ਬ੍ਰੇਕਿੰਗ - ਲੁਧਿਆਣਾ 'ਚ 2 ਮੰਜ਼ਿਲਾ ਇਮਾਰਤ ਡਿੱਗੀ, 5 ਜਣਿਆਂ ਦੇ ਦੱਬੇ ਹੋਣ ਦਾ ਖ਼ਦਸ਼ਾ 

ਲੁਧਿਆਣਾ ਦੇ ਫੋਕਲ ਪੁਆਇੰਟ ਦੇ ਫੇਜ਼-8 ਵਿੱਚ ਸਥਿਤ ਇਸ ਇਮਾਰਤ ਵਿੱਚ ਰੰਗਾਈ ਦਾ ਕੰਮ ਹੁੰਦਾ ਸੀ। ਅੱਜ ਵੀ ਹਾਦਸੇ ਦੇ ਸਮੇਂ, ਇੱਥੇ 15 ਤੋਂ 20 ਲੋਕ ਕੰਮ ਕਰ ਰਹੇ ਸਨ।

Courtesy: ਲੁਧਿਆਣਾ 'ਚ ਦੋ ਮੰਜ਼ਿਲਾ ਇਮਾਰਤ ਡਿੱਗ ਗਈ

Share:

ਲੁਧਿਆਣਾ 'ਚ ਸ਼ਨੀਵਾਰ ਸ਼ਾਮ ਨੂੰ ਦੋ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਮਾਰਤ ਦੇ ਮਲਬੇ ਹੇਠ ਲਗਭਗ 5 ਲੋਕ ਦੱਬੇ ਹੋਏ ਹਨ। ਐਨਡੀਆਰਐਫ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਜੋ ਪੁਲਿਸ ਦੇ ਨਾਲ ਫਸੇ ਲੋਕਾਂ ਨੂੰ ਬਚਾਉਣ  ਦੇ ਰਾਹਤ ਕਾਰਜਾਂ 'ਚ ਲੱਗੀ ਹੈ। ਲੁਧਿਆਣਾ ਦੇ ਫੋਕਲ ਪੁਆਇੰਟ ਦੇ ਫੇਜ਼-8 ਵਿੱਚ ਸਥਿਤ ਇਸ ਇਮਾਰਤ ਵਿੱਚ ਰੰਗਾਈ ਦਾ ਕੰਮ ਹੁੰਦਾ ਸੀ। ਅੱਜ ਵੀ ਹਾਦਸੇ ਦੇ ਸਮੇਂ, ਇੱਥੇ 15 ਤੋਂ 20 ਲੋਕ ਕੰਮ ਕਰ ਰਹੇ ਸਨ। ਫਿਰ ਅਚਾਨਕ ਸ਼ਾਮ 6 ਵਜੇ ਦੇ ਕਰੀਬ ਇਮਾਰਤ ਢਹਿ ਗਈ, ਜਿਸ ਕਾਰਨ ਧਮਾਕੇ ਵਰਗੀ ਆਵਾਜ਼ ਆਈ ਅਤੇ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਦਿੰਦੇ ਹੋਏ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਕਿਹਾ, "ਬਚਾਅ ਕਾਰਜ ਜਾਰੀ ਹਨ। 12 ਤੋਂ 14 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ 4 ਲੋਕਾਂ ਨੂੰ ਫੋਰਟਿਸ ਹਸਪਤਾਲ ਵਿੱਚ  ਦਾਖਲ ਕਰਵਾਇਆ ਗਿਆ ਹੈ।"

 

ਬਾਕੀ ਖਬਰ ਅਪਡੇਟ ਹੋ ਰਹੀ ਹੈ.... 

ਇਹ ਵੀ ਪੜ੍ਹੋ