1500 ਕਰੋੜ ਟਰਨਓਵਰ ਵਾਲੇ AAP ਵਿਧਾਇਕ ਕੁਲਵੰਤ ਸਿੰਘ 8 ਘੰਟੇ ਦੀ ਪੁੱਛਗਿੱਛ ਮਗਰੋਂ ਛੱਡਿਆ

ਜਲੰਧਰ ਸਥਿਤ ਆਪਣੇ ਦਫ਼ਤਰ ਵਿਖੇ ਈਡੀ ਦੇ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ। ਇਸਤੋਂ ਪਹਿਲਾਂ ਈਡੀ ਨੇ ਕਈ ਸਿਆਸਤਦਾਨਾਂ ਨੂੰ ਇਸੇ ਤਰ੍ਹਾਂ ਪੁੱਛਗਿੱਛ ਲਈ ਦਫ਼ਤਰ ਬੁਲਾ ਕੇ ਗ੍ਰਿਫਤਾਰੀ ਪਾਈ ਸੀ। ਫਿਲਹਾਲ ਕੁਲਵੰਤ ਸਿੰਘ ਖਿਲਾਫ ਕੀ ਕਾਰਵਾਈ ਹੋ ਰਹੀ ਹੈ, ਇਸਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ। 

Share:

ਹਾਈਲਾਈਟਸ

  • ਉਹ ਅਕਸ਼ੈ ਛਾਬੜਾ ਨਾਲ ਸਬੰਧ ਰੱਖਦੇ ਸੀ।
  • ਉਨ੍ਹਾਂ ਦਾ ਟਰਨਓਵਰ 1500 ਕਰੋੜ ਰੁਪਏ ਹੈ।

ਮੋਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਜਲੰਧਰ ਸਥਿਤ ਦਫਤਰ 'ਚ ਪੁੱਛਗਿੱਛ ਕੀਤੀ ਗਈ। ਕਰੀਬ 8 ਘੰਟੇ ਦੀ ਪੁੱਛਗਿੱਛ ਮਗਰੋਂ ਵਿਧਾਇਕ ਨੂੰ ਛੱਡ ਦਿੱਤਾ ਗਿਆ। ਇਸਤੋਂ ਪਹਿਲਾਂ ਈਡੀ ਦੀ ਇਸ ਕਾਰਵਾਈ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ। ਈਡੀ ਨੇ ਇੱਕ ਦਿਨ ਪਹਿਲਾਂ ਕੁਲਵੰਤ ਸਿੰਘ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ।

ਦਿੱਲੀ ਸ਼ਰਾਬ ਘੁਟਾਲੇ ਸਬੰਧੀ ਜਾਂਚ 

ਕਰੀਬ ਤਿੰਨ ਮਹੀਨੇ ਪਹਿਲਾਂ ਈਡੀ ਨੇ ਕੁਲਵੰਤ ਸਿੰਘ ਦੇ ਘਰ ਛਾਪਾ ਮਾਰਿਆ ਸੀ। ਜਦੋਂ ਈਡੀ ਨੇ ਕਿਹਾ ਸੀ ਕਿ ਉਹਨਾਂ ਦੇ ਘਰ 'ਤੇ ਛਾਪੇਮਾਰੀ ਦਿੱਲੀ ਦੀ ਸ਼ਰਾਬ ਨੀਤੀ ਨਾਲ ਜੁੜੇ ਘੁਟਾਲੇ ਨਾਲ ਸਬੰਧਤ ਸੀ। ਕੁਲਵੰਤ ਸਿੰਘ ਦੇ ਘਰ ਛਾਪੇਮਾਰੀ ਦੇ ਨਾਲ-ਨਾਲ ਰਾਜਸਥਾਨ ਦੇ ਅੰਮ੍ਰਿਤਸਰ, ਲੁਧਿਆਣਾ ਅਤੇ ਗੰਗਾਨਗਰ ਵਿੱਚ ਕਰੀਬ 13 ਘੰਟੇ ਤਲਾਸ਼ੀ ਲਈ ਗਈ ਸੀ। ਕੁਲਵੰਤ ਸਿੰਘ 'ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀ ਦਿੱਲੀ 'ਚ ਸ਼ਰਾਬ ਦੇ ਸੌਦੇ ਕਰਨ 'ਚ ਮਦਦ ਕਰਨ ਦਾ ਦੋਸ਼ ਹੈ।

ਅਕਸ਼ੈ ਛਾਬੜਾ ਨਾਲ ਸਬੰਧਾਂ ਦੀ ਜਾਂਚ 

ਡਰੱਗ ਕਿੰਗਪਿਨ ਅਕਸ਼ੈ ਛਾਬੜਾ ਦੇ ਨਾਲ ਸਬੰਧਾਂ ਦੇ ਵੀ ਇਲਜ਼ਾਮ ਹਨ।ਤੁਹਾਨੂੰ ਦੱਸ ਦੇਈਏ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁਧਿਆਣਾ ਡਰੱਗ ਤਸਕਰੀ ਦੇ ਕਥਿਤ ਦੋਸ਼ੀ ਅਕਸ਼ੈ ਛਾਬੜਾ ਨਾਲ ਸਬੰਧਾਂ ਨੂੰ ਲੈ ਕੇ ਵਿਧਾਇਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਉਂਕਿ ਈਡੀ ਕੋਲ ਅਜਿਹੇ ਕਈ ਸਬੂਤ ਹਨ ਜੋ ਦੱਸਦੇ ਹਨ ਕਿ ਉਹ ਅਕਸ਼ੈ ਛਾਬੜਾ ਨਾਲ ਸਬੰਧ ਰੱਖਦੇ ਸੀ। ਜਿਸ ਕਾਰਨ ਈਡੀ ਇਸ ਮਾਮਲੇ ਵਿੱਚ ਕੁਲਵੰਤ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਗਈ।

ਜਾਣੋ ਕੌਣ ਹਨ MLA ਕੁਲਵੰਤ ਸਿੰਘ

ਕੁਲਵੰਤ ਸਿੰਘ ਮੋਹਾਲੀ ਤੋਂ 'ਆਪ' ਵਿਧਾਇਕ ਹਨ। ਉਹ ਪੇਸ਼ੇ ਤੋਂ ਵਪਾਰੀ ਹਨ। ਉਹਨਾਂ ਦਾ ਜਨਮ ਰੂਪਨਗਰ ਦੇ ਪਿੰਡ ਸਮਾਣਾ ਕਲਾਂ ਵਿਖੇ ਹੋਇਆ। ਉਹ ਆਪਣਾ ਪਿੰਡ ਛੱਡ ਕੇ ਜ਼ੀਰਕਪੁਰ ਰਹਿਣ ਲੱਗੇ ਅਤੇ ਉਥੇ ਤਿੰਨ ਸਾਲਾਂ ਤੱਕ ਵਜ਼ਨ ਕੰਡੇ ਦਾ ਕੰਮ ਕੀਤਾ। ਕੁਲਵੰਤ ਸਿੰਘ ਇਸ ਸਮੇਂ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹਨ ਅਤੇ ਉਨ੍ਹਾਂ ਦਾ ਟਰਨਓਵਰ 1500 ਕਰੋੜ ਰੁਪਏ ਹੈ। ਇਸਤੋਂ ਇਲਾਵਾ ਉਹਨਾਂ ਦੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕਈ ਜਾਇਦਾਦਾਂ ਹਨ।

ਇਹ ਵੀ ਪੜ੍ਹੋ