ਬਾਕਸ ਬੈੱਡ 'ਚੋਂ ਮਿਲੀ 4 ਸਾਲਾਂ ਬੱਚੀ ਦੀ ਲਾਸ਼,ਜਬਰ ਜਿਨਾਹ ਦਾ ਸ਼ੱਕ

ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।

Share:

ਹਾਈਲਾਈਟਸ

  • ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਜਬਰ ਜਿਨਾਹ ਕਰਕੇ ਉਸ ਦੀ ਹੱਤਿਆ ਕੀਤੀ ਗਈ ਹੈ

ਪੰਜਾਬ ਦੇ ਲੁਧਿਆਣਾ 'ਚ ਦੇਰ ਰਾਤ ਪੁਲਿਸ ਨੇ ਘਰ 'ਚ ਰੱਖੇ ਬੈੱਡ ਬਾਕਸ 'ਚੋਂ 4 ਸਾਲਾ ਬੱਚੀ ਦੀ ਲਾਸ਼ ਨੂੰ ਬਰਾਮਦ ਕੀਤਾ ਹੈ। ਡਾਬਾ ਇਲਾਕੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਬੱਚੀ ਨੂੰ ਖੇਡਣ ਦੇ ਬਹਾਨੇ ਆਪਣੇ ਕਮਰੇ ਵਿੱਚ ਲੈ ਗਿਆ ਸੀ। ਇਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰਕ ਮੈਂਬਰ ਕਈ ਘੰਟਿਆਂ ਤੱਕ ਉਸ ਦੀ ਭਾਲ ਕਰਦੇ ਰਹੇ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਜਬਰ ਜਿਨਾਹ ਕਰਕੇ ਉਸ ਦੀ ਹੱਤਿਆ ਕੀਤੀ ਗਈ ਹੈ। ਬੱਚੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।

 

ਤਲਾਸ਼ੀ ਦੌਰਾਨ ਮਿਲੀ ਲਾਸ਼

ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਤੋਂ ਬਾਅਦ ਪੁਲਿਸ ਵੀ ਹਰਕਤ 'ਚ ਆ ਗਈ। ਇਸ ਦੌਰਾਨ ਪੁਲਿਸ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਨੇ ਦੇਰ ਰਾਤ ਇਕ ਘਰ ਦੇ ਬਾਕਸ ਬੈੱਡ ਤੋਂ ਬੱਚੀ ਦੀ ਲਾਸ਼ ਬਰਾਮਦ ਕੀਤੀ। 15 ਦਿਨ ਪਹਿਲਾਂ ਸੋਨੂੰ ਨਾਂ ਦਾ ਨੌਜਵਾਨ ਆਪਣੇ ਭਰਾ ਅਸ਼ੋਕ ਕੋਲ ਰਹਿਣ ਲਈ ਇਲਾਕੇ 'ਚ ਆਇਆ ਸੀ। ਅਸ਼ੋਕ ਦੇ ਘਰੋਂ ਲਾਸ਼ ਬਰਾਮਦ ਹੋਈ ਹੈ। ਦੋਸ਼ੀ ਸੋਨੂੰ ਦਾ ਭਰਾ ਇਲਾਕੇ 'ਚ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਭਰਨ ਦਾ ਕੰਮ ਕਰਦਾ ਹੈ।

 

ਖੇਡਣ ਦੇ ਬਹਾਨੇ ਬੱਚੀ ਨੂੰ ਲੈ ਕੇ ਗਿਆ ਸੀ ਦੋਸ਼ੀ

ਮੁਲਜ਼ਮ ਸੋਨੂੰ ਬੱਚੀ ਨੂੰ ਉਸ ਦੀ ਨਾਨੀ ਚਾਹ ਦੀ ਦੁਕਾਨ ਤੋਂ ਚੀਜ਼ ਦਵਾਉਣ ਅਤੇ ਖੇਡਣ ਦੇ ਬਹਾਨੇ ਲੈ ਕੇ ਗਿਆ। ਸੀਸੀਟੀਵੀ ਵਿੱਚ ਉਹ ਬੱਚੀ ਨੂੰ ਚੁੱਕ ਕੇ ਲਿਜਾਂਦਾ ਵੀ ਨਜ਼ਰ ਆਇਆ। ਬੱਚੀ ਦੀ ਉਂਗਲ ਫੜ ਕੇ ਬਦਮਾਸ਼ ਉਸ ਨੂੰ ਕਮਰੇ 'ਚ ਲੈ ਗਏ। ਦੁਪਹਿਰ ਤੱਕ ਜਦੋਂ ਬੱਚੀ ਨਜ਼ਰ ਨਹੀਂ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਰੌਲਾ ਪਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

 

ਕਾਤਲ ਨੂੰ ਫੜਨ ਲਈ ਟੀਮਾਂ ਤੈਨਾਤ

ਏਡੀਸੀਪੀ ਜਸਕਿਰਨਜੀਤ ਤੇਜਾ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਕਿਸੇ ਕਿਸਮ ਦਾ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਬੱਚੀ ਦੀ ਲਾਸ਼ ਦੀ ਹਾਲਤ ਤੋਂ ਜਾਪਦਾ ਹੈ ਕਿ ਉਸ ਦਾ ਗਲਾ ਘੁੱਟਿਆ ਗਿਆ ਸੀ। ਕਾਤਲ ਨੂੰ ਫੜਨ ਲਈ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਆਈਪੀਸੀ ਦੀ ਧਾਰਾ 302 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੋਸਟਮਾਰਟਮ ਰਿਪੋਰਟ ਅਨੁਸਾਰ ਧਾਰਾ ਵਧਾਈ ਜਾਵੇਗੀ।

ਇਹ ਵੀ ਪੜ੍ਹੋ

Tags :