ਬ੍ਰੇਕਿੰਗ - ਅੰਮ੍ਰਿਤਸਰ 'ਚ ਨਸ਼ਾ ਤਸਕਰ ਦਾ ENCOUNTER, ਭੱਜਣ ਦੀ ਕੋਸ਼ਿਸ਼ 'ਚ ਹੋਈ ਫਾਇਰਿੰਗ

ਪੁਲਿਸ ਜਦੋਂ ਮੁਲਜ਼ਮ ਤੋਂ ਨਸ਼ੀਲੇ ਪਦਾਰਥ ਦੀ ਬਰਾਮਦਗੀ ਲਈ ਉਸ ਵੱਲੋਂ ਦੱਸੀ ਨਿਸ਼ਾਨਦੇਹੀ 'ਤੇ ਪੁੱਜੀ ਤਾਂ ਉੱਥੇ ਮੁਲਜ਼ਮ ਨੂੰ ਪੁਲਿਸ ਦੀ ਗ੍ਰਿਫਤ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ।

Courtesy: ਅੰਮ੍ਰਿਤਸਰ 'ਚ ਨਸ਼ਾ ਤਸਕਰ ਦਾ ਐਨਕਾਉਂਟਰ ਕਰਕੇ ਉਸਨੂੰ ਫੜਿਆ

Share:

ਪੰਜਾਬ ਵਿਚ ਅਮਨ ਕਾਨੂੰਨ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਚੌਕਸ ਹੈ। ਇਸੇ ਕੜੀ ਵਿੱਚ ਪੁਲਿਸ ਹਰ ਰੋਜ਼ ਗੈਂਗਸਟਰਾਂ ਵਿਰੁੱਧ ਕਾਰਵਾਈ ਕਰ ਰਹੀ ਹੈ। ਇਸੇ ਦੌਰਾਨ ਅੰਮ੍ਰਿਤਸਰ 'ਚ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਕੀਤਾ। ਪੁਲਿਸ ਮੁਲਜ਼ਮ ਨੂੰ ਡਰੱਗ ਦੀ ਰਿਕਵਰੀ ਲਈ ਲੈ ਕੇ ਗਈ ਸੀ। ਇਸੇ ਦੌਰਾਨ ਮੁਲਜ਼ਮ ਨੇ ਪੁਲਿਸ ਦੀ ਗ੍ਰਿਫ਼ਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਮੁਠਭੇੜ ਵਿਚ ਨਸ਼ਾ ਤਸਕਰ ਦੇ ਪੈਰ ਵਿੱਚ ਗੋਲੀ ਲੱਗੀ। ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ। ਮੁਕਾਬਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ।

ਬਾਕੀ ਖ਼ਬਰ ਅਪਡੇਟ ਹੋ ਰਹੀ ਹੈ.......  

ਇਹ ਵੀ ਪੜ੍ਹੋ