ਸਪਾ ਸੈਂਟਰ ਦੀ ਆੜ 'ਚ ਦੇਹ ਵਪਾਰ, 2 ਕੁੜੀਆਂ ਸਮੇਤ 6 ਗ੍ਰਿਫਤਾਰ

ਪ੍ਰਸ਼ਾਸਨ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਮਸਾਜ ਲਈ ਸੈਂਟਰ ਖੋਲ੍ਹਿਆ ਸੀ। ਪ੍ਰੰਤੂ, ਗੈਰ ਕਾਨੂੰਨੀ ਤਰੀਕੇ ਨਾਲ ਧੰਦਾ ਕੀਤਾ ਜਾ ਰਿਹਾ ਸੀ। ਕਾਫੀ ਸ਼ਿਕਾਇਤਾਂ ਪੁਲਿਸ ਕੋਲ ਆ ਰਹੀਆਂ ਸੀ। ਜਿਸ ਮਗਰੋਂ ਪੁਲਿਸ ਨੇ ਟ੍ਰੈਪ ਲਗਾ ਕੇ ਛਾਪਾ ਮਾਰਿਆ। 

Share:

ਬਠਿੰਡਾ 'ਚ ਸਪਾ ਸੈਂਟਰ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਹੋਇਆ। ਇਸ ਮਾਮਲੇ 'ਚ ਦੋ ਲੜਕੀਆਂ ਸਮੇਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ 100 ਫੁੱਟੀ ਰੋਡ ’ਤੇ ਸਥਿਤ ਕਿੰਗ ਸੈਲੂਨ ਐਂਡ ਸਪਾ ਸੈਂਟਰ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਉਕਤ ਸਪਾ ਸੈਂਟਰ ਚਲਾ ਰਹੇ ਲੋਕ ਮਸਾਜ ਪਾਰਲਰ ਦੀ ਆੜ 'ਚ ਨਜਾਇਜ਼ ਧੰਦਾ ਕਰ ਰਹੇ ਹਨ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਛਾਪੇਮਾਰੀ ਕਰ ਕੇ ਦੋ ਲੜਕੀਆਂ ਤੋਂ ਇਲਾਵਾ ਅਜੀਤ ਸਿੰਘ ਵਾਸੀ ਲੁਧਿਆਣਾ, ਮਨਜਿੰਦਰ ਸਿੰਘ ਵਾਸੀ ਬੁਢਲਾਡਾ, ਅਮਨਦੀਪ ਸਿੰਘ ਵਾਸੀ ਬਠਿੰਡਾ, ਅਦਿੱਤਿਆ ਵਾਸੀ ਪਿੰਡ ਖਰੀਆਂ ਹਰਿਆਣਾ ਨੂੰ ਕਾਬੂ ਕੀਤਾ।

ਬਾਹਰੀ ਸੂਬਿਆਂ ਤੋਂ ਬੁਲਾਉਂਦੇ ਸੀ ਕੁੜੀਆਂ

ਸਪਾ ਸੈਂਟਰ ਸੰਚਾਲਕ ਬਾਹਰੀ ਸੂਬਿਆਂ ਜਿਵੇਂ ਕਿ ਦਿੱਲੀ, ਰਾਜਸਥਾਨ, ਹਰਿਆਣਾ ਤੋਂ ਕੁੜੀਆਂ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਦੇ ਸੀ। ਪਹਿਲਾਂ ਰਜਿਸਟਰ 'ਚ ਮਸਾਜ ਦੀ ਐਂਟਰੀ ਕਰਕੇ ਫੀਸ ਲਈ ਜਾਂਦੀ ਸੀ। ਇਸ ਮਗਰੋਂ ਕੈਬਿਨ 'ਚ ਦੇਹ ਵਪਾਰ ਦਾ ਸੌਦਾ ਹੁੰਦਾ ਸੀ। ਕੁੜੀਆਂ ਨੂੰ ਲਾਲਚ ਦੇ ਕੇ ਇੱਥੇ ਬੁਲਾਇਆ ਜਾਂਦਾ ਸੀ। ਕੈਬਿਨ ਅੰਦਰ ਇਹ ਕੁੜੀਆਂ ਆਪਣੀ ਮਰਜ਼ੀ ਮੁਤਾਬਕ ਪੈਸੇ ਲੈ ਕੇ ਗੈਰ ਕਾਨੂੰਨੀ ਧੰਦਾ ਕਰਦੀਆਂ ਸਨ। ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। 

 

 

 

 

 

ਇਹ ਵੀ ਪੜ੍ਹੋ