ਬਠਿੰਡਾ 'ਚ ਭਾਜਪਾ ਆਗੂ ਸ਼ਵੇਤ ਮਲਿਕ ਬੋਲੇ - ਭਾਜਪਾ ਨੇ ਕਿਸਾਨਾਂ ਲਈ ਜੋ ਕੀਤਾ, ਉਹ ਅੱਜ ਤੱਕ ਕੋਈ ਪਾਰਟੀ ਨਹੀਂ ਕਰ ਸਕੀ 

ਜਿੰਨਾ ਕੁੱਝ ਭਾਜਪਾ ਨੇ ਕਿਸਾਨਾਂ ਲਈ ਕੀਤਾ ਹੈ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ। ਇਹ ਸਿਰਫ ਭਾਜਪਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਿਸਦੇ ਪਿੱਛੇ ਕਈ ਸਿਆਸੀ ਪਾਰਟੀਆਂ ਦਾ ਹੱਥ ਹੈ। ਜੇਕਰ ਕਿਸੇ ਕਾਰਨ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੀ ਫਸਲ ਤਬਾਹ ਹੋ ਜਾਂਦੀ ਹੈ ਤਾਂ ਇਸ ਲਈ ਸਲਾਨਾ 6000 ਰੁਪਏ ਦੇਣ ਦਾ ਵੀ ਇਸ ਬਜਟ ਵਿੱਚ ਪ੍ਰਾਵਧਾਨ ਰੱਖਿਆ ਗਿਆ ਹੈ। 

Courtesy: file photo

Share:

ਇੱਕ ਪਾਸੇ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਤੇ ਭਾਜਪਾ ਦੀ ਕੇਂਦਰ ਸਰਕਾਰ ਉਪਰ ਕਿਸਾਨ ਤੇ ਪੰਜਾਬ ਵਿਰੋਧੀ ਹੋਣ ਦਾ ਇਲਜ਼ਾਮ ਲੱਗ ਰਹੇ ਹਨ। ਦੂਜੇ ਪਾਾਸੇ ਭਾਜਪਾ ਦੇ ਸੀਨੀਅਰ ਆਗੂ ਸ਼ਵੇਤ ਮਲਿਕ ਨੇ ਬਠਿੰਡਾ ਵਿਖੇ ਇਸ ਗੱਲ ਦਾ ਦਾਅਵਾ ਕੀਤਾ ਕਿ ਜਿੰਨਾ ਕੁੱਝ ਭਾਜਪਾ ਨੇ ਕਿਸਾਨਾਂ ਲਈ ਕੀਤਾ ਹੈ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ। ਇਹ ਸਿਰਫ ਭਾਜਪਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਿਸਦੇ ਪਿੱਛੇ ਕਈ ਸਿਆਸੀ ਪਾਰਟੀਆਂ ਦਾ ਹੱਥ ਹੈ। 

ਕਿਸਾਨਾਂ ਲਈ 6 ਹਜ਼ਾਰ ਕਰੋੜ ਦਾ ਬਜਟ 

ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਆਗੂ ਸ਼ਵੇਤ ਮਲਿਕ ਨੇ ਕਿਹਾ ਕਿ ਜੋ ਕੇਂਦਰ ਦਾ ਬਜਟ ਇਸ ਵਾਰ ਆਇਆ ਹੈ ਉਹ ਲੋਕਾਂ ਦੇ ਹਿੱਤ ਲਈ ਤੇ ਲਾਭਦਾਇਕ ਬਜਟ ਹੈ। ਹਰ ਵਰਗ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਹੈ। ਖਾਸ ਤੌਰ ਤੇ ਕਿਸਾਨਾਂ ਨੂੰ ਇਸ ਬਜਟ ਵਿੱਚ ਧਿਆਨ ਵਿੱਚ ਰੱਖਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਕਾਰਨ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੀ ਫਸਲ ਤਬਾਹ ਹੋ ਜਾਂਦੀ ਹੈ ਤਾਂ ਇਸ ਲਈ ਸਲਾਨਾ 6000 ਰੁਪਏ ਦੇਣ ਦਾ ਵੀ ਇਸ ਬਜਟ ਵਿੱਚ ਪ੍ਰਾਵਧਾਨ ਰੱਖਿਆ ਗਿਆ ਹੈ। 

ਯੂਰੀਆ ਯਾਦ ਦੀ ਕਾਲਾਬਾਜ਼ਾਰੀ ਰੋਕੀ 

ਸ਼ਵੇਤ ਮਲਿਕ ਨੇ ਕਿਹਾ ਕਿ ਲੱਖਾਂ ਕਰੋੜਾਂ ਕਿਸਾਨਾਂ ਲਈ ਇਸ ਬਜਟ ਰੱਖਿਆ ਗਿਆ ਹੈ। ਨਾਲ ਹੀ ਜੋ ਯੂਰੀਆ ਖਾਦ ਹੈ ਕਾਂਗਰਸ ਸਰਕਾਰ ਦੇ ਵੇਲੇ ਇਹ ਬਲੈਕ ਹੁੰਦੀ ਸੀ ਕਾਲਾ ਬਜ਼ਾਰੀ ਹੁੰਦੀ ਸੀ ਪਰ ਹੁਣ ਮੋਦੀ ਸਰਕਾਰ ਵਿੱਚ ਇਹ ਸਭ ਕੁਝ ਨਹੀਂ ਹੈ ਕਿਸਾਨਾਂ ਨੂੰ ਯੂਰੀਆ ਖਾਦ ਮੁਹਈਆ ਕਰਵਾਈ ਜਾ ਰਹੀ ਹੈ। ਸਸਤੇ ਰੇਟਾਂ ਤੇ ਖਾਦ ਮਿਲ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਦੇਸ਼ ਦਾ ਕੋਈ ਵਿਅਕਤੀ ਬੇਰੁਜ਼ਗਾਰ ਨਾ ਹੋਵੇ ਉਸਨੂੰ ਰੋਜ਼ਗਾਰ ਮਿਲੇ ਕਿਉਂਕਿ ਪ੍ਰਧਾਨ ਮੰਤਰੀ ਆਪ ਵੀ ਖੁਦ ਗਰੀਬ ਪਰਿਵਾਰ ਦੇ ਵਿੱਚੋਂ ਉੱਠੇ ਹਨ ਉਹਨਾਂ ਨੂੰ ਗਰੀਬ ਦਾ ਦਰਦ ਪਤਾ ਹੈ ਪਰ ਕਾਂਗਰਸ ਦੀ ਸਰਕਾਰ ਵੇਲੇ ਗਰੀਬ ਗਰੀਬ ਹੋਈ ਜਾਂਦਾ ਸੀ ਅਮੀਰ ਅਮੀਰ ਹੋਈ ਜਾਂਦਾ ਸੀ। ਪਰ ਹੁਣ ਇਸ ਤਰ੍ਹਾਂ ਨਹੀਂ ਹੈ ਦੇਸ਼ ਦਾ ਹਰ ਵਿਅਕਤੀ  ਅਮੀਰ ਬਣੇਗਾ। 

ਇਹ ਵੀ ਪੜ੍ਹੋ