੁਸਾਰ ਚੋਣਾਂ ਦੇ ਦੌਰਾਨ ਉਹਨਾਂ ਨੂੰ ਗੈਂਗਸਟਰ ਅਰਸ਼ ਡੱਲਾ ਨੇ ਵੀ ਧਮਕੀ ਦਿੱਤੀ ਸੀ ਤੇ ਕਿਹਾ ਸੀ ਕਿ ਇਲਾਕੇ ਵਿੱਚ ਚੋਣ ਪ੍ਰਚਾਰ ਕਰਨ ਨਾ ਜਾਣ। ਇਸ ਧਮਕੀ ਉਸ ਸਮੇਂ ਦਿੱਤੀ ਗਈ ਸੀ ਜਦੋਂ ਲੋਕ ਸਭਾ ਚੋਣਾਂ ਦੌਰਾਨ ਕੁਲਬੀਰ ਸਿੰਘ ਜ਼ੀਰਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਸੀ। ਬਾਅਦ 'ਚ ਭਾਵੇਂ ਜ਼ੀਰਾ ਚੋਣਾਂ ਹਾਰ ਗਏ ਸੀ ਤੇ ਇੱਥੋਂ ਅੰਮ੍ਰਿਤਪਾਲ ਸਿੰਘ ਜੇਤੂ ਰਹੇ ਸੀ। ਪ੍ਰੰਤੂ ਹੁਣ ਸਾਬਕਾ ਵਿਧਾਇਕ ਉਪਰ ਗੋਲੀਆਂ ਚੱਲਣ ਦੀ ਘਟਨਾ ਨਾਲ ਨਵੀਂ ਚਰਚਾ ਛਿੜ ਗਈ ਹੈ। 

ਇਹ ਵੀ ਪੜ੍ਹੋ