ਪੰਜਾਬ ਅੰਦਰ ਭਾਜਪਾ ਨੇ ਖਿੱਚੀ ਸੰਗਠਨ ਚੋਣਾਂ ਦੀ ਤਿਆਰੀ, ਡਿਊਟੀਆਂ ਲਾਈਆਂ

ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਵਿਖੇ ਸੂਬਾ ਚੋਣ ਅਧਿਕਾਰੀ ਦਿਨੇਸ਼ ਬੱਬੂ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਇਸ ਦੌਰਾਨ ਸੂਬੇ ਵਿੱਚ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਸਹਾਇਕ ਚੋਣ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। 

Courtesy: ਚੰਡੀਗੜ੍ਹ ਵਿਖੇ ਭਾਜਪਾ ਦੀ ਮੀਟਿੰਗ ਹੋਈ।

Share:

ਪੰਜਾਬ ਭਾਜਪਾ ਦੀਆਂ ਸੰਗਠਨਾਤਮਕ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਵਿਖੇ ਸੂਬਾ ਚੋਣ ਅਧਿਕਾਰੀ ਦਿਨੇਸ਼ ਬੱਬੂ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸੰਗਠਨ ਮੰਤਰੀ ਐਮ ਸ਼੍ਰੀਨਿਵਾਸੂਲੂ, ਸਹਿ-ਚੋਣ ਅਧਿਕਾਰੀ ਮਨਜੀਤ ਸਿੰਘ ਰਾਏ, ਵਰਿੰਦਰ ਕੌਰ ਥਾਂਦੀ, ਮੋਹਨ ਲਾਲ ਸੇਠੀ ਅਤੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਅਨਿਲ ਸਰੀਨ, ਦਿਆਲ ਸਿੰਘ ਸੋਢੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੂਬੇ ਵਿੱਚ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਸਹਾਇਕ ਚੋਣ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਵਿੱਚ ਚੋਣ ਅਧਿਕਾਰੀ ਰਾਜਿੰਦਰ ਮੋਹਨ ਸਿੰਘ ਛੀਨਾ, ਸਹਾਇਕ ਚੋਣ ਅਧਿਕਾਰੀ ਐਡਵੋਕੇਟ ਸੁਸ਼ੀਲ ਦੇਵਗਨ, ਰਾਜੇਸ਼ ਟਾਂਗਰੀ, ਅੰਮ੍ਰਿਤਸਰ ਦਿਹਾਤੀ-2 ਚੋਣ ਅਧਿਕਾਰੀ ਆਨੰਦ ਸ਼ਰਮਾ, ਸਹਾਇਕ ਚੋਣ ਅਧਿਕਾਰੀ ਮੁਖਵਿੰਦਰ ਸਿੰਘ, ਪ੍ਰਦੀਪ ਸਿੰਘ ਭੁੱਲਰ, ਅੰਮ੍ਰਿਤਸਰ ਸ਼ਹਿਰ ਚੋਣ ਅਧਿਕਾਰੀ ਕੇ.ਡੀ. ਭੰਡਾਰੀ, ਸਹਾਇਕ ਚੋਣ ਅਧਿਕਾਰੀ ਸਲਿਲ ਕਪੂਰ, ਰਾਮਕੁਮਾਰ ਚਾਵਲਾ, ਬਰਨਾਲਾ ਚੋਣ ਅਧਿਕਾਰੀ ਜੀਵਨ ਗੁਪਤਾ, ਸਹਾਇਕ ਚੋਣ ਅਧਿਕਾਰੀ ਗੁਰਸ਼ਰਨ ਸਿੰਘ, ਸੋਮਨਾਥ ਸ਼ਰਮਾ, ਬਟਾਲਾ ਚੋਣ ਅਧਿਕਾਰੀ ਨਰੇਸ਼ ਸ਼ਰਮਾ, ਸਹਾਇਕ ਚੋਣ ਅਧਿਕਾਰੀ ਰੋਸ਼ਨ ਲਾਲ ਨੂੰ ਡਿਊਟੀ ਸੌਂਪੀ ਗਈ ਹੈ। 
 
