Lok Sabha Elections 2024: ਭਾਜਪਾ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਕੀਤੀ ਸ਼ੁਰੂ, ਕੋਰ ਕਮੇਟੀ ਦੀ ਮੀਟਿੰਗ ਵਿੱਚ ਤਿਆਰ ਕੀਤੀ ਰਣਨੀਤੀ

Lok Sabha Elections 2024: ਮੀਟਿੰਗ ਵਿੱਚ ਪਹਿਲੀ ਵਾਰ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਮਨਪ੍ਰੀਤ ਬਾਦਲ ਵੀ ਨਜ਼ਰ ਆਏ। ਜਾਣਕਾਰੀ ਮਿਲੀ ਹੈ ਕਿ ਕੱਲ ਵੀ ਮੀਟਿੰਗ ਬੁਲਾਈ ਗਈ ਹੈ।

Share:

Lok Sabha Elections 2024: ਪੰਜਾਬ ਭਾਜਪਾ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਸਥਿਤ ਹੈਡਕੁਆਰਟਰ 'ਤੇ ਭਾਜਪਾ ਦੀ ਕੋਰ ਕਮੇਟੀ ਦੀ ਅੱਜ ਅਹਿਮ ਮੀਟਿੰਗ ਹੋਈ। ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਹਿਲੀ ਵਾਰ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਮਨਪ੍ਰੀਤ ਬਾਦਲ ਵੀ ਨਜ਼ਰ ਆਏ। ਜਾਣਕਾਰੀ ਮਿਲੀ ਹੈ ਕਿ ਕੱਲ ਵੀ ਮੀਟਿੰਗ ਬੁਲਾਈ ਗਈ ਹੈ। ਪਾਰਟੀ ਵੱਲੋਂ 5 ਵਜੇ ਮੀਟਿੰਗ ਸੱਦੀ ਗਈ ਹੈ। ਇਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਸੀਨੀਅਰ ਆਗੂ ਪੁੱਜੇ ਹੋਏ ਸਨ। ਇਸ ਦੌਰਾਨ ਕਿਸਾਨ ਅੰਦੋਲਨ ਕਾਰਨ ਪੈਦਾ ਹੋਈ ਸਥਿਤੀ ਬਾਰੇ ਵੀ ਚਰਚਾ ਕੀਤੀ ਗਈ। ਪਾਰਟੀ ਕਿਸ ਰਣਨੀਤੀ ਨਾਲ ਚੋਣਾਂ ਵਿਚ ਉਤਰੇਗੀ, ਇਸ ਬਾਰੇ ਵੀ ਕੁਝ ਸੋਚ ਵਿਚਾਰ ਕੀਤਾ ਗਿਆ ਹੈ। 

ਕੈਪਟਨ ਅਮਰਿੰਦਰ ਸਿੰਘ ਸਣੇ 9 ਸੀਨੀਅਰ ਆਗੂ ਰਹੇ ਗੈਰ-ਹਾਜ਼ਰ

ਮੀਟਿੰਗ ਵਿੱਚ ਅੱਠ ਤੋਂ ਨੌਂ ਸੀਨੀਅਰ ਆਗੂ ਹਾਜ਼ਰ ਨਹੀਂ ਸਨ। ਇਸ ਵਿੱਚ ਕੈਪਟਨ ਅਮਰਿੰਦਰ ਸਿੰਘ, ਹਲਕਾ ਇੰਚਾਰਜ ਵਿਜੈ ਰੁਪਾਨੀ, ਸੌਦਾਨ ਸਿੰਘ, ਫਤਿਹ ਸਿੰਘ ਬਾਜਵਾ, ਤਰੁਣ ਚੂੰਘ, ਰਾਕੇਸ਼ ਰਾਠੌਰ, ਅਨਿਲ ਸਰੀਨ, ਦਿਆਲ ਸੋਢੀ ਮੌਜੂਦ ਨਹੀਂ ਸਨ। ਇੱਕ ਦਿਨ ਪਹਿਲਾਂ ਭਾਜਪਾ ਨੇ ਆਪਣੀ ਰਾਜ ਚੋਣ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਸੀ। ਜਿਸ ਦੀ ਕਮਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖੁਦ ਸੰਭਾਲ ਲਈ ਹੈ। ਨਾਲ ਹੀ ਇਸ ਵਿੱਚ 38 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਵੀ ਮਹਿਲਾ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