Bollywood Actor Randeep Hooda ਹਰਿਮੰਦਰ ਸਾਹਿਬ ਹੋਏ ਨਤਮਤਸਕ,ਕੀਤੀ ਅਰਦਾਸ

ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਵਤੰਤਰ ਵੀਰ ਸਾਵਰਕਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਜਿਸ 'ਚ ਉਸ ਨੇ ਕਾਫੀ ਭਾਰ ਘੱਟ ਕੀਤਾ ਹੈ। ਇਸ ਕਿਰਦਾਰ ਲਈ ਉਸ ਨੇ 26 ਕਿਲੋ ਭਾਰ ਘਟਾਇਆ ਹੈ।

Share:

Punjab News: ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਸ਼ਨੀਵਾਰ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿੱਚ ਸੇਵਾ ਕੀਤੀ ਅਤੇ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਇੱਥੇ ਆ ਕੇ ਬਹੁਤ ਰਾਹਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਅਥਾਹ ਸ਼ਾਂਤੀ ਮਿਲਦੀ ਹੈ। ਰਣਦੀਪ ਹੁੱਡਾ ਵੀ ਫਿੱਕੀ ਫਲੋ ਵੱਲੋਂ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਿਰਕਤ ਕਰਨਗੇ।

'ਸਵਤੰਤਰ ਵੀਰ ਸਾਵਰਕਰ' ਨੂੰ ਲੈ ਕੇ ਚਰਚਾ ਵਿੱਚ ਹਨ ਰਣਦੀਪ ਹੁੱਡਾ

ਰਣਦੀਪ ਹੁੱਡਾ ਉਨ੍ਹਾਂ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੇ ਆਪ ਨੂੰ ਭੂਮਿਕਾ ਵਿੱਚ ਪੂਰੀ ਤਰ੍ਹਾਂ ਲੀਨ ਕਰ ਲੈਂਦੇ ਹਨ। ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਵਤੰਤਰ ਵੀਰ ਸਾਵਰਕਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਜਿਸ 'ਚ ਉਸ ਨੇ ਕਾਫੀ ਭਾਰ ਘੱਟ ਕੀਤਾ ਹੈ। ਇਸ ਕਿਰਦਾਰ ਲਈ ਉਸ ਨੇ 26 ਕਿਲੋ ਭਾਰ ਘਟਾਇਆ ਹੈ। ਬਾਲੀਵੁੱਡ ਦੇ ਪ੍ਰਤਿਭਾਸ਼ਾਲੀ ਅਭਿਨੇਤਾ ਰਣਦੀਪ ਹੁੱਡਾ ਅਕਸਰ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਦੇ ਨਜ਼ਰ ਆਉਂਦੇ ਹਨ। ਉਹ ਆਪਣੇ ਕਿਰਦਾਰਾਂ ਨੂੰ ਪਰਦੇ 'ਤੇ ਇਸ ਤਰ੍ਹਾਂ ਪੇਸ਼ ਕਰਦੇ ਹਨ ਹੈ ਕਿ ਦਰਸ਼ਕਾਂ ਦੇ ਹੋਸ਼ ਉੱਡ ਜਾਂਦੇ ਹਨ।

ਇਹ ਵੀ ਪੜ੍ਹੋ