ਬ੍ਰੇਕਿੰਗ - ਅੰਮ੍ਰਿਤਸਰ 'ਚ ENCOUNTER, ਇੱਕ ਬਦਮਾਸ਼ ਜਖ਼ਮੀ, ਰਿਕਵਰੀ ਦੌਰਾਨ ਭੱਜਣ ਦੀ ਕੀਤੀ ਸੀ ਕੋਸ਼ਿਸ਼

ਵਾਰਦਾਤ 'ਚ ਵਰਤਿਆ ਹਥਿਆਰ ਬਰਾਮਦ ਕਰਨ ਲਈ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਉਸਨੂੰ ਪੁਲਿਸ ਪਾਰਟੀ ਲੈ ਕੇ ਗਈ ਸੀ ਤਾਂ ਉੱਥੇ ਮੁਲਜ਼ਮ ਨੇ ਪੁਲਿਸ ਉਪਰ ਫਾਇਰਿੰਗ ਕੀਤੀ ਤੇ ਆਪਣੇ ਬਚਾਅ ਲਈ ਪੁਲਿਸ ਨੇ ਵੀ ਫਾਇਰਿੰਗ ਕੀਤੀ। 

Courtesy: file photo

Share:

ਪੰਜਾਬ ਦੇ ਅੰਮ੍ਰਿਤਸਰ ਦੇ ਮਹਿਤਾ ਇਲਾਕੇ 'ਚ ਐਨਕਾਉਂਟਰ ਦੀ ਖ਼ਬਰ ਸਾਮਣੇ ਆਈ ਹੈ। ਇਸ ਘਟਨਾ 'ਚ ਇੱਕ ਬਦਮਾਸ਼ ਜਖ਼ਮੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਪਾਰਟੀ ਮੁਲਜ਼ਮ ਨੂੰ ਲੈ ਕੇ ਉਸਦੀ ਨਿਸ਼ਾਨਦੇਹੀ 'ਤੇ ਕੇਸ ਨਾਲ ਸਬੰਧਤ ਰਿਕਵਰੀ ਕਰਾਉਣ ਲੈ ਕੇ ਗਈ ਸੀ ਤਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਉਪਰ ਫਾਇਰਿੰਗ ਕੀਤੀ ਗਈ ਤਾਂ ਜਵਾਬੀ ਫਾਇਰਿੰਗ ਦੌਰਾਨ ਪੁਲਿਸ ਨੇ ਬਦਮਾਸ਼ ਦੀ ਲੱਤ 'ਚ ਗੋਲੀ ਮਾਰੀ ਤੇ ਜ਼ਮੀਨ 'ਤੇ ਡਿੱਗਣ ਮਗਰੋਂ ਉਸਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। 

ਦੁਕਾਨਦਾਰ 'ਤੇ ਫਾਇਰਿੰਗ ਦਾ ਮਾਮਲਾ 

ਦੱਸਿਆ ਜਾ ਰਿਹਾ ਹੈ ਕਿ ਜੰਡਿਆਲਾ ਗੁਰੂ ਦੇ ਮਹਿਤਾ ਇਲਾਕੇ 'ਚ ਬੀਤੇ ਦਿਨੀਂ ਇੱਕ ਦੁਕਾਨਦਾਰ ਉਪਰ ਫਾਇਰਿੰਗ ਕਰਕੇ ਲੁੱਟ-ਖੋਹ ਦਾ ਮਾਮਲਾ ਸਾਮਣੇ ਆਇਆ ਸੀ। ਵਾਰਦਾਤ ਮਗਰੋਂ ਮੁਲਜ਼ਮ ਫਰਾਰ ਹੋ ਗਏ ਸੀ ਤਾਂ ਬੀਤੇ ਕੱਲ੍ਹ ਇਸ ਕੇਸ 'ਚ ਪੁਲਿਸ ਨੇ ਰੋਹਿਤ ਨਾਮੀ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਰੋਹਿਤ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਸੀ। ਵਾਰਦਾਤ 'ਚ ਵਰਤਿਆ ਹਥਿਆਰ ਬਰਾਮਦ ਕਰਨ ਲਈ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਉਸਨੂੰ ਪੁਲਿਸ ਪਾਰਟੀ ਲੈ ਕੇ ਗਈ ਸੀ ਤਾਂ ਉੱਥੇ ਮੁਲਜ਼ਮ ਨੇ ਪੁਲਿਸ ਉਪਰ ਫਾਇਰਿੰਗ ਕੀਤੀ ਤੇ ਆਪਣੇ ਬਚਾਅ ਲਈ ਪੁਲਿਸ ਨੇ ਵੀ ਫਾਇਰਿੰਗ ਕੀਤੀ। ਜਿਸ ਵਿੱਚ ਬਦਮਾਸ਼ ਦੀ ਲੱਤ 'ਚ ਗੋਲੀ ਲੱਗੀ ਤੇ ਉਹ ਭੱਜ ਨਹੀਂ ਸਕਿਆ। 

ਅੰਮ੍ਰਿਤਸਰ ਦਿਹਾਤੀ ਦੇ SSP ਮੌਕੇ 'ਤੇ ਪੁੱਜੇ

ਉਥੇ ਹੀ ਦੂਜੇ ਪਾਸੇ ਐਨਕਾਉਂਟਰ ਦੀ ਘਟਨਾ ਮਗਰੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ 'ਤੇ ਪੁੱਜੇ। ਕ੍ਰਾਇਮ ਸੀਨ ਦੇਖਿਆ ਗਿਆ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ। ਇਸਦੇ ਨਾਲ ਹੀ ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