ਸਰਕਾਰ ਨੂੰ ਘੇਰਨ ਦੀ ਤਿਆਰੀ ਨਾਲ ਭਾਜਪਾ ਪ੍ਰਧਾਨ ਜਾਖੜ ਅੱਜ ਆਉਣਗੇ ਲੁਧਿਆਣਾ

ਪੰਜਾਬ 'ਚ ਬਿਗੜ ਰਹੀ ਵਿਵਸਥਾ ਤੇ ਜਾਖੜ ਨਿਸ਼ਾਨਾ ਸਾਧਣਗੇ। ਉਹ ਡੀ.ਐਮ.ਸੀ. ਵਿੱਚ ਪਹੁੰਚ ਕਾਰੋਬਾਰੀ ਅਤੇ ਉਸਦੇ ਪਰਿਵਾਰ ਨੂੰ ਮਿਲ ਜਾਣਗੇ। 

Share:

ਸੂਬੇ ਵਿੱਚ ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ। ਲੁਧਿਆਣਾ ਵਿੱਚ ਸ਼ਨੀਵਾਰ ਨੂੰ ਹੋਇਆਂ ਦੋ ਵਾਰਦਾਤਾਂ ਨੇ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕਰ ਦਿੱਤੇ ਹਨ। ਉਥਰ ਵਿਰੋਧੀ ਧਿਰਾਂ ਨੂੰ ਵੀ ਸਰਕਾਰ ਦੇ ਸਿਆਸੀ ਹਮਲੇ ਕਰਨ ਦਾ ਮੌਕਾ ਮਿਲ ਗਿਆ ਹੈ। ਭਾਜਪਾ ਇਸ ਮੌਕੇ ਨੂੰ ਹਥੋਂ ਨਹੀਂ ਗਵਾਉਣਆ ਚਾਹੁੰਦੀ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅੱਜ ਲੁਧਿਆਣਾ ਪਹੁੰਚ ਰਹੇ ਹਨ। ਕਾਰੋਬਾਰੀ ਦੀ ਦੇ ਗੋਲੀ ਮਾਰ ਕੇ ਉਸ ਨੂੰ ਲੁੱਟਣ ਦੇ ਮਾਮਲੇ 'ਚ ਜਾਖੜ ਸਰਕਾਰ ਨੂੰ ਘੇਰਨਗੇ। ਭਾਜਪਾ ਪ੍ਰਵਾਕਤਾ ਨੇ ਦਸਿਆ ਕਿ ਪੰਜਾਬ 'ਚ ਬਿਗੜ ਰਹੀ ਵਿਵਸਥਾ ਤੇ ਜਾਖੜ ਨਿਸ਼ਾਨਾ ਸਾਧਣਗੇ। ਉਹ ਡੀ.ਐਮ.ਸੀ. ਵਿੱਚ ਪਹੁੰਚ ਕਾਰੋਬਾਰੀ ਅਤੇ ਉਸਦੇ ਪਰਿਵਾਰ ਨੂੰ ਮਿਲ ਜਾਣਗੇ। ਦੱਸ ਦੇਈਏ ਕਿ ਜਾਖੜ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਦੇ ਆਏ ਹਨ। ਲਗਾਤਾਰ ਹੋ ਰਹੀ ਲੂਟਪਾਟ ਦੇ ਚਲਦੇ ਡਰ ਦਾ ਮਹੌਲ ਬਣਿਆ ਹੋਇਆ ਹੈ। ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪਹਿਲੇ ਸ਼ਹੀਦ ਸੁਖਦੇਵ ਥਾਪਰ ਦੇ ਵਸ਼ੰਜ ਤੋਂ 4 ਲੱਖ ਦੀ ਲੂਟ ਅਤੇ ਹੁਣ ਮਹਾਨਗਰ ਦੇ ਵੱਡੇ ਵਪਾਰੀ ਨੂੰ ਅਗਵਾ ਕਰਨ ਦੇ ਬਾਅਦ ਫਿਰੌਤੀ ਲੈਣ ਦੀ ਕੋਸ਼ਿਸ਼ ਨੇ ਇਸ ਤਰ੍ਹਾਂ ਨਾਲ ਕੰਮ ਕਰਨ ਵਾਲਿਆਂ ਵਿੱਚ ਡਰ ਪੈਦਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ

Tags :