ਅੰਮ੍ਰਿਤਸਰ 'ਚ ਬੇਅਦਬੀ, ਸੰਗਤ ਨੇ ਮੌਕੇ 'ਤੇ ਫੜਿਆ ਮੁਲਜ਼ਮ 

ਦੋਸ਼ੀ ਨੇ ਗੁਰੂ ਘਰ ਅੰਦਰ ਜਾ ਕੇ ਚੌਰ ਸਾਹਿਬ ਨੂੰ ਜ਼ਮੀਨ ਉਪਰ ਸੁੱਟਿਆ। ਸੰਗਤ ਦੀ ਚੌਕਸੀ ਰਹੀ ਕਿ ਉਸਨੂੰ ਤੁਰੰਤ ਕਾਬੂ ਕਰ ਲਿਆ। ਨਹੀਂ ਤਾਂ ਮੁਲਜ਼ਮ ਹੋਰ ਵੀ ਬੇਅਦਬੀ ਕਰ ਸਕਦਾ ਸੀ। 

Share:

ਅੰਮ੍ਰਿਤਸਰ ਦੇ ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ‘ਚੌਰ ਸਾਹਿਬ’ ਨੂੰ ਜ਼ਮੀਨ ’ਤੇ ਸੁੱਟ ਕੇ ਬੇਅਦਬੀ ਕੀਤੀ। ਇਸ ਦੌਰਾਨ ਗੁਰਦੁਆਰੇ ਅੰਦਰ ਮੌਜੂਦ ਸੰਗਤ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਫਤਹਿਗੜ੍ਹ ਸ਼ੁਕਰਚੱਕ ਵਜੋਂ ਹੋਈ। ਉਸ ਕੋਲੋਂ ਅਗਲੀ ਪੜਤਾਲ ਕੀਤੀ ਜਾ ਰਹੀ ਹੈ। 

ਸੰਗਤ ਦੇ ਨਾਲ ਅੰਦਰ ਆਇਆ ਮੁਲਜ਼ਮ 

 ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਦੀਪ ਸਿੰਘ ਵਾਸੀ ਫਤਹਿਗੜ੍ਹ ਸ਼ੁਕਰਚੱਕ ਨੇ ਦੱਸਿਆ ਕਿ ਉਹ ਹਰ ਰੋਜ਼ ਪਿੰਡ ਫਤਹਿਗੜ੍ਹ ਸ਼ੁਕਰਚੱਕ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸੇਵਾ ਕਰਨ ਅਤੇ ਬਾਣੀ ਪੜ੍ਹਨ ਲਈ ਜਾਂਦਾ ਹੈ। 18 ਦਸੰਬਰ 2023 ਨੂੰ ਸ਼ਾਮ ਕਰੀਬ ਸਵਾ 6 ਵਜੇ ਉਹ ਗੁਰੂਦੁਆਰਾ ਸਾਹਿਬ ਵਿਖੇ ਬਾਣੀ ਪੜ੍ਹਨ ਲਈ ਗਏ। ਇਸ ਦੌਰਾਨ ਉਕਤ ਮੁਲਜਮ ਸੰਗਤ ਨਾਲ ਗੁਰਦੁਆਰਾ ਸਾਹਿਬ ਚਲਾ ਗਿਆ। ਅੰਦਰ ਵੜਦਿਆਂ ਹੀ ਉਸਨੇ ‘ਚੌਰ ਸਾਹਿਬ’ ਨੂੰ ਚੁੱਕ ਕੇ ਜ਼ਮੀਨ ’ਤੇ ਸੁੱਟ ਦਿੱਤਾ। ਚੌਰ ਸਾਹਿਬ ਨੂੰ ਪੈਰਾਂ ਨਾਲ ਮਸਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਥੇ ਇਕੱਠੀ ਹੋਈ ਸੰਗਤ ਨੇ ਉਸਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ

Tags :