ਤੀਕਸ਼ਣ ਸੂਦ ਨੂੰ ਫਤਿਹਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ
ਇਸਤੋਂ ਇਲਾਵਾ ਭੂਸ਼ਣ ਬਜਾਜ ਬਠਿੰਡਾ ਦਿਹਾਤੀ, ਚੋਣ ਅਧਿਕਾਰੀ ਹਰਜੀਤ ਸਿੰਘ ਗਰੇਵਾਲ, ਸਹਾਇਕ ਚੋਣ ਅਧਿਕਾਰੀ ਰਾਕੇਸ਼ ਮਹਾਜਨ, ਸੰਜੀਵ ਕੁਮਾਰ, ਬਠਿੰਡਾ ਸ਼ਹਿਰੀ ਚੋਣ ਅਧਿਕਾਰੀ ਸੁਰਜੀਤ ਕੁਮਾਰ ਜਿਆਣੀ, ਸਹਿ-ਚੋਣ ਅਧਿਕਾਰੀ ਨਰਿੰਦਰ ਮਿੱਤਲ, ਵਿਜੇ ਸਿੰਗਲਾ, ਫਰੀਦਕੋਟ ਚੋਣ ਅਧਿਕਾਰੀ ਸ਼ਿਵਰਾਜ ਚੌਧਰੀ, ਸਹਾਇਕ ਚੋਣ ਅਧਿਕਾਰੀ ਅਭੀ ਮਿੱਤਲ, ਸੰਦੀਪ ਸ਼ਰਮਾ, ਸ਼੍ਰੀ ਫਤਿਹਗੜ੍ਹ ਸਾਹਿਬ ਚੋਣ ਅਧਿਕਾਰੀ ਤੀਕਸ਼ਣ ਸੂਦ, ਸਹਾਇਕ ਚੋਣ ਅਧਿਕਾਰੀ ਪ੍ਰਦੀਪ ਗਰਗ, ਰਵਿੰਦਰ ਪਦਮ, ਫਾਜ਼ਿਲਕਾ ਚੋਣ ਅਧਿਕਾਰੀ ਮਨੋਰੰਜਨ ਕਾਲੀਆ, ਸਹਾਇਕ ਚੋਣ ਅਧਿਕਾਰੀ ਰੰਜਮ ਕਾਮਰਾ, ਸਬੋਧ ਵਰਮਾ, ਫਿਰੋਜ਼ਪੁਰ ਚੋਣ ਅਧਿਕਾਰੀ ਰਾਜੇਸ਼ ਫੁਟੇਲਾ, ਸਹਾਇਕ ਚੋਣ ਅਧਿਕਾਰੀ ਜੁਗਰਾਜ ਸਿੰਘ, ਅਸ਼ਵਨੀ ਢੀਂਗਰਾ, ਗੁਰਦਾਸਪੁਰ ਚੋਣ ਅਧਿਕਾਰੀ ਜੰਗੀ ਲਾਲ ਮਹਾਜਨ, ਸਹਾਇਕ ਚੋਣ ਅਧਿਕਾਰੀ ਰਾਕੇਸ਼ ਜੋਤੀ, ਪ੍ਰਦੀਪ ਸ਼ਰਮਾ, ਹੁਸ਼ਿਆਰਪੁਰ ਚੋਣ ਅਧਿਕਾਰੀ  ਰਾਕੇਸ਼ ਸ਼ਰਮਾ, ਸਹਾਇਕ ਚੋਣ ਅਧਿਕਾਰੀ ਮੀਨੂੰ ਸੇਠੀ ਅਤੇ ਜਸਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। 
 
