ਬ੍ਰੇਕਿੰਗ - ਪੰਜਾਬ 'ਚ 11ਵਾਂ ਅੱਤਵਾਦੀ ਹਮਲਾ, ਪੁਲਿਸ ਚੌਂਕੀ ਨੂੰ ਬਣਾਇਆ ਨਿਸ਼ਾਨਾ

ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਨਾ ਤਾਂ ਕੋਈ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਅੱਤਵਾਦੀ ਸੰਗਠਨ ਨੇ ਇਸਦੀ ਜ਼ਿੰਮੇਵਾਰੀ ਲਈ ਹੈ। ਇਲਾਕੇ ਦੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇਖੀਆਂ ਜਾ ਰਹੀਆਂ ਹਨ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। 

Courtesy: file photo

Share:

ਅੱਤਵਾਦੀਆਂ ਨੇ ਪੰਜਾਬ ਵਿੱਚ ਇੱਕ ਹੋਰ ਧਮਾਕਾ ਕੀਤਾ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਾਕਾ ਅੰਮ੍ਰਿਤਸਰ ਬਾਈਪਾਸ 'ਤੇ ਸਥਿਤ ਫਤਿਹਗੜ੍ਹ ਚੂੜੀਆਂ ਪੁਲਿਸ ਚੌਕੀ 'ਤੇ ਹੋਇਆ। ਇਸ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਨਾ ਤਾਂ ਕੋਈ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਅੱਤਵਾਦੀ ਸੰਗਠਨ ਨੇ ਇਸਦੀ ਜ਼ਿੰਮੇਵਾਰੀ ਲਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਹਮਲੇ ਤੋਂ ਬਾਅਦ ਵੱਖ ਵੱਖ ਏਜੰਸੀਆਂ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਦੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇਖੀਆਂ ਜਾ ਰਹੀਆਂ ਹਨ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। 

ਪੰਜਾਬ ਵਿੱਚ ਪਹਿਲਾਂ ਵੀ ਹੋ ਚੁੱਕੇ ਧਮਾਕੇ 

24 ਨਵੰਬਰ - ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਆਰਡੀਐਕਸ ਲਗਾਇਆ ਗਿਆ। ਹਾਲਾਂਕਿ, ਇਹ ਫਟਿਆ ਨਹੀਂ ਸੀ। ਹੈਪੀ ਪਾਸੀਆਂ ਨੇ ਇਸਦੀ ਜ਼ਿੰਮੇਵਾਰੀ ਲਈ ਸੀ, ਜਦੋਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਹੱਥ ਗੋਲੇ ਵੀ ਬਰਾਮਦ ਕੀਤੇ ਗਏ ਸੀ।

27 ਨਵੰਬਰ: ਐੱਸ.ਬੀ.ਐੱਸ ਨਗਰ ਦੇ ਕਾਠਗੜ੍ਹ ਥਾਣੇ 'ਚ ਗ੍ਰੇਨੇਡ ਵਿਸਫੋਟ ਹੋਇਆ ਸੀ। ਇਸ ਮਾਮਲੇ ਵਿੱਚ ਵੀ ਪੁਲਿਸ ਨੇ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਤੋਂ ਹਥਿਆਰ ਬਰਾਮਦ ਕੀਤੇ ਗਏ ਸਨ।


4 ਦਸੰਬਰ-  ਮਜੀਠਾ ਥਾਣੇ ਵਿੱਚ ਇੱਕ ਗ੍ਰੇਨੇਡ ਫਟਿਆ ਤਾਂ ਪੁਲਿਸ ਨੇ ਇਸਨੂੰ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਕਰਮਚਾਰੀ ਦੀ ਸਾਈਕਲ ਦਾ ਟਾਇਰ ਫਟ ਗਿਆ ਸੀ। ਹਾਲਾਂਕਿ, ਇਲਾਕੇ ਦੇ ਸਾਬਕਾ ਵਿਧਾਇਕ ਬਿਕਰਮ ਮਜੀਠੀਆ ਨੇ ਪੁਲਿਸ ਸਟੇਸ਼ਨ ਦੀਆਂ ਤਸਵੀਰਾਂ ਦੇ ਨਾਲ ਇਸਨੂੰ ਅੱਤਵਾਦੀ ਘਟਨਾ ਦੱਸਿਆ ਸੀ।

13 ਦਸੰਬਰ - ਅਲੀਵਾਲ ਬਟਾਲਾ ਪੁਲਿਸ ਸਟੇਸ਼ਨ 'ਤੇ ਇੱਕ ਗ੍ਰੇਨੇਡ ਧਮਾਕਾ ਹੋਇਆ। ਹੈਪੀ ਪਾਸੀਆਂ ਅਤੇ ਉਸਦੇ ਸਾਥੀਆਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਇਹ ਘਟਨਾ ਵੀ ਰਾਤ ਦੇ ਸਮੇਂ ਕੀਤੀ ਗਈ ਸੀ।

17 ਦਸੰਬਰ - ਇਸਲਾਮਾਬਾਦ ਪੁਲਿਸ ਸਟੇਸ਼ਨ 'ਚ ਇੱਕ ਗ੍ਰੇਨੇਡ ਫਟਿਆ। ਜਦੋਂ ਸਵੇਰੇ ਇਹ ਖ਼ਬਰ ਫੈਲੀ ਤਾਂ ਪੁਲਿਸ ਕਮਿਸ਼ਨਰ ਅਤੇ ਸਥਾਨਕ ਪੁਲਿਸ ਨੇ ਇਸਨੂੰ ਧਮਾਕਾ ਨਹੀਂ ਕਿਹਾ, ਪਰ ਦੁਪਹਿਰ ਨੂੰ ਡੀਜੀਪੀ ਪੰਜਾਬ ਖੁਦ ਅੰਮ੍ਰਿਤਸਰ ਪਹੁੰਚੇ ਅਤੇ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਹ ਇੱਕ ਅੱਤਵਾਦੀ ਘਟਨਾ ਸੀ ਅਤੇ ਇੱਕ ਬੰਬ ਫਟਿਆ ਸੀ।

19 ਦਸੰਬਰ - ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬੰਦ ਪੁਲਿਸ ਚੌਕੀ ਬਖਸ਼ੀਵਾਲਾ 'ਤੇ ਅੱਤਵਾਦੀ ਹਮਲਾ ਹੋਇਆ। ਅੱਤਵਾਦੀਆਂ ਨੇ ਇੱਕ ਆਟੋ 'ਤੇ ਗ੍ਰਨੇਡ ਸੁੱਟਿਆ ਜਿਸਨੂੰ ਪੁਲਿਸ ਨੇ ਕਿਸੇ ਮਾਮਲੇ ਵਿੱਚ ਜ਼ਬਤ ਕੀਤਾ ਸੀ।

21 ਦਸੰਬਰ: ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਪਿੰਡ ਬੰਗਾ ਵਡਾਲਾ ਵਿਖੇ ਪੁਲਿਸ ਚੌਕੀ ਰਾਤ ਨੂੰ ਇੱਕ ਧਮਾਕੇ ਨਾਲ ਹਿੱਲ ਗਈ। ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

19 ਜਨਵਰੀ - ਅੰਮ੍ਰਿਤਸਰ ਦੇ ਗੁਮਟਾਲਾ ਚੌਕੀ ਵਿਖੇ ਇੱਕ ਧਮਾਕਾ ਹੋਇਆ। ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸਦੀ ਜ਼ਿੰਮੇਵਾਰੀ ਲਈ ਸੀ।

ਇਹ ਵੀ ਪੜ੍ਹੋ