ਲੁਧਿਆਣਾ ਦੇਖਣਗੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ 
ਹੁਸ਼ਿਆਰਪੁਰ ਪੇਂਡੂ ਚੋਣ ਅਧਿਕਾਰੀ ਅਨਿਲ ਰਾਮਪਾਲ, ਸਹਾਇਕ ਚੋਣ ਅਧਿਕਾਰੀ ਰਘੂਨਾਥ ਸਿੰਘ, ਪ੍ਰਵੀਨ ਸ਼ਰਮਾ, ਜਗਰਾਉਂ ਚੋਣ ਅਧਿਕਾਰੀ ਰਾਜੇਸ਼ ਬਾਗਾ, ਸਹਾਇਕ ਚੋਣ ਅਧਿਕਾਰੀ ਰੋਹਿਤ ਅਗਰਵਾਲ, ਸੰਜੀਵ ਦੰਡ, ਜਲੰਧਰ ਸ਼ਹਿਰੀ ਚੋਣ ਅਧਿਕਾਰੀ ਇੰਜੀਨੀਅਰ ਸ਼ਵੇਤ ਮਲਿਕ, ਸਹਾਇਕ ਚੋਣ ਅਧਿਕਾਰੀ ਰਮਨ ਪੱਬੀ, ਸੁਭਾਸ਼ ਸੂਦ, ਜਲੰਧਰ ਦਿਹਾਤੀ ਉੱਤਰੀ ਚੋਣ ਅਧਿਕਾਰੀ ਸ਼ਿਵ ਸੂਦ, ਸਹਾਇਕ ਚੋਣ ਅਧਿਕਾਰੀ ਕ੍ਰਿਸ਼ਨ ਕੁਮਾਰ ਸ਼ਰਮਾ, ਰਾਜੀਵ ਕੁਮਾਰ ਪਾਂਜਾ, ਜਲੰਧਰ ਸ਼ਹਿਰੀ ਦੱਖਣੀ ਚੋਣ ਅਧਿਕਾਰੀ ਪੁਨੀਤ ਸ਼ੁਕਲਾ, ਸਹਾਇਕ ਚੋਣ ਅਧਿਕਾਰੀ ਕੁਨਾਲ ਜੋਸ਼ੀ, ਅਸ਼ਵਨੀ ਸੈਂਡੀ, ਕਪੂਰਥਲਾ ਚੋਣ ਅਧਿਕਾਰੀ ਰਵੀ ਮਹਿੰਦਰਾ ਸਹਾਇਕ ਚੋਣ ਅਧਿਕਾਰੀ ਅਸ਼ਵਨੀ ਸੈਂਡੀ ਬਣੇ। ਡਾ. . ਈਸ਼ਾ ਮਹਾਜਨ ਨੂੰ ਖੰਨਾ ਚੋਣ ਅਧਿਕਾਰੀ, ਜਤਿੰਦਰ ਮਿੱਤਲ, ਸਹਾਇਕ ਚੋਣ ਅਧਿਕਾਰੀ ਇਕਬਾਲ ਸਿੰਘ ਚੰਨੀ, ਜਤਿੰਦਰ ਸ਼ਰਮਾ, ਲੁਧਿਆਣਾ ਦਿਹਾਤੀ ਚੋਣ ਅਧਿਕਾਰੀ ਵਿਜੇ ਸ਼ਰਮਾ, ਸਹਾਇਕ ਚੋਣ ਅਧਿਕਾਰੀ ਕੁਲਵਿੰਦਰ ਸਿੰਘ, ਪਿੰਕੂ ਸਿੰਘ, ਲੁਧਿਆਣਾ ਸ਼ਹਿਰ ਚੋਣ ਅਧਿਕਾਰੀ ਵਿਜੇ ਸਾਂਪਲਾ, ਸਹਾਇਕ ਚੋਣ ਅਧਿਕਾਰੀ ਨਰਿੰਦਰ ਸਿੰਘ ਮਾਲੀ ਅਤੇ ਨਿਮਰਤ ਨਈਅਰ, ਮਲੇਰਕੋਟਲਾ ਚੋਣ ਅਧਿਕਾਰੀ ਵਿਨੈ ਸ਼ਰਮਾ, ਸਹਾਇਕ ਚੋਣ ਅਧਿਕਾਰੀ ਦਵਿੰਦਰ ਸਿੰਘ ਬੌਬੀ ਅਤੇ ਸ਼੍ਰੀਮਤੀ ਭਾਵਨਾ ਮਹਾਜਨ, ਮਾਨਸਾ ਚੋਣ ਅਧਿਕਾਰੀ ਸ਼੍ਰੀਮਤੀ ਮੋਨਾ ਜੈਸਵਾਲ, ਸਹਾਇਕ ਚੋਣ ਅਧਿਕਾਰੀ ਗੋਮਾ ਰਾਮ ਅਤੇ ਮਨਦੀਪ ਸਿੰਘ, ਮੋਗਾ ਚੋਣ ਅਧਿਕਾਰੀ ਅਸ਼ੋਕ ਭਾਰਤੀ, ਸਹਾਇਕ ਚੋਣ ਅਧਿਕਾਰੀ ਸੁਖਨੰਦਨ ਅਗਰਵਾਲ ਅਤੇ ਰਾਹੁਲ ਗਰਗ ਨੂੰ ਨਿਯੁਕਤ ਕੀਤਾ ਗਿਆ ਹੈ। ਸੁਭਾਸ਼ ਸ਼ਰਮਾ ਨੂੰ ਪਟਿਆਲਾ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਚੋਣ ਅਧਿਕਾਰੀ ਪੁਸ਼ਪਿੰਦਰ ਸਿੰਗਲਾ, ਸਹਾਇਕ ਚੋਣ ਅਧਿਕਾਰੀ ਅਮਨਦੀਪ ਸੰਧੂ ਅਤੇ ਚੰਦਨ ਚਾਵਲਾ, ਮੋਹਾਲੀ ਦੇ ਚੋਣ ਅਧਿਕਾਰੀ ਸੋਮ ਪ੍ਰਕਾਸ਼, ਸਹਾਇਕ ਚੋਣ ਅਧਿਕਾਰੀ ਸੁਸ਼ੀਲ ਰਾਣਾ ਅਤੇ ਰਮੇਸ਼ ਵਰਮਾ, ਨਵਾਂਸ਼ਹਿਰ ਦੇ ਚੋਣ ਅਧਿਕਾਰੀ ਸੁਖਵਿੰਦਰ ਸਿੰਘ ਗੋਲਡੀ, ਸਹਾਇਕ ਚੋਣ ਅਧਿਕਾਰੀ ਨਰਿੰਦਰ ਨਾਥ ਸੂਦਨ ਅਤੇ ਦਿਨੇਸ਼ ਭਾਰਦਵਾਜ ਨੂੰ ਪਠਾਨਕੋਟ ਚੋਣ ਅਧਿਕਾਰੀ, ਅਵਿਨਾਸ਼ ਰਾਏ ਖੰਨਾ ਨੂੰ ਸਹਾਇਕ ਚੋਣ ਅਧਿਕਾਰੀ, ਸਤੀਸ਼ ਮਹਾਜਨ ਅਤੇ ਵੀਨਾ ਪਰਮਾਰ ਨੂੰ ਸਹਾਇਕ ਚੋਣ ਅਧਿਕਾਰੀ, ਪਟਿਆਲਾ ਦਿਹਾਤੀ ਉੱਤਰੀ ਚੋਣ ਅਧਿਕਾਰੀ ਵਿਕਰਮ ਸਿੰਘ ਚੀਮਾ, ਸਹਾਇਕ ਚੋਣ ਅਧਿਕਾਰੀ ਭੁਪਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ। ਪਟਿਆਲਾ ਦਿਹਾਤੀ ਦੱਖਣੀ ਚੋਣ ਅਧਿਕਾਰੀ ਸਰਜੀਵਨ ਜਿੰਦਲ, ਸਹਾਇਕ ਚੋਣ ਅਧਿਕਾਰੀ ਜੀਵਨ ਦੱਤ ਸ਼ੈਲੀ ਅਤੇ ਰੋਸ਼ਨ ਜਿੰਦਲ, ਪਟਿਆਲਾ ਸ਼ਹਿਰ ਚੋਣ ਅਧਿਕਾਰੀ ਸੁਭਾਸ਼ ਸ਼ਰਮਾ, ਸਹਾਇਕ ਚੋਣ ਅਧਿਕਾਰੀ ਐਸਕੇ ਦੇਵ ਅਤੇ ਅਤੁਲ ਜੋਸ਼ੀ, ਰੋਪੜ ਚੋਣ ਅਧਿਕਾਰੀ ਐਨਕੇ ਵਰਮਾ, ਸਹਾਇਕ ਚੋਣ ਅਧਿਕਾਰੀ ਡਾ. ਜੀਵਨ ਕੁਮਾਰ ਅਤੇ  ਕ੍ਰਿਸ਼ਨ ਕੁਮਾਰ ਅਤਰੀ, ਸੰਗਰੂਰ 1 ਚੋਣ ਅਧਿਕਾਰੀ ਗੁਰਦੇਵ ਸ਼ਰਮਾ ਦੇਵੀ, ਸੰਗਰੂਰ 2 ਚੋਣ ਅਧਿਕਾਰੀ ਜਗਤ ਕਥੂਰੀਆ, ਸਹਾਇਕ ਚੋਣ ਅਧਿਕਾਰੀ ਹਰਦੀਪ ਸਿੰਘ ਸਿਦਰਾਂ ਅਤੇ ਵਿਨੋਦ ਸਿੰਗਲਾ, ਤਰਨ ਤਾਰਨ ਦੇ ਚੋਣ ਅਧਿਕਾਰੀ ਰਾਜੇਸ਼ ਹਨੀ, ਸਹਾਇਕ ਚੋਣ ਅਧਿਕਾਰੀ ਸ਼ਿਵ ਕੁਮਾਰ ਸੋਨੀ ਅਤੇ ਸੁਰਜੀਤ ਸਿੰਘ ਸਾਗਰ ਹੋਣਗੇ।

ਇਹ ਵੀ ਪੜ੍ਹੋ